ਅਕਾਲੀ ਦਲ-ਬਸਪਾ ਦਾ ਦਾਅਵਾ, ਪਟਵਾਰੀ ਨੁਕਸਾਨ ਦੀ ਰਿਪੋਰਟ ਬਣਾਉਣ ਖੇਤਾਂ ਤੱਕ ਨਹੀਂ ਪਹੁੰਚ ਰਹੇ
ਦਾ ਐਡੀਟਰ ਨਿਊਜ.ਮੁਕੇਰੀਆ। ਪਿਛਲੇ ਦਿਨੀਂ ਪਏ ਤੇਜ ਮੀਂਹ ਅਤੇ ਚੱਲੀਆਂ ਹਵਾਵਾਂ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਲੇਕਿਨ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਹਾਲੇ ਤੱਕ ਪਟਵਾਰੀ ਜਾਂ ਹੋਰ ਸਰਕਾਰੀ ਅਧਿਕਾਰੀ ਨੁਕਸਾਨ ਦਾ ਜਾਇਜਾ ਲੈਣ ਲਈ ਕਿਸਾਨਾਂ ਦੇ ਖੇਤਾਂ ਤੱਕ ਹੀ ਨਹੀਂ ਪਹੁੰਚ ਰਹੇ ਤਾਂ ਫਿਰ ਸਰਕਾਰ ਤੋਂ ਮਦਦ ਦੀ ਕੀ ਆਸ ਕੀਤੀ ਜਾ ਸਕਦੀ ਹੈ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੁਕੇਰੀਆ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਵੱਲੋਂ ਹਲਕੇ ਦੇ ਪਿੰਡ ਕਰਾੜੀ ਵਿਖੇ ਨਰਦੇਵ ਰਾਣਾ ਦੇ ਗ੍ਰਹਿ ਵਿਖੇ ਸੱਦੀ ਗਈ ਅਕਾਲੀ-ਬਸਪਾ ਵਰਕਰਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਖ-ਵੱਖ ਹਲਕਿਆਂ ਤੋਂ ਵਿਧਾਇਕ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰ ਰਹੇ ਹਨ ਜੋ ਕਿ ਸਿਰਫ ਤੇ ਸਿਰਫ ਸ਼ੋਸ਼ੇਬਾਜੀ ਹੈ ਕਿਉਂਕਿ ਵਿਧਾਇਕਾਂ ਦੇ ਦੌਰੇ ਨਾਲ ਕਿਸਾਨਾਂ ਨੂੰ ਕੋਈ ਮੁਆਵਜਾ ਨਹੀਂ ਮਿਲਣਾ ਅਤੇ ਜਿਨ੍ਹਾਂ ਵੱਲੋਂ ਸਰਕਾਰ ਨੂੰ ਇਸ ਮਾਮਲੇ ਵਿੱਚ ਰਿਪੋਰਟ ਦੇਣੀ ਹੈ ਉਹ ਪਟਵਾਰੀ ਖੇਤਾਂ ਤੱਕ ਪਹੁੰਚ ਹੀ ਨਹੀਂ ਰਹੇ ਜਿਸ ਤੋਂ ਸਰਕਾਰ ਦੀ ਨੀਅਤ ਸਾਫ ਹੋ ਜਾਂਦੀ ਹੈ। ਸਰਬਜੋਤ ਸਾਬੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਭਰੋਸਾ ਦੇ ਰਹੀ ਹੈ ਕਿ ਖਰਾਬ ਹੋਈ ਫਸਲ ਦੇ ਬਦਲੇ ਪ੍ਰਤੀ ਏਕੜ 15 ਹਜਾਰ ਤੱਕ ਮੁਆਵਜਾ ਦਿੱਤਾ ਜਾਵੇਗਾ ਜੋ ਕਿ ਬਹੁਤ ਘੱਟ ਹੈ ਕਿਉਂਕਿ ਕਿਸਾਨਾਂ ਦਾ ਨੁਕਸਾਨ ਇਸ ਤੋਂ ਕਿਤੇ ਵੱਧ ਹੈ, ਉਨ੍ਹਾਂ ਕਿਹਾ ਕਿ ਜਿਆਦਾਤਰ ਕਿਸਾਨਾਂ ਦੀ ਫਸਲ 60 ਤੋਂ 80 ਫੀਸਦੀ ਤੱਕ ਖਰਾਬ ਹੋ ਚੁੱਕੀ ਹੈ ਅਤੇ ਜੋ ਬਚੀ ਹੈ ਉਹ ਫਸਲ ਦੀ ਕਟਾਈ ਅਤੇ ਹੋਰ ਖਰਚਿਆਂ ਵਿੱਚ ਚਲੀ ਜਾਵੇਗੀ ਇਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜੇਕਰ ਕਿਸਾਨਾਂ ਦੀ ਸੱਚੀ ਹਿਤੈਸ਼ੀ ਹੈ ਤਾਂ ਪੂਰੀ ਫਸਲ ਦਾ ਮੁਆਵਜਾ ਦੇਵੇ ਤਾਂ ਜੋ ਆਰਥਿਕ ਤੌਰ ’ਤੇ ਲਗਾਤਾਰ ਕਮਜੋਰ ਹੋ ਰਹੀ ਖੇਤੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਕਾਰਨ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਕਿਸਾਨੀ ਨੂੰ ਬਚਾਉਣ ਲਈ ਅੱਗੇ ਆਵੇ। ਸਰਬਜੋਤ ਸਾਬੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਆਗੂ ਵੱਖ-ਵੱਖ ਫਸਲਾਂ ’ਤੇ ਐੱਮ.ਐੱਸ.ਪੀ. ਲਾਗੂ ਕਰਨ ਦੇ ਦਾਅਵੇ ਕਰਦੇ ਰਹੇ ਹਨ ਲੇਕਿਨ ਹੁਣ ਜਦੋਂ ਇਨ੍ਹਾਂ ਦੀ ਸਰਕਾਰ ਬਣੇ ਨੂੰ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤਦ ਇਸੇ ਵਿਸ਼ੇ ’ਤੇ ਸਰਕਾਰ ਗੱਲ ਵੀ ਨਹੀਂ ਕਰ ਰਹੀ ਜਿਸ ਤੋਂ ਇਸ ਸਰਕਾਰ ਦੀ ਮਨਸ਼ਾ ਸਾਫ ਹੋ ਜਾਂਦੀ ਹੈ। ਸਰਬਜੋਤ ਸਾਬੀ ਨੇ ਕਿਹਾ ਕਿ ਕਿਸਾਨਾਂ ਦੀ ਵੱਡੀ ਬਕਾਇਆ ਰਾਸ਼ੀ ਹਾਲੇ ਤੱਕ ਗੰਨਾ ਮਿੱਲ੍ਹਾਂ ਵੱਲੋਂ ਜਾਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਿਸਾਨ ਆਰਥਿਕ ਤੰਗੀ ਝੱਲਦੇ ਹੋਏ ਮਾਨਸਿਕ ਪ੍ਰੇਸ਼ਾਨੀ ਵਿੱਚੋ ਨਿੱਕਲ ਰਹੇ ਹਨ ਇਸ ਲਈ ਪੰਜਾਬ ਸਰਕਾਰ ਜਲਦ ਤੋਂ ਜਲਦ ਕਣਕ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ ਅਤੇ ਮੁਆਵਜੇ ਦੇ ਪੈਸੇ ਜਲਦ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣ ਨਹੀਂ ਤਾਂ ਅਕਾਲੀ ਦਲ ਅਤੇ ਬਸਪਾ ਮਿਲ ਕੇ ਸਰਕਾਰ ਖਿਲਾਫ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ। ਇਸ ਮੌਕੇ ਮਾਸਟਰ ਨਰਦੇਵ ਸਿੰਘ,ਲਖਵਿੰਦਰ ਸਿੰਘ ਟਿੰਮੀ, ਗੁਰਦੀਪ ਸਿੰਘ ਗੇਰਾ, ਰਜਿੰਦਰ ਜਿੰਦੂ, ਦੇਸ਼ਵੀਰ ਸਿੰਘ, ਸਰਪੰਚ ਰਜਨੀਸ਼ ਬਿੱਕੂ ਨਮੋਲੀ, ਅਜੇ ਕੁਮਾਰ ਨਮੋਲੀ ਹਾਰ, ਸਰਪੰਚ ਰਾਕੇਸ਼ ਕੁਮਾਰ ਭਟੋਲੀ, ਸੁਰੇਸ਼ ਕੁਮਾਰ ਭਟੋਲੀ, ਸਰਪੰਚ ਰਘੁਵੀਰ ਬੱਗੂ, ਸੁਮਨ ਲਤਾ ਸਥਵਾਂ, ਵਿਜੇ ਕੁਮਾਰ ਚੰਗੜਵਾਂ, ਦਵਿੰਦਰ ਸਿੰਘ, ਦੀਪਕ ਸ਼੍ਰੀ ਪੰਡਾਇਣ, ਵਿਜੇ ਚੌਧਰੀ, ਸਰਪੰਚ ਵਿਜੇ ਕੁਮਾਰ ਕੋਠੀ, ਰਵਿੰਦਰ ਕੁਮਾਰ, ਪ੍ਰਭ ਦਿਆਲ ਚੱਕ ਪੰਡਾਇਣ, ਅਨਿਲ ਕੁਮਾਰ, ਵਿਵੇਕ ਸੋਨੂੰ, ਮਨੋਹਰ ਗੋਸਵਾਮੀ, ਬੀਬੀ ਦਰਸ਼ਨਾ ਕਰਾੜੀ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ-ਬਸਪਾ ਦੇ ਵਰਕਰ ਮੌਜੂਦ ਸਨ।