-ਵਾਰਡ ਨੰਬਰ-44 ਵਿਚ ਪਾਰਟੀ ਉਮੀਦਵਾਰ ਮਠਾਰੂ ਦੇ ਹੱਕ ਵਿਚ ਜਨਸਭਾ
ਹੁਸ਼ਿਆਰਪੁਰ। ਵਾਰਡ ਨੰਬਰ-44 ਤੋਂ ਅਕਾਲੀ ਦਲ ਦੇ ਉਮੀਦਵਾਰ ਹਰਜੀਤ ਸਿੰਘ ਮਠਾਰੂ ਦੀ ਅਗਵਾਈ ਹੇਠ ਮੁਹੱਲਾ ਮਿਲਾਪ ਨਗਰ ਵਿਚ ਇਕ ਜਨਸਭਾ ਕਰਵਾਈ ਗਈ ਜਿਸ ਵਿਚ ਵਾਰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ ਤੇ ਇਸ ਸਮੇਂ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੀ ਪੁੱਜੇ। ਇਸ ਮੌਕੇ ਆਪਣੇ ਸੰਬੋਧਨ ਵਿਚ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਮੇਹਨਤੀ ਤੇ ਇਮਾਨਦਾਰ ਆਗੂਆਂ ਨੂੰ ਚੋਣ ਮੈਂਦਾਨ ਵਿਚ ਉਤਾਰਿਆ ਗਿਆ ਹੈ ਤੇ ਲੋਕਾਂ ਵੱਲੋਂ ਪਾਰਟੀ ਆਗੂਆਂ ਨੂੰ ਮਿਲ ਰਹੇ ਸਮਰਥਨ ਤੋਂ ਇਹ ਗੱਲ ਸਾਫ ਹੈ ਕਿ ਲੋਕ ਕਾਂਗਰਸ ਤੇ ਭਾਜਪਾ ਦਾ ਬਦਲ ਚਾਹੁੰਦੇ ਹਨ। ਉਨਾਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਮਠਾਰੂ ਦੀ ਇਮਾਨਦਾਰੀ ਤੇ ਕੰਮ ਕਰਨ ਦੀ ਸਮਰੱਥਾ ਤੋਂ ਜਿੱਥੇ ਵਾਰਡ ਵਾਸੀ ਚੰਗੀ ਤਰਾਂ ਜਾਣੂ ਹਨ ਉੱਥੇ ਹੀ ਇਨਾਂ ਦੀ ਸਖਸ਼ੀਅਤ ਤੋਂ ਪੂਰੇ ਸ਼ਹਿਰ ਦੇ ਲੋਕ ਵੀ ਚੰਗੀ ਤਰਾਂ ਵਾਕਿਫ ਹਨ ਤੇ ਇਹੀ ਕਾਰਨ ਹੈ ਕਿ ਹਰਜੀਤ ਮਠਾਰੂ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਵਿਕਾਸ ਦੀ ਗੱਲ ਕੀਤੀ ਤੇ ਇਸ ਗੱਲ ਨੂੰ ਪੁਗਾਇਆ ਵੀ ਹੈ ਜਦੋਂ ਕਿ ਕਾਂਗਰਸ ਤੇ ਭਾਜਪਾ ਨੇ ਵਾਅਦੇ ਤਾਂ ਵੱਡੇ-ਵੱਡੇ ਕੀਤੇ ਲੇਕਿਨ ਪੂਰਾ ਕੋਈ ਵੀ ਨਹੀਂ ਕੀਤਾ। ਲਾਲੀ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਾਸੀਆਂ ਨੂੰ ਜਿੱਥੇ ਸਾਫ ਸੁਥਰਾ ਪ੍ਰਬੰਧ ਦਿੱਤਾ ਜਾਵੇਗਾ ਉੱਥੇ ਹੀ ਸ਼ਹਿਰ ਦੇ ਵਿਕਾਸ ਦੀ ਨਵੀਂ ਕਹਾਣੀ ਅਕਾਲੀ ਦਲ ਵੱਲੋਂ ਲਿਖੀ ਜਾਵੇਗੀ। ਇਸ ਮੌਕੇ ਉਮੀਦਵਾਰ ਹਰਜੀਤ ਸਿੰਘ ਮਠਾਰੂ ਨੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦਿਵਾਇਆ ਕਿ ਜੇਕਰ ਲੋਕਾਂ ਨੇ ਉਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਸਮੇਂ ਸਤਵੰਤ ਸਿੰਘ ਭੋਗਲ, ਸੁਰਜੀਤ ਸਿੰਘ ਪੰਡੋਰੀ, ਹਰਦੀਪ ਸਿੰਘ, ਹਰਪਿੰਦਰ ਸਿੰਘ, ਮਹੇਸ਼ ਸਿੰਗਲਾ, ਗੁਰਮੁੱਖ ਸਿੰਘ ਮਠਾਰੂ, ਮਨਜੀਤ ਸਿੰਘ, ਹਰਪਾਲ ਰਾਜਸਥਾਨੀ, ਜਰਨੈਲ ਸੋਨੀ, ਸ਼ਰਨਜੀਤ, ਗੁਰਸ਼ਰਨ ਸਿੰਘ, ਗੁਰਦੀਪ ਲਵਲੀ, ਪਾਰਥ ਅਖਿਲ, ਗਗਨਦੀਪ ਬਾਰਜ, ਜਪਿੰਦਰ ਅਟਵਾਲ, ਗੁਰਪ੍ਰੀਤ ਕੋਹਲੀ, ਮਨਦੀਪ ਜਸਵਾਲ, ਹੀਰਾ ਮਹਿਰਾ, ਜਤਿੰਦਰ ਰੀਹਲ ਆਦਿ ਵੀ ਮੌਜੂਦ ਸਨ।