ਦਾ ਐਡੀਟਰ ਨਿਊਜ, ਚੰਡੀਗੜ੍ਹ। 29 ਜਨਵਰੀ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਖਾਲਿਸਤਾਨ ਨੂੰ ਲੈ ਕੇ ਹੋਈ ਕਥਿਤ ਵੋਟਿੰਗ ਦੌਰਾਨ ਕੁਝ ਸਿੱਖ ਕੱਟੜਪੰਥੀਆਂ ਵੱਲੋਂ ਇਸ ਵੋਟਿੰਗ ਦਾ ਵਿਰੋਧ ਕਰਨ ਪੁੱਜੇ ਕੱਟੜਵਾਦੀ ਹਿੰਦੂ ਸਮਰਥਕਾਂ ’ਤੇ ਹਮਲਾ ਕਰਨ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ ਜਿਸ ਪਿੱਛੋ 20 ਮਾਰਚ ਨੂੰ ਵਿਕਟੋਰੀਆ ਪੁਲਿਸ ਨੇ ਉਨ੍ਹਾਂ ਸਿੱਖ ਕੱਟੜਪੰਥੀਆਂ ਦੀਆਂ ਫੋਟੋ ਜਾਰੀ ਕੀਤੀਆਂ ਹਨ ਜੋ ਕੱਟੜਪੰਥੀ ਹਿੰਦੂਆਂ ’ਤੇ ਹਮਲਾ ਕਰਨ ਦੇ ਮੁਲਜਿਮ ਹਨ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਜਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮੈਲਬੌਰਨ ਦੇ ਕਈ ਮੰਦਿਰਾਂ ਵਿੱਚ ਤੋੜ-ਭੰਨ ਕੀਤੀ ਗਈ ਹੈ ਅਤੇ ਮੰਦਿਰਾਂ ਦੇ ਬਾਹਰ ਖਾਲਿਸਤਾਨ ਪੱਖੀ ਨਾਰੇ ਵੀ ਲਿਖੇ ਗਏ ਹਨ। ਇਨ੍ਹਾਂ ਘਟਨਾਵਾਂ ਨਾਲ ਇੱਕ ਤਾਂ ਭਾਰਤੀ ਸਮਾਜ ਵੰਡਿਆ ਗਿਆ ਹੈ ਉੱਥੇ ਹੀ ਭਾਰਤ ਸਰਕਾਰ ਨੂੰ ਆਸਟ੍ਰੇਲੀਆ ਦੀ ਸਰਕਾਰ ’ਤੇ ਦਬਾਅ ਬਣਾਉਣ ਦਾ ਵੀ ਮੌਕਾ ਮਿਲ ਗਿਆ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਿਬਨਿਸੀ ਜਦੋਂ ਭਾਰਤ ਦੇ ਦੌਰੇ ’ਤੇ ਆਏ ਸਨ ਤਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਮਾਮਲਾ ਪ੍ਰਮੁੱਖਤਾ ਨਾਲ ਉਨ੍ਹਾਂ ਦੇ ਸਾਹਮਣੇ ਉਠਾਇਆ ਸੀ। ਜਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਭਾਰਤ ਨਾਲ ਚੰਗੇ ਸਬੰਧ ਬਣਾਉਣ ਲਈ ਕਦਮ ਅੱਗੇ ਵਧਾ ਰਹੀ ਹੈ ਅਤੇ ਸਿੱਖ ਕੱਟੜਪੰਥੀਆਂ ’ਤੇ ਕਾਰਵਾਈ ਦਾ ਅਮਲ ਵੀ ਇਸੇ ਕੜੀ ਤਹਿਤ ਕੀਤਾ ਗਿਆ ਹੈ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਭਾਰਤ ਵਾਸੀਆਂ ਨੂੰ ਭਰੋਸਾ ਦੇਣਾ ਚਾਹੁੰਦੀ ਹੈ ਕਿ ਉਹ ਉਨ੍ਹਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਫਿਕਰਮੰਦ ਹੈ।
ਹਿੰਦੂ ਸਮਰਥਕਾਂ ’ਤੇ ਹਮਲਾ ਕਰਨ ਵਾਲੇ ਸਿੱਖ ਕੱਟੜਪੰਥੀਆਂ ਦੀ ਵਿਕਟੋਰੀਆ ਪੁਲਿਸ ਨੂੰ ਤਲਾਸ਼