7 ਮੁਲਜ਼ਮਾਂ ਦੇ ਖ਼ਿਲਾਫ਼ ਧਾਰਾ 304 ਦਾ ਮਾਮਲਾ ਦਰਜ ਕੀਤਾ ਸੀ
ਦਵਿੰਦਰ ਸ਼ਰਮਾ/ਬਰਨਾਲਾ : 29 ਜੂਨ ਨੂੰ ਮਹਿਲ ਕਲਾਂ ਦੇ ਗਾਇਕ ਗਗਨਦੀਪ ਰਾਂਝਾ ਦੀ ਡਰੱਗ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਹੁਣ ਬਰਨਾਲਾ ਪੁਲਿਸ ਐਕਸ਼ਨ ਵਿੱਚ ਆ ਗਈ ਹੈ, ਜ਼ੀ ਮੀਡੀਆ ਵੱਲੋਂ ਇਸ ਖ਼ਬਰ ਨੂੰ ਪਰਮੁੱਖਤਾ ਨਾਲ ਵਿਖਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਨੇ 7 ਨਸ਼ਾ ਸਮਗਲਰਾਂ ਨੂੰ ਗਿਰਫ਼ਤਾਰ ਕੀਤਾ,ਸਾਰੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਧਾਰਾ 304 ਦਾ ਮਾਮਲਾ ਦਰਜ ਕੀਤਾ ਗਿਆ ਹੈ, ਗਗਨਦੀਪ ਰਾਂਝਾ ਦੇ ਪਿਤਾ ਨੇ ਦੱਸਿਆ ਕਿ ਮਹਿਲਕਲਾਂ ਵਿੱਚ ਕਿਸ ਤਰ੍ਹਾਂ ਸਰੇਆਮ ਨਸ਼ਾ ਵਿਕ ਰਿਹਾ ਸੀ,ਮਹਿਲਕਲਾਂ ਵਿੱਚ ਹੀ ਤਕਰੀਬਨ 10 ਨੌਜਵਾਨਾਂ ਦੀ ਮੌਤ ਨਸ਼ੇ ਨਾਲ ਹੋ ਚੁੱਕੀ ਹੈ, ਪੁਲਿਸ ਨੇ ਗਗਨਦੀਪ ਰਾਂਝਾ ਦੀ ਮੌਤ ਤੋਂ ਬਾਅਦ ਅਣਪਛਾਤੇ ਸਮਗਲਰਾਂ ਦੇ ਖ਼ਿਲਾਫ਼ 174 ਦਾ ਮਾਮਲਾ ਦਰਜ ਕੀਤਾ ਸੀ ਪਰ ਪਿਤਾ ਦੇ ਇਲਜ਼ਾਮਾਂ ਅਤੇ ਵਧੇ ਦਬਾਅ ਤੋਂ ਬਾਅਦ 304 ਦੀ ਧਾਰਾ ਇਸ ਵਿੱਚ ਜੋੜੀ ਗਈ ਸੀ
ਨਸ਼ਾ ਸਮੱਗਲਰਾਂ ‘ਤੇ SSP ਦਾ ਬਿਆਨ
ਬਰਨਾਲਾ ਦੇ SSP ਸੰਦੀਪ ਗੋਇਲ ਦਾ ਕਹਿਣਾ ਹੈ ਕਿ ਗਿਰਫ਼ਤਾਰ 7 ਨਸ਼ਾ ਸਮੱਗਲਰ ਸ਼ਾਤਰ ਨੇ ਅਤੇ ਇੰਨਾ ‘ਤੇ 20 ਤੋਂ ਵੀ ਵਧ ਮਾਮਲੇ ਦਰਜ ਹੋ ਚੁੱਕੇ ਨੇ, ਐੱਸਐੱਸਪੀ ਨੇ ਕਿਹਾ ਮਹਿਲਕਲਾਂ ਵਿੱਚ ਨਸ਼ੇ ਨਾਲ ਹੋਇਆ ਸਾਰੇ ਨੌਜਵਾਨਾਂ ਦੀ ਮੌਤਾਂ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ,ਐੱਸਐੱਸਪੀ ਨੇ ਕਿਹਾ ਪੁੱਛ-ਗਿੱਛ ਦੌਰਾਨ ਜਿਹੜੇ ਵੀ ਸ਼ਖ਼ਸ ਦਾ ਨਾਂ ਆਇਆ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਹੀ ਕੀਤੀ ਜਾਵੇਗੀ
ਕਿਵੇਂ ਹੋਈ ਸੀ ਗਗਨਦੀਪ ਰਾਂਝਾ ਦੀ ਮੌਤ ?
‘ਗੱਭਰੂ ਦੀ ਜਾਨ ਲੈ ਲਈ ‘ਚਿੱਟੇ’ ਵਾਲੀ ਲਾਈਨ ਨੇ’, ਨਸ਼ੇ ਨਾਲ ਮੌਤ ਦੀ ਅਘੋਸ਼ ਵਿੱਚ ਜਾ ਰਹੀ ਪੰਜਾਬ ਦੀ ਜਵਾਨੀ ਬਾਰੇ ਇਹ ਲਾਈਨਾਂ ਲਿਖਿਆ ਅਤੇ ਗਾਇਆ ਸੀ ਗਗਨਦੀਪ ਉਰਫ਼ ਰਾਂਝਾ ਨੇ ਪਰ ਉਹ ਆਪ ਹੀ 29 ਜੂਨ ਨੂੰ ਨਸ਼ੇ ਦੀ ਭੇਟ ਚੜ ਗਿਆ ਸੀ, 27 ਸਾਲ ਦਾ ਗਾਇਕ ਗਗਨਦੀਪ ਉਰਫ਼ ਰਾਂਝਾ ਦੀ ਚਿੱਟੇ ਦੀ ਓਵਰ ਡੋਜ਼ ਨਾਲ ਮੌਤ ਹੋਈ,ਮ੍ਰਿਤਕ ਦੇ ਪਿਤਾ ਨੇ ਦੱਸਿਆ ਸੀ ਕੀ ਉਨ੍ਹਾਂ ਨੇ ਆਪ ਉਸ ਦੀ ਬਾਂਹ ਤੋਂ ਨਸ਼ੇ ਦੀ ਸਿਰੰਜ ਕੱਢੀ,ਪਿਤਾ ਮੁਤਾਬਿਕ ਨਸ਼ੇ ਵਿੱਚ ਗਗਨਦੀਪ ਉਰਫ਼ ਰਾਂਝਾ ਇਸ ਕਦਰ ਫਸ ਚੁੱਕਾ ਸੀ ਕੀ ਉਹ ਰੋਜ਼ਾਨਾ 5 ਹਜ਼ਾਰ ਦਾ ਨਸ਼ਾ ਕਰਦਾ ਸੀ ਅਤੇ ਹੁਣ ਤੱਕ ਤਕਰੀਬਨ 1 ਕਰੋੜ ਦਾ ਨਸ਼ਾ ਆਪਣੀਆਂ ਨਸਾ ਵਿੱਚ ਭੇਜ ਚੁੱਕਾ ਸੀ ਪਰ ਮ੍ਰਿਤਕ ਦੇ ਪਿਤਾ ਨੇ ਦੱਸਿਆ ਸੀ ਕਿ ਮਹਿਲਕਲਾਂ ਵਿੱਚ ਸ਼ਰੇਆਮ ਚਿੱਟਾ ਵਿਕ ਦਾ ਹੈ