ਦਾ ਐਡੀਟਰ ਨਿਊਜ.ਚੰਡੀਗੜ੍ਹ। ਸੂਬੇ ਵਿੱਚ ਚੱਲ ਰਹੀ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦਾ ਅਧਿਆਪਕਾਂ ਸਿਰ ਵੱਡਾ ਭਾਰ ਪਾਇਆ ਗਿਆ ਹੈ ਅਤੇ ਸਿੱਖਿਆ ਵਿਭਾਗ ਲਗਾਤਾਰ ਅਜਿਹੇ ਨਿਰਦੇਸ਼ ਜਾਰੀ ਕਰ ਰਿਹਾ ਹੈ ਜਿਸ ਨਾਲ ਪ੍ਰੀਖਿਆ ਕੇਂਦਰਾ ਵਿੱਚ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਅਤੇ ਕੰਟਰੋਲਰਾਂ-ਅਬਜਰਵਰਾਂ ਵਿੱਚ ਡਰ ਦਾ ਮਾਹੌਲ ਹੈ, ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬੈਂਕ ਵਿੱਚੋਂ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਸਮੇਂ ਕੰਟਰੋਲਰ-ਅਬਜਰਵਰ ਵੱਲੋਂ ਕੀਤੀ ਗਈ ਕਿਸੇ ਗਲਤੀ ਕਾਰਨ ਜੇਕਰ ਪ੍ਰਸ਼ਨ ਪੱਤਰ ਲੀਕ ਹੁੰਦਾ ਹੈ ਤਦ ਉਸ ਹਾਲਤ ਵਿੱਚ ਉਕਤ ਅਧਿਕਾਰੀ ਖਿਲਾਫ ਸਖਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕਿਉਂਕਿ ਇਸ ਤਰ੍ਹਾਂ ਹੋਣ ਕਾਰਨ ਵਿਭਾਗ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਕੰਟਰੋਲਰ ਬੈਂਕ ਵਿੱਚ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਜਾਵੇ ਉਹ ਸਭ ਤੋਂ ਪਹਿਲਾ ਮਿਤੀ, ਫਿਰ ਪੇਪਰ ਕਿਸ ਸੈਸ਼ਨ ਵਿੱਚ ਲਿਆ ਜਾ ਰਿਹਾ ਹੈ ਮਤਬਲ ਸਵੇਰੇ-ਸ਼ਾਮ, ਵਿਸ਼ੇ ਦਾ ਨਾਮ, ਕੋਡ ਨੰਬਰ, ਪੈਕੇਟ ਦੇ ਰੰਗ ਦਾ ਮਿਲਾਨ ਇਹ ਸਭ ਮੱਦਾਂ ਨੂੰ ਦੋ ਵਾਰ ਚੈੱਕ ਕਰੇ ਅਤੇ ਉਸ ਉਪਰੰਤ ਬੈਂਕ ਵਿੱਚ ਲੱਗੇ ਹੋਏ ਰਜਿਸਟਰ ਵਿੱਚ ਇਹ ਸਾਰੇ ਵੇਰਵੇ ਦਰਜ ਕਰੇ ਤਾਂ ਜੋ ਕਿਸੇ ਤਰ੍ਹਾਂ ਦੀ ਗਲਤੀ ਤੋਂ ਬਚਿਆ ਜਾ ਸਕੇ। ਸਿੱਖਿਆ ਵਿਭਾਗ ਵੱਲੋਂ ਜਾਰੀ ਹੋਏ ਇਨ੍ਹਾਂ ਨਿਰਦੇਸ਼ਾਂ ਪਿੱਛੋ ਅਬਜਰਵਰਾਂ-ਕੰਟਰੋਲਰਾਂ ’ਤੇ ਦਬਾਅ ਵੱਧ ਗਿਆ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਗਲਤੀ ਉਨ੍ਹਾਂ ਦੀ ਨੌਕਰੀ ਲਈ ਭਾਰੀ ਪੈ ਸਕਦੀ ਹੈ।
ਪੇਪਰ ਲੀਕ ਬਚਾਅ-ਕੰਟਰੋਲਰਾਂ ਦੇ ਮੋਢੇ ਸਿੱਖਿਆ ਵਿਭਾਗ ਨੇ ਪਾਇਆ ਭਾਰ