ਦਾ ਐਡੀਟਰ ਨਿਊਜ.ਚੰਡੀਗੜ੍ਹ। ਸੂਬੇ ਭਰ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਸ਼ੁਰੂ ਹੋਇਆ ਮੀਂਹ ਸ਼ਨੀਵਾਰ ਸਵੇਰ ਤੱਕ ਲਗਾਤਾਰ ਵਰ੍ਹਦਾ ਰਿਹਾ ਜਿਸ ਪਿੱਛੋ ਠੰਡ ਦਾ ਤਾਂ ਅਹਿਸਾਸ ਹੋਇਆ ਲੇਕਿਨ ਭਾਰੀ ਮੀਂਹ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਕਈ ਥਾਵਾਂ ’ਤੇ ਮੀਂਹ ਦੇ ਨਾਲ ਚੱਲੀ ਤੇਜ ਹਵਾ ਨੇ ਕਣਕ ਦੀ ਫਸਲ ਨੂੰ ਜਮੀਨ ’ਤੇ ਵਿਛਾ ਦਿੱਤਾ ਹੈ ਅਤੇ ਜਿੱਥੇ ਰੇਤਾ ਵਾਲੀਆਂ ਜਮੀਨਾਂ ਹਨ ਉੱਥੇ ਫਸਲ ਘੱਟ ਪ੍ਰਭਾਵਿਤ ਹੋਈ ਹੈ। ਦੱਸ ਦਈਏ ਕਿ ਇਸ ਸਮੇਂ ਕਣਕ ਦੀ ਫਸਲ ਦਾ ਦਾਣਾ ਪੂਰੀ ਗ੍ਰੋਥ ਕਰ ਰਿਹਾ ਸੀ ਪਰ ਭਾਰੀ ਮੀਂਹ ਕਾਰਨ ਇਸ ਨੂੰ ਵੱਡਾ ਨੁਕਸਾਨ ਹੋਵੇਗਾ ਅਤੇ ਝਾੜ ’ਤੇ ਵੀ ਬੁਰਾ ਅਸਰ ਪਵੇਗਾ। ਦੂਜੇ ਪਾਸੇ ਗੰਨੇ ਅਤੇ ਮੱਕੀ ਦੀ ਫਸਲ ਲਈ ਇਹ ਮੀਂਹ ਲਾਹੇਵੰਦ ਸਾਬਿਤ ਹੋਣ ਵਾਲਾ ਹੈ ਲੇਕਿਨ ਦੋਆਬੇ ਨੂੰ ਛੱਡ ਦਈਏ ਤਾਂ ਮਾਂਝੇ ਅਤੇ ਮਾਲਵੇ ਵਿੱਚ ਇਹ ਦੋਵੇਂ ਫਸਲਾਂ ਕਿਸਾਨ ਜਿਆਦਾ ਨਹੀਂ ਬੀਜਦੇ ਲਿਹਾਜਾ ਜਿਆਦਾਤਰ ਕਿਸਾਨਾਂ ਨੇ ਕਣਕ ਦੀ ਫਸਲ ਹੀ ਬੀਜੀ ਹੋਈ ਹੈ। ਮੀਂਹ ਸਵੇਰੇ 8.30 ਵਜੇ ਦੇ ਕਰੀਬ ਰੁਰਿਆ ਅਤੇ ਸਵੇਰ ਦੇ ਸਮੇਂ ਤਾਪਮਾਨ 19 ਡਿਗਰੀ ਦੇ ਆਸਪਾਸ ਰਿਹਾ ਅਤੇ ਰਾਤ ਦੇ ਸਮੇਂ ਇਸਦੇ ਹੋਰ ਘੱਟ ਹੋਣ ਦੀ ਸੰਭਾਵਨਾ ਹੈ।
ਭਾਰੀ ਮੀਂਹ ਨਾਲ ਕਣਕ ਦਾ ਨੁਕਸਾਨ, ਮੱਕੀ-ਕਮਾਦ ਲਈ ਲਾਹੇਵੰਦ