-ਲਾਲੀ ਬਾਜਵਾ ਨੂੰ ਫਿਰ ਸੌਂਪੀ ਗਈ ਜਿਲਾ ਅਕਾਲੀ ਦਲ ਦੀ ਕਮਾਨ
ਹੁਸ਼ਿਆਰਪੁਰ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਵਾਰ ਫਿਰ ਜਿਲਾ ਅਕਾਲੀ ਦਲ ਸ਼ਹਿਰੀ ਦੀ ਕਮਾਨ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸੌਂਪ ਦਿੱਤੀ ਗਈ ਹੈ ਤੇ ਇਸ ਸਬੰਧੀ ਅੱਜ ਪਾਰਟੀ ਪ੍ਰਧਾਨ ਵੱਲੋਂ ਬਕਾਇਦਾ ਸੂਚੀ ਜਾਰੀ ਕਰਦੇ ਹੋਏ ਐਲਾਨ ਕਰ ਦਿੱਤਾ ਗਿਆ ਹੈ। ਲਾਲੀ ਬਾਜਵਾ ਨੂੰ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਮਿਲਣ ਪਿੱਛੋ ਉਨਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਸ਼ਾਮ ਸਮੇਂ ਉਨਾਂ ਦੇ ਘਰ ਪਾਰਟੀ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਪੁੱਜ ਗਏ ਸਨ। ਲਾਲੀ ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਵੱਡੀ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨਾਂ ਕਿਹਾ ਹੈ ਕਿ ਪਿਛਲੇ ਸਮੇਂ ਦੀ ਤਰਾਂ ਹੀ ਉਹ ਪਾਰਟੀ ਦੀ ਮਜਬੂਤੀ ਲਈ ਤੇਜੀ ਨਾਲ ਕਦਮ ਅੱਗੇ ਵਧਾਉਣਗੇ ਤੇ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਅਕਾਲੀ ਦਲ ਵੱਡੀ ਭੂਮਿਕਾ ਨਿਭਾਏਗਾ। ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਵੱਡੀ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਲਾਲੀ ਬਾਜਵਾ ਨੇ ਜਿੰਮੇਵਾਰੀ ਮਿਲਣ ਉਪਰੰਤ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਸ ਤਰਾਂ ਅਕਾਲੀ ਦਲ ਵੱਲੋਂ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕੀਤਾ ਗਿਆ ਉਸ ਨੂੰ ਆਉਣ ਵਾਲੇ ਸਮੇਂ ਵਿਚ ਪਹਿਲਾ ਨਾਲੋ ਵੀ ਮਜਬੂਤ ਤਰੀਕੇ ਨਾਲ ਅੱਗੇ ਵਧਾਇਆ ਜਾਵੇਗਾ ਤੇ ਤਦ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕਿਸਾਨਾਂ ਦੀ ਜਿੱਤ ਨਹੀਂ ਹੋ ਜਾਂਦੀ।ਇੱਥੇ ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਵੀ ਜਿੱਥੇ ਲਾਲੀ ਬਾਜਵਾ ਵੱਲੋਂ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਸਫਲਤਾ ਸਮੇਤ ਨਿਭਾਈ ਗਈ ਹੈ ਉੱਥੇ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਰਹਿਣ ਸਮੇਂ ਲਾਲੀ ਬਾਜਵਾ ਨੇ ਜਿਲੇ ਦੇ ਯੂਥ ਨੂੰ ਵੱਡੀ ਗਿਣਤੀ ਵਿਚ ਅਕਾਲੀ ਦਲ ਨਾਲ ਜੋੜਿਆ ਸੀ ਤੇ ਅੱਜ ਵੀ ਯੂਥ ਵਿਚ ਉਨਾਂ ਨੂੰ ਹਰਮਨ ਪਿਆਰੇ ਨੇਤਾ ਵਜੋਂ ਦੇਖਿਆ ਜਾਂਦਾ ਹੈ। ਦੱਸਣਯੋਗ ਇਹ ਵੀ ਹੈ ਕਿ ਲਾਲੀ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿਚੋ ਇਕ ਮੰਨੇ ਜਾਂਦੇ ਰਹੇ ਹਨ।
ਨਿਗਮ ਚੋਣਾਂ ਵਿਚ ਉਤਰਨ ਤੋਂ ਪਹਿਲਾ ਅਕਾਲੀ ਦਲ ਮਜਬੂਤ ਹੋਇਆ
ਇੱਥੇ ਦੱਸਣਯੋਗ ਹੈ ਕਿ ਲਾਲੀ ਬਾਜਵਾ ਜਿੱਥੇ ਜਿਲੇ ਦੇ ਦਿਹਾਤੀ ਖੇਤਰ ਵਿਚ ਚੰਗੀ ਪਕੜ ਰੱਖਦੇ ਹਨ ਉੱਥੇ ਹੀ ਸਾਫ ਸੁਥਰੇ ਅਕਸ ਕਾਰਨ ਸ਼ਹਿਰੀਆਂ ਨਾਲ ਵੀ ਉਨਾਂ ਦੇ ਨਿੱਘੇ ਸਬੰਧ ਹਨ ਤੇ ਇਨਾਂ ਸਬੰਧਾਂ ਦਾ ਫਾਇਦਾ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਅਕਾਲੀ ਦਲ ਨੂੰ ਮਿਲ ਸਕਦਾ ਹੈ ਤੇ ਇਹ ਗੱਲ ਵਿਰੋਧੀ ਪਾਰਟੀਆਂ ਵੀ ਚੰਗੀ ਤਰਾਂ ਜਾਣਦੀਆਂ ਹਨ। ਲਾਲੀ ਬਾਜਵਾ ਦੀ ਇਸ ਨਿਯੁਕਤੀ ਨਾਲ ਸਭ ਤੋਂ ਵੱਧ ਚਿੰਤਾ ਆਉਣ ਵਾਲੇ ਦਿਨਾਂ ਵਿਚ ਭਾਜਪਈ ਆਗੂਆਂ ਦੇ ਚਿਹਰੇ ‘ਤੇ ਦੇਖਣ ਨੂੰ ਮਿਲੇਗੀ।