ਚੰਡੀਗੜ। ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਉਸੇ ਮੁੱਦੇ ’ਤੇ ਵੱਡਾ ਝਟਕਾ ਦਿੱਤਾ ਹੈ ਜਿਸ ਮੁੱਦੇ ’ਤੇ 2017 ਵਿਚ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸਰਕਾਰ ਬਣਾਈ ਸੀ, ਮਾਣਯੋਗ ਹਾਈਕੋਰਟ ਨੇ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੂੰ ਭੰਗ ਕਰ ਦਿੱਤਾ ਹੈ, ਇਸ ਸਾਰੇ ਮਾਮਲੇ ਨੂੰ ਕੁੰਵਰ ਵਿਜੇ ਪ੍ਰਤਾਪ ਲਈ ਵੀ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸਾਲ 2015 ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪੰਜਾਬ ਵਿਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਜਿਨਾਂ ਵਿਚ ਇਕ ਬਹਿਬਲ ਕਲਾਂ ਫਾਈਰਿੰਗ ਕਾਂਡ ਜਿਸ ਵਿਚ ਦੋ ਵਿਅਕਤੀਆਂ ਦੀ ਪੁਲਿਸ ਗੋਲੀ ਨਾਲ ਮੌਤ ਹੋ ਗਈ ਸੀ ਤੇ ਦੂਸਰੇ ਮਾਮਲੇ ਵਿਚ ਕੋਟਕਪੂਰਾ ਵਿਚ ਪੁਲਿਸ ਦੀ ਗੋਲੀ ਨਾਲ ਇਕ ਵਿਅਕਤੀ ਜਖਮੀ ਹੋ ਗਿਆ ਸੀ ਤੇ 2017 ਵਿਚ ਇਸ ਮੁੱਦੇ ਨੂੰ ਕਾਂਗਰਸ ਨੇ ਸਿਆਸੀ ਮੁੱਦਾ ਬਣਾ ਕੇ ਪੰਜਾਬ ਵਿਚ ਸਰਕਾਰ ਬਣਾਈ ਸੀ, ਸਰਕਾਰ ਬਣਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ, ਜਿਸ ਵਿਚ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿਚ ਕਈ ਧਿਰਾਂ ’ਤੇ ਉਗਲ ਚੁੱਕੀ ਸੀ, ਹਾਂਲਾਕਿ ਕਮਿਸ਼ਨ ਦੀ ਰਿਪੋਰਟ ’ਤੇ ਵੀ ਪੱਖਪਾਤੀ ਹੋਣ ਦੇ ਦੋਸ਼ ਲੱਗੇ ਸਨ, ਪੰਜਾਬ ਵਿਧਾਨ ਸਭਾ ਵਿਚ ਚਰਚਾ ਤੋਂ ਬਾਅਦ ਪੰਜਾਬ ਸਰਕਾਰ ਨੇ ਐਸ.ਆਈ.ਟੀ. ਦਾ ਗਠਨ ਕਰਕੇ ਇਨਾਂ ਦੋਵਾਂ ਮਾਮਲਿਆਂ ਦੀ ਜਾਂਚ ਸਿਟ ਨੂੰ ਸੌਂਪ ਦਿੱਤੀ ਸੀ ਤੇ ਇਸ ਸਿੱਟ ਵਿਚ ਏ.ਡੀ.ਜੀ.ਪੀ. ਪ੍ਰਮੋਦ ਕੁਮਾਰ, ਆਈ.ਜੀ. ਅਰੁਣ ਪਾਲ ਸਿੰਘ, ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਐਸ.ਐਸ.ਪੀ. ਸਤਿੰਦਰ ਸਿੰਘ ਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸ਼ਾਮਿਲ ਸੀ, ਹਾਂਲਾਕਿ ਸਿਟ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਗਿ੍ਰਫਤਾਰ ਕਰ ਲਿਆ ਸੀ ਤੇ ਕੁਝ ਮਹੀਨਿਆਂ ਬਾਅਦ ਹੀ ਐਸ.ਆਈ.ਟੀ. ਦੇ ਮੈਂਬਰਾਂ ਵਿਚ ਜਾਂਚ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਸੀ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਬਾਕੀ ਸਾਰੇ ਮੈਂਬਰਾਂ ਨੇ ਇਸ ਜਾਂਚ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਤੇ ਇਕ ਵੱਡੀ ਪ੍ਰੈਸ ਕਾਂਨਫਰੰਸ ਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਪਿੱਠ ਥਪਥਪਾਉਦਿਆ ਇਸ ਤਫਤੀਸ਼ ਨੂੰ ਇਕ ਇੰਟਰਨੈਸ਼ਨਲ ਲੈਵਲ ਦੀ ਤਫਤੀਸ਼ ਦਾ ਦਾਅਵਾ ਕਰਦੇ ਹੋਏ ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲੇ ਵਿਚ ਚਾਰਜਸ਼ੀਟ ਫਾਈਲ ਕਰ ਦਿੱਤੀ ਸੀ ਤੇ ਉਨਾਂ ਆਪਣੇ ਤੌਰ ’ਤੇ ਹੀ ਜਾਂਚ ਨੂੰ ਅੱਗੇ ਵਧਾਉਦੇ ਹੋਏ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਨਾਮਜਦ ਕਰ ਦਿੱਤਾ ਸੀ ਲੇਕਿਨ ਇਸੇ ਦੌਰਾਨ ਹੀ ਕੋਟਕਪੂਰਾ ਫਾਇਰਿੰਗ ਮਾਮਲੇ ਵਿਚ ਗਿ੍ਰਫਤਾਰ ਕੀਤੇ ਗੁਰਪ੍ਰੀਤ ਸਿੰਘ ਪੰਧੇਰ ਐਸ.ਐਚ.ਓ. ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦਿਆ ਇਕ ਰਿਟ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਅੱਜ ਮਾਣਯੋਗ ਜੱਜ ਰਾਜਵੀਰ ਸ਼ਿਰਾਵਤ ਦੀ ਕੋਰਟ ਵਿਚ ਹੋਈ, ਇਹ ਸੁਣਵਾਈ ਤਕਰੀਬਨ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਦੇ ਸਾਂਢੇ ਛੇ ਵਜੇ ਤੱਕ ਚੱਲਦੀ ਰਹੀ, ਹਾਲਾਂਕਿ ਜਦੋਂ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਪੰਜਾਬ ਸਰਕਾਰ ਨੇ ਇਸ ਸੁਣਵਾਈ ਨੂੰ ਟਾਲਣ ਲਈ ਜੋਰ ਪਾਇਆ ਲੇਕਿਨ ਜਸਟਿਸ ਸ਼ੇਰਾਵਤ ਨੇ ਸਰਕਾਰ ਦੀ ਇਕ ਨਹੀਂ ਮੰਨੀ ਤੇ ਇਸ ਮਾਮਲੇ ’ਤੇ ਜਿਰਾਂ ਕਰਨ ਲਈ ਆਖਿਆ, ਇਸੇ ਦੌਰਾਨ ਗੁਰਪ੍ਰੀਤ ਪੰਧੇਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਰ.ਐਸ.ਚੀਮਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਫਤੀਸ਼ ਦੀਆਂ ਇਕ ਇਕ ਕਰਕੇ ਪਰਤਾਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਤੇ ਤਫਤੀਸ਼ ਦੀਆਂ ਧੱਜੀਆਂ ਉਡਾਉਦੇ ਹੋਏ ਕਿਹਾ ਕਿ ਇਹ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਆਪਣੇ ਆਪ ਨੂੰ ਇਸ ਮਾਮਲੇ ਵਿਚ ਜਾਅਲੀ ਸਿੰਘਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਨਾਂ ਦਲੀਲਾਂ ’ਤੇ ਸਹਿਮਤੀ ਦਿੰਦੇ ਹੋਏ ਮਾਨਯੋਗ ਜੱਜ ਸ਼ੇਰਾਵਤ ਨੇ ਕੋਟਕਪੂਰੇ ਵਾਲੀ ਐਫ.ਆਈ.ਆਰ. ਨੂੰ ਰੱਦ ਕਰਦੇ ਹੋਏ ਸਰਕਾਰ ਅੱਗੇ ਤਿੰਨ ਬਦਲ ਪੇਸ਼ ਕੀਤੇ ਕਿ ਇਹ ਤਫਤੀਸ਼ ਹਰਿਆਣਾ ਪੁਲਿਸ ਜਾਂ ਸੀ.ਬੀ.ਆਈ. ਨੂੰ ਦੇਣ ਜਾਂ ਐਸ.ਆਈ.ਟੀ. ਨੂੰ ਭੰਗ ਨੂੰ ਕਰਨ , ਫਿਰ ਸਰਕਾਰ ਨੇ ਇਨਾਂ ਤਿੰਨਾਂ ਬਦਲਾਂ ’ਤੇ ਕੰਮ ਕਰਨ ਦਾ ਸਮਾਂ ਮੰਗਿਆ ਲੇਕਿਨ ਮਾਣਯੋਗ ਹਾਈਕੋਰਟ ਨੇ ਨਵੀਂ ਤਾਰੀਖ ਦੇਣ ਤੋਂ ਨਾਹ ਕਰ ਦਿੱਤੀ ਤੇ ਫਿਰ ਕਾਂਗਰਸ ਸਰਕਾਰ ਨੇ ਐਸ.ਆਈ.ਟੀ. ਨੂੰ ਭੰਗ ਕਰਨ ਦੇ ਬਦਲ ’ਤੇ ਸਹਿਮਤੀ ਜਤਾ ਦਿੱਤੀ ਜਿਸ ਪਿੱਛੋ ਅਦਾਲਤ ਨੇ ਵਿਵਾਦਤ ਐਸ.ਆਈ.ਟੀ. ਨੂੰ ਭੰਗ ਕਰ ਦਿੱਤਾ ਹੈ, ਇਸ ਫੈਸਲੇ ਨਾਲ ਹੁਣ ਬਹਿਬਲ ਕਲਾਂ ਗੋਲੀ ਕਾਂਡ ’ਤੇ ਵੀ ਚੱਲ ਰਹੀ ਜਾਂਚ ਰੱਦ ਹੋਣ ਦੀ ਸੰਭਾਵਨਾ ਬਣ ਗਈ ਹੈ ਹਾਲਾਂਕਿ ਇਸ ਤੋਂ ਪਹਿਲਾ ਵੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਨਾਂ ਦੋਵੇਂ ਮਾਮਲਿਆਂ ਨਾਲ ਜੁੜੇ ਕਈ ਮਾਮਲਿਆਂ ਦੀ ਸੁਣਵਾਈ ’ਤੇ ਕਈ ਵਾਰ ਉਗਲ ਚੁੱਕੀ ਹੈ, ਇਸ ਤੋ ਪਹਿਲਾ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਵੀ ਜੋਰਾਂ ’ਤੇ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਖੁਦ ਚੋਣ ਲੜਨ ਦਾ ਇਛੁੱਕ ਹੈ ਤੇ ਇਸੇ ਕਾਰਨ ਹੀ ਉਹ ਆਪਣੇ ਆਪ ਨੂੰ ਇਕ ਵੱਡਾ ਤਫਤੀਸ਼ੀ ਅਫਸਰ ਗਰਦਾਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾ ਇਹ ਵੀ ਚਰਚਾ ਸੀ ਕਿ ਬਹਿਬਲ ਕਲਾਂ, ਕੋਟਕਪੂਰਾ ਤੇ ਬਰਗਾੜੀ ਮਾਮਲੇ ਨੂੰ ਲੈ ਕੇ ਕਾਂਗਰਸ 2022 ਵਿਚ ਵਿਧਾਨ ਸਭਾ ਚੋਣਾ ਵਿਚ ਕੁੱਦੇਗੀ ਲੇਕਿਨ ਹਾਈਕੋਰਟ ਦੇ ਇਸ ਫੈਸਲੇ ਨੇ ਕਾਂਗਰਸ ਨੂੰ ਮੰੂਧੇ ਮੂੰਹ ਸੁੱਟ ਦਿੱਤਾ ਹੈ।
-ਕੋਟਕਪੂਰਾ-ਬਹਿਬਲਾ ਕਲਾ ਮਾਮਲਾ, ਕੁੰਵਰ ਤੇ ਕਾਂਗਰਸ ਅਦਾਲਤ ਨੇ ਮੂੰਧੇ ਮੂੰਹ ਸੁੱਟੇ