– ਭਵਿੱਖ ਵਿੱਚ ਪਿੰਡ ਦੇ ਵਿਕਾਸ ਲਈ ਪੰਚਾਇਤ ਦਾ ਪੂਰਾ ਸਾਥ ਦਿਆਂਗੇ-ਹਰਸਿਮਰਨ ਬਾਜਵਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੇ ਪਿੰਡ ਨੂਰਪੁਰ ਜੋ ਕਿ ਸਾਬਕਾ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਰਿੰਦਰ ਸਿੰਘ ਬਾਜਵਾ ਦਾ ਜੱਦੀ ਪਿੰਡ ਹੈ ਵਿਖੇ ਨਵੀਂ ਚੁਣੀ ਗਈ ਪੰਚਾਇਤ ਦਾ ਸਨਮਾਨ ਵਰਿੰਦਰ ਬਾਜਵਾ ਦੇ ਘਰ ਵਿੱਚ ਕੀਤਾ ਗਿਆ, ਇਸ ਮੌਕੇ ਵਰਿੰਦਰ ਸਿੰਘ ਬਾਜਵਾ ਤੋਂ ਇਲਾਵਾ ਹਰਸਿਮਰਨ ਸਿੰਘ ਬਾਜਵਾ ਅਬਜਰਵਰ ਲੋਕ ਸਭਾ ਹਲਕਾ ਹੁਸ਼ਿਆਰਪੁਰ, ਹਰਮੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਹਾਜਰ ਰਹੇ ਜਿਨ੍ਹਾਂ ਵੱਲੋਂ ਸਰਪੰਚ ਹਰਪ੍ਰੀਤ ਸਿੰਘ, ਪਰਨਜੀਤ ਸਿੰਘ ਬਾਜਵਾ ਪੰਚ, ਸਰਬਜੀਤ ਸਿੰਘ, ਸਤਪਾਲ ਰੱਤੂ ਪੰਚ, ਅਮਰੀਕ ਸਿੰਘ, ਹਰਜੀਤ ਰਾਏ, ਸੁਰਜੀਤ ਸਿੰਘ, ਪੰਚ ਬਿਸ਼ੰਵਰ ਲਾਲ, ਸ਼ਾਲੂ ਪੰਚ, ਪ੍ਰਵੀਨ ਪੰਚ ਦਾ ਸਨਮਾਨ ਕੀਤਾ ਗਿਆ ਤੇ ਪਿੰਡ ਦੇ ਵਿਕਾਸ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਵਰਿੰਦਰ ਬਾਜਵਾ ਤੇ ਹਰਸਿਮਰਨ ਸਿੰਘ ਬਾਜਵਾ ਵੱਲੋਂ ਕਿਹਾ ਗਿਆ ਕਿ ਪਿੰਡ ਵਾਸੀਆਂ ਵੱਲੋਂ ਮੇਹਨਤੀ ਤੇ ਇਮਾਨਦਾਰ ਵਿਅਕਤੀਆਂ ਨੂੰ ਆਪਣੀ ਪੰਚਾਇਤ ਦੇ ਰੂਪ ਵਿੱਚ ਚੁਣਿਆ ਗਿਆ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਨਵੀਂ ਚੁਣੀ ਗਈ ਪੰਚਾਇਤ ਪਿੰਡ ਦੇ ਵਿਕਾਸ ਵਿੱਚ ਜਿੱਥੇ ਕੋਈ ਕਸਰ ਨਹੀਂ ਛੱਡੇਗੀ ਉੱਥੇ ਹੀ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਪਹਿਲਾ ਤੋਂ ਵੀ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਜਿਸ ਅਸੀਂ ਪਿਛਲੇ ਸਮੇਂ ਦੌਰਾਨ ਪਿੰਡ ਦੇ ਵਿਕਾਸ ਨਾਲ ਜੁੜੇ ਰਹੇ ਹਾਂ ਤਿਵੇਂ ਹੀ ਭਵਿੱਖ ਵਿੱਚ ਇਸ ਪੰਚਾਇਤ ਨੂੰ ਵੀ ਪੂਰਾ ਸਮਰਥਨ ਦਿੱਤਾ ਜਾਵੇਗਾ ਤਾਂ ਜੋ ਵਿਕਾਸ ਵਿੱਚ ਕੋਈ ਕਮੀ ਨਾ ਰਹੇ।