ਦਾ ਐਡੀਟਰ ਨਿਊਜ, ਹੁਸ਼ਿਆਰਪੁਰ ——- ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੇ ਪਿੰਡ ਪੰਜਗਰਾਈਆਂ ਤੋਂ ਸਰਪੰਚ ਚੁਣੇ ਗਏ ਬਲਦੇਵ ਸਿੰਘ ਤੇ ਸਮੂਹ ਪੰਚਾਇਤ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਵਿਸ਼ਵਾਸ਼ ਨਵੀਂ ਬਣੀ ਪੰਚਾਇਤ ਉੱਪਰ ਪ੍ਰਗਟਾਇਆ ਗਿਆ ਹੈ ਉਸ ਲਈ ਅਸੀਂ ਸਮੂਹ ਨਗਰ ਨਿਵਾਸੀਆਂ ਦੇ ਧੰਨਵਾਦੀ ਹਾਂ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੌਰਾਨ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸਰਪੰਚ ਬਲਦੇਵ ਸਿੰਘ ਨੇ ਕਿਹਾ ਕਿ ਹੁਣ ਗਲੀਆਂ-ਨਾਲੀਆਂ ਤੋਂ ਅੱਗੇ ਦੀ ਸੋਚ ਰੱਖ ਕੇ ਵਿਚਰਨਾ ਪਵੇਗਾ। ਜਿਕਰਯੋਗ ਹੈ ਕਿ ਬਲਦੇਵ ਸਿੰਘ ਗ੍ਰੈਜੂਏਟ ਹਨ।
ਪੰਜਗਰਾਈਆਂ ਦੇ ਸਰਪੰਚ ਚੁਣੇ ਗਏ ਬਲਦੇਵ ਸਿੰਘ