ਦਾ ਐਡੀਟਰ ਨਿਊਜ਼, ਚੰਡੀਗੜ੍ਹ ——— ਪੰਜਾਬ ਦੇ ਸਕੂਲਾਂ ਦਾ ਸਮਾਂ ਇਕ ਵਾਰ ਫ਼ਿਰ ਬਦਲ ਗਿਆ ਹੈ। ਕੱਲ੍ਹ 22 ਜਨਵਰੀ ਤੋਂ ਸਾਰੇ ਸਕੂਲ ਨਵੇਂ ਸਮੇਂ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ। ਪ੍ਰਾਇਮਰੀ ਸਕੂਲਾਂ ਵਿਚ ਛੁੱਟੀ 3 ਵਜੇ ਹੋਵੇਗੀ, ਜਦਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੁੱਟੀ ਦਾ ਸਮਾਂ 3.20 ਵਜੇ ਹੈ।
ਦਰਅਸਲ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੜਾਕੇ ਦੀ ਠੰਡ ਤੇ ਧੁੰਦ ਦੇ ਮੱਦੇਨਜ਼ਰ 21 ਜਨਵਰੀ ਤੱਕ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਸੀ। ਇਹ ਸਮਾਂ ਸਿਰਫ ਇੱਕ ਹਫ਼ਤੇ ਲਈ ਬਦਲਿਆ ਗਿਆ ਸੀ।