ਹੁਸ਼ਿਆਰਪੁਰ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਭਾਰਤ ਅੰਦਰ ਜੇਕਰ ਦੇਸ਼ ਦੇ ਨਾਗਰਿਕਾਂ ਦੀ ਸਿਸਟਮ ਉੱਪਰ ਬੇਯਕੀਨੀ ਬਣ ਜਾਂਦੀ ਹੈ ਤਾਂ ਇਹ ਬਹੁਤ ਖਤਰਨਾਕ ਸਿੱਧ ਹੋਵੇਗੀ, ਇਹ ਵਿਚਾਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਾਬਕਾ ਵਾਈਸ ਚੇਅਰਮੈਨ ਬਾਰ ਕੌਂਸਲ ਪੰਜਾਬ- ਹਰਿਆਣਾ ਅਤੇ ਚੰਡੀਗੜ ਹਾਈਕੋਰਟ ਨੇ ਪੈ੍ਸ ਨਾਲ ਸਾਂਝੇ ਕੀਤੇ। ਉਨਾਂ ਕਿਹਾ ਕਿ ਕਿਸਾਨਾਂ ਨਾਲ ਸਬੰਧਤ ਪਾਸ ਹੋਏ ਤਿੰਨੋ ਕਨੂੰਨਾਂ ਨੂੰ ਵਾਪਿਸ ਲੈਣ ਲਈ ਚੱਲ ਰਹੇ ਸੰਘਰਸ਼ ਤੋਂ ਇਹ ਸਾਫ ਨਜਰ ਆ ਰਿਹਾ ਹੈ ਕਿ ਬੇਭਰੋਸਗੀ, ਬੇਯਕੀਨੀ ਅਤੇ ਬੇਵਿਸ਼ਵਾਸ਼ੀ ਪੈਦਾ ਹੋਣ ਦਾ ਵੱਡਾ ਕਾਰਨ ਸਿਸਟਮ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੇ ਕਿਰਦਾਰ ਵਿੱਚੋਂ ਉਪਜੀਆਂ ਬੇ-ਇਕਲਾਖੀ ਅਤੇ ਬੇਮਿਆਰੀਆਂ ਗਤੀਵਿਧੀਆਂ ਹੋ ਸਕਦੀਆਂ ਹਨ ਜੋ ਕਾਨੂੰਨ ਦੇਸ਼ ਵਾਸੀਆਂ ਦੇ ਹੱਕ ਵਿੱਚ ਨਹੀਂ ਉਨਾਂ ਨੂੰ ਲੋਕਾਂ ’ਤੇ ਥੋਪਣਾ ਸਰਾਸਰ ਗਲਤ ਹੈ। ਉਨਾਂ ਕਿਹਾ ਕਿ ਕਾਨੂੰਨ ਸਮਝਾਉਣ ਦੀ ਨਕਾਮੀ ਅਤੇ ਕਾਨੂੰਨ ਪਾਸ ਕਰਨ ਦੀ ਵਿਧੀ ਅਤੇ ਜਲਦਬਾਜੀ ਸਾਰੀ ਕਾਰਗੁਜਾਰੀ ਨੂੰ ਸ਼ੱਕ ਦੇ ਘੇਰੇ ਵਿਚ ਖੜੀ ਕਰ ਰਹੀ ਹੈ, ਕਾਨੂੰਨ ਪਾਸ ਕਰਨ ਦਾ ਮੰਤਵ ਕਬੀਲਾਵਾਦ ਜਾਂ ਕੋਈ ਆਪਣਾ ਸਿਆਸੀ ਮਨੋਰਥ ਪੂਰਾ ਕਰਨਾ ਨਹੀਂ ਹੁੰਦਾ ਬਲਕਿ ਦੇਸ਼ਵਾਸੀਆਂ ਲਈ ਵਧੀਆਂ ਰਹਿਣ-ਸਹਿਣ ਅਤੇ ਸੁਖਾਵਾਂ ਵਾਤਾਵਰਣ ਪੈਦਾ ਕਰਨਾ ਹੁੰਦਾ ਹੈ। ਦੁਨੀਆ ਦਾ ਓਹੀ ਦੇਸ਼ ਸਿਖਰਲੇ ਮੁਕਾਮ ’ਤੇ ਪਹੁੰਚ ਸਕਦਾ ਹੈ ਜਿਸਦੇ ਨਾਗਰਿਕਾਂ ਨੂੰ ਆਪਣੇ ਮੁਲਕ ਦੇ ਸਿਸਟਮ ਵਿੱਚ ਯਕੀਨ ਹੋਵੇ ਨਹੀਂ ਤਾਂ ਦੇਸ਼ ਨਿਘਾਰ ਵੱਲ ਨੂੰ ਹੀ ਖਿਸਕੇਗਾ।
ਸਿਸਟਮ ਦੀ ਬੇਯਕੀਨੀ ਖਤਰਨਾਕ-ਐਡਵੋਕੇਟ ਧੰਨਾ