ਦਾ ਐਡੀਟਰ ਨਿਊਜ, ਹੁਸ਼ਿਆਰਪੁਰ ——- ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਕੱਕੋ ਜਿੱਥੇ ਕੁੱਲ ਵੋਟਾਂ ਦੀ ਗਿਣਤੀ 1843 ਹੈ ਤੋਂ ਸਰਪੰਚੀ ਦੀ ਚੋਣ ਸੀਨੀਅਰ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਦੀ ਪਤਨੀ ਸ਼੍ਰੀਮਤੀ ਅਨੀਤਾ ਰਾਣੀ ਵੱਲੋਂ 104 ਵੋਟਾਂ ਦੇ ਫਰਕ ਨਾਲ ਜਿੱਤੀ ਗਈ ਹੈ, ਜਿਸ ਉਪਰੰਤ ਪਿੰਡ ਵਾਸੀਆਂ ਵੱਲੋਂ ਨਵੀਂ ਚੁਣੀ ਗਈ ਸਰਪੰਚ ਸ਼੍ਰੀਮਤੀ ਅਨੀਤਾ ਰਾਣੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਅਨੀਤਾ ਰਾਣੀ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪ੍ਰਗਟਾਏ ਗਏ ਭਰੋਸੇ ਲਈ ਮੈਂ ਤੇ ਮੇਰਾ ਪਰਿਵਾਰ ਹਮੇਸ਼ਾ ਸਭ ਦਾ ਰਿਣੀ ਰਹੇਗਾ ਤੇ ਭਵਿੱਖ ਵਿੱਚ ਪਿੰਡ ਦੇ ਵਿਕਾਸ ਪ੍ਰਤੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਕਰਨ ਸਮੇਂ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ ਤੇ ਹਰ ਇੱਕ ਪਿੰਡ ਵਾਸੀ ਦੀ ਗੱਲ ਸੁਣੀ ਜਾਵੇਗੀ ਤੇ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਤਾਂ ਜੋ ਕੱਕੋ ਨੂੰ ਮਾਡਲ ਪਿੰਡ ਵਜ੍ਹੋਂ ਵਿਕਸਤ ਕੀਤਾ ਜਾ ਸਕੇ। ਜਿਕਰਯੋਗ ਹੈ ਕਿ ਸਰਪੰਚ ਅਨੀਤਾ ਰਾਣੀ ਵੱਲੋਂ ਐੱਮ.ਏ.,ਐੱਮ.ਐੱਡ.ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਇਸੇ ਕਾਰਨ ਪਿੰਡ ਵਾਸੀਆਂ ਨੂੰ ਪੜ੍ਹੀ-ਲਿਖੀ ਸਰਪੰਚ ਤੋਂ ਬਹੁਤ ਉਮੀਦਾਂ ਹਨ।