ਦਾ ਐਡੀਟਰ ਨਿਊਜ.ਲੁਧਿਆਣਾ/ਮੋਹਾਲੀ। ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਲੀ ਜਸਨੀਤ ਕੌਰ ਖੁਦ ਪੰਜਾਬ ਪੁਲਿਸ ਦੇ ਜਾਲ ਵਿੱਚ ਫਸ ਚੁੱਕੀ ਹੈ ਅਤੇ ਹੁਣ ਪੁਲਿਸ ਵੱਲੋਂ ਉਸ ਨੂੰ ਮੋਹਾਲੀ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਇਸ ਉਪਰੰਤ ਮਾਣਯੋਗ ਅਦਾਲਤ ਨੇ ਜਸਨੀਤ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਪੁਲਿਸ ਇਸ ਗੱਲ ਦਾ ਪਤਾ ਲਗਾਵੇਗੀ ਕਿ ਲੋਕਾਂ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਨ ਦੇ ਇਸ ਧੰਦੇ ਵਿੱਚ ਜਸਨੀਤ ਦੀ ਕਿਹੜੇ-ਕਿਹੜੇ ਲੋਕ ਕਿਸ ਏਵਜ ਵਿੱਚ ਮਦਦ ਕਰ ਰਹੇ ਸਨ। ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਸਨੀਤ ਕੌਰ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੀ ਵਰਤੋਂ ਕਰਦੀ ਹੋਈ ਕਥਿਤ ਤੌਰ ’ਤੇ ਲੋਕਾਂ ਨੂੰ ਆਪਣੀਆਂ ਨਿਊਡ ਫੋਟੋਆਂ ਭੇਜਦੀ ਰਹੀ ਹੈ ਅਤੇ ਜਦੋਂ ਕੋਈ ਵਿਅਕਤੀ ਉਸ ਦੇ ਜਾਲ ਵਿੱਚ ਫਸ ਜਾਂਦਾ ਸੀ ਤਾਂ ਫਿਰ ਉਸ ਨੂੰ ਮੋਟੀ ਰਕਮ ਦੇ ਕੇ ਆਪਣਾ ਖਹਿੜਾ ਛਡਾਉਣਾ ਪੈਂਦਾ ਸੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਜਸਨੀਤ ਕੌਰ ਅਤੇ ਇਸ ਦੇ ਸਾਥੀ ਪਹਿਲਾ ਠਰਕੀ ਕਿਸਮ ਦੇ ਲੋਕਾਂ ਦੀ ਨਿਸ਼ਾਨਦੇਹੀ ਕਰਦੇ ਰਹੇ ਹਨ ਅਤੇ ਫਿਰ ਇਨ੍ਹਾਂ ਠਰਕੀਆਂ ਨੂੰ ਕੁਝ ਮਸਾਲੇਦਾਰ ਫੋਟੋਆਂ ਉਨ੍ਹਾਂ ਦੇ ਸ਼ੋਸ਼ਲ ਮੀਡੀਆ ਅਕਾਂਊਟਾਂ ’ਤੇ ਭੇਜੀਆਂ ਜਾਂਦੀਆਂ ਸਨ, ਜਿਸ ਪਿੱਛੋ ਸਮਝਦਾਰ ਲੋਕ ਤਾਂ ਪਿੱਛੇ ਹੱਟ ਜਾਂਦੇ ਲੇਕਿਨ ਠਰਕੀ ਫਸ ਜਾਂਦੇ ਸੀ। ਪੁਲਿਸ ਸੂਤਰ ਤਾਂਇਹ ਵੀ ਦੱਸਦੇ ਹਨ ਕਿ ਜਸਨੀਤ ਦੇ ਕੁਝ ਗੈਂਗਸਟਰਾਂ ਨਾਲ ਵੀ ਕਥਿਤ ਸਬੰਧ ਹਨ ਅਤੇ ਜਿਹੜੇ ਲੋਕ ਪੈਸਾ ਦੇਣ ਤੋਂ ਨਾਹ ਕਰਦੇ ਰਹੇ ਹਨ ਉਨ੍ਹਾਂ ਨੂੰ ਗੈਂਗਸਟਰ ਧਮਕੀਆਂ ਵੀ ਦਿੰਦੇ ਸਨ। ਪੁਲਿਸ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸਨੀਤ ਤੋਂ ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜਸਨੀਤ ਕਾਫੀ ਲਗਜ਼ਰੀ ਲਾਈਫ ਜਿਉਂਦੀ ਰਹੀ ਹੈ,ਉਹ ਅਕਸਰ ਬੀ.ਐੱਮ.ਡਬਲਿਊ ਕਾਰ ਵਿੱਚ ਘੁੰਮਦੀ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜਸਨੀਤ ਅਤੇ ਇੱਕ ਲੱਕੀ ਸੰਧੂ ਨਾਮ ਦੇ ਵਿਅਕਤੀ ਦੇ ਆਪਸੀ ਸਬੰਧਾਂ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਅਤੇ ਉਸਨੂੰ ਵੀ ਮਾਮਲੇ ਵਿੱਚ ਨਾਮਜਦ ਕਰ ਲਿਆ ਗਿਆ ਹੈ ਅਤੇ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਲੱਕੀ ਸੰਧੂ ਯੂਥ ਕਾਂਗਰਸ ਵਲੋਂ ਜਨਰਲ ਸਕੱਤਰ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ।
ਠਰਕੀਆਂ ਨੂੰ ਭੋਰਨ ਵਾਲੀ ਜਸਨੀਤ ਕਾਬੂ, ਇਕ ਕਾਂਗਰਸੀ ਵੀ ਨਾਮਜਦ