ਦਾਖਾ। ਮਾਰਕੀਟ ਕਮੇਟੀ ਦੀ ਚੇਅਰਪਰਸਨ ਬੀਬੀ ਸੁਖਜੀਤ ਕੌਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ’ਤੇ ਗੰਭੀਰ ਦੋਸ਼ ਲਗਾਉਦੇ ਹੋਏ ਕਿਹਾ ਹੈ ਕਿ ਸੰਦੀਪ ਸੰਧੂ ਦੀ ਕਥਿਤ ਸ਼ਹਿ ’ਤੇ ਕੁਝ ਲੋਕਾਂ ਵੱਲੋਂ ਰਾਤ ਨੂੰ ਪਿੰਡ ਹਸਨਪੁਰ ਵਿਖੇ ਮੌਜੂਦ ਉਨਾਂ ਦੀ 30 ਏਕੜ ਜਮੀਨ ਵਿਚੋ ਚੋਰੀ ਕਣਕ ਦੀ ਫਸਲ ਵੱਢ ਲਈ ਹੈ ਤੇ ਪੁਲਿਸ ਥਾਣਾ ਦਾਖਾ ਦੇ ਅਧਿਕਾਰੀ ਵੀ ਇਸ ਵਿਚ ਸ਼ਾਮਿਲ ਹੈ। ਸੁਖਜੀਤ ਕੌਰ ਵੱਲੋਂ ਅੱਜ ਪੁਲਿਸ ਥਾਣਾ ਦਾਖਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਗੰਭੀਰ ਦੋਸ਼ ਲਗਾਏ ਤੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਉਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਜਦੋਂ ਵੀ ਜਮੀਨ ਵਿਚੋ ਫਸਲ ਵੱਢਣ ਦਾ ਸਮਾਂ ਆਉਦਾ ਹੈ ਤਦ-ਤਦ ਦਾਖਾ ਥਾਣੇ ਦੀ ਪੁਲਿਸ ਉਨਾਂ ਨੂੰ ਸੁਨੇਹੇ ਦਿੰਦੀ ਹੈ ਕਿ ਕੈਪਟਨ ਸੰਦੀਪ ਸੰਧੂ ਨਾਲ ਗੱਲ ਕਰ ਲਓ ਫਿਰ ਫਸਲ ਵੱਢਣਾ। ਸੁਖਜੀਤ ਕੌਰ ਨੇ ਕਿਹਾ ਕਿ ਅੱਜ ਹਾਲਾਤ ਇਹ ਬਣ ਗਏ ਹਨ ਕੇ ਲੋਕਾਂ ਦਾ ਨਕਾਰਿਆ ਹੋਇਆ ਨੇਤਾ ਆਪਣੀ ਚੌਧਰ ਜਮਾਉਣ ਲਈ ਹਲਕੇ ਵਿਚ ਧੱਕੇਸ਼ਾਹੀ ’ਤੇ ਉਤਾਰੂ ਹੈ ਤੇ ਜੇਕਰ ਇਸ ਦਾ ਵੱਸ ਚੱਲੇ ਤਾਂ ਇਹ ਹਲਕੇ ਵਿਚ ਕਿਸੇ ਕਿਸਾਨ ਨੂੰ ਉਸਦੀ ਆਪਣੀ ਜਮੀਨ ਵਿਚੋ ਫਸਲ ਨਾ ਵੱਢਣ ਦੇਵੇ। ਉਨਾਂ ਕਿਹਾ ਕਿ ਮੇਰਾ ਇਹ ਵਿਰੋਧ ਲਗਾਤਾਰ ਜਾਰੀ ਰਹੇਗਾ ਤੇ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਆਉਦੇ ਦਿਨਾਂ ਦੌਰਾਨ ਐਸ.ਐਸ.ਪੀ.ਦਫਤਰ ਦਾ ਘਿਰਾਓ ਕਰਨਗੇ ਹਾਲਾਂਕਿ ਇਸ ਮਾਮਲੇ ਵਿਚ ਦਾਖਾ ਪੁਲਿਸ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਕਿਸੇ ਨਾਲ ਕੋਈ ਵਧੀਕੀ ਨਹੀਂ ਕੀਤੀ ਗਈ।
-ਮੁੱਖ ਮੰਤਰੀ ਦੇ ਸਲਾਹਕਾਰ ਸੰਧੂ ’ਤੇ ਚੋਰੀ ਫਸਲ ਵਢਾਉਣ ਦਾ ਦੋਸ਼