-ਬੱਚੇ ਤਾਂ ਆਏ ਨਹੀਂ, ਸਕੂਲਾਂ ਵਿਚ ਅਧਿਆਪਕਾਂ ਰਾਹੀਂ ਕਰੋਨਾ ਦੀ ਐਂਟਰੀ
ਚੰਡੀਗੜ-ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਕੂਲ ਖੋਲਿਆ ਹਾਲੇ ਚਾਰ ਦਿਨ ਹੀ ਹੋਏ ਹਨ ਕਿ ਸੂਬੇ ਵਿਚ ਕਈ ਅਧਿਆਪਕਾਂ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਸਕੂਲਾਂ ਵਿਚ ਪੜਨ ਆ ਰਹੇ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ‘ਤੇ ਕਰੋਨਾ ਦੇ ਸੰਕਟ ਮੰਡਰਾਉਣ ਲੱਗ ਪਏ ਹਨ ਤੇ ਪੂਰੇ ਪੰਜਾਬ ਵਿਚ ਅਜਿਹੇ ਕੇਸ ਆਉਣ ਨਾਲ ਸਿੱਖਿਆ ਵਿਭਾਗ ਵਿਚ ਸਨਸਨੀ ਫੈਲੀ ਹੋਈ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਵਿਚ ਲਗਾਤਾਰ ਕਰੋਨਾ ਦੇ ਕੇਸ ਵੱਧ ਰਹੇ ਹਨ ਤੇ ਮੌਤਾਂ ਦੀ ਗਿਣਤੀ ਵੀ ਚਾਰ ਹਜਾਰ ਤੋਂ ਟੱਪ ਚੁੱਕੀ ਹੈ, ਹਾਲਾਂਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਅੜੀਅਲ ਰਵੱਈਏ ਦੀ ਵਜਾਂ ਨਾਲ ਸਕੂਲ ਤਾਂ ਖੁੱਲ ਗਏ ਹਨ ਲੇਕਿਨ ਬੱਚਿਆਂ ਨੇ ਸਕੂਲ ਵੱਲ ਨੂੰ ਰੁਖ ਨਹੀਂ ਕੀਤਾ ਕਿਉਂਕਿ ਬਹੁਤ ਸਾਰੇ ਮਾਂ-ਬਾਪ ਨੇ ਬੱਚਿਆਂ ਨੂੰ ਸਕੂਲ ਭੇਜਣ ਦੀ ਹਾਮੀ ਨਹੀਂ ਭਰੀ ਹੈ। ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਖਰੜ ਦੀਆਂ ਦੋ ਅਧਿਆਪਕਾਵਾਂ, ਮੁਹਾਲੀ ਦੇ ਹੀ ਮਟੌਰ ਸਕੂਲ ਦੀ ਮੁੱਖ ਅਧਿਆਪਕਾ ਵੀ ਕਰੋਨਾ ਪਾਜੇਟਿਵ ਪਾਏ ਜਾਣ ਦੀ ਚਰਚਾ ਹੈ, ਉੱਥੇ ਹੀ ਅਮਲੋਹ ਸਕੂਲ ਦੇ ਵੀ ਅਧਿਆਪਕ ਦੀ ਵੀ ਰਿਪੋਰਟ ਕਰੋਨਾ ਪਾਜੇਟਿਵ ਦੱਸੀ ਜਾ ਰਹੀ ਹੈ, ਉੱਥੇ ਜਿਲਾਂ ਹੁਸ਼ਿਆਰਪੁਰ ਦੇ ਟਾਂਡਾ ਸੀਨੀਅਰ ਸੈਕੰਡਰੀ ਸਕੂਲ ਗਰਲਜ ਦੀ ਵੀ ਇਕ ਮਹਿਲਾ ਅਧਿਆਪਕ ਕਰੋਨਾ ਪਾਜੇਟਿਵ ਪਾਈ ਗਈ ਹੈ, ਜਿਸ ਦੀ ਪੁਸ਼ਟੀ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਨੇ ਖੁਦ ਦਾ ਐਡੀਟਰ ਨਾਲ ਗੱਲ ਕਰਦਿਆ ਦੱਸਿਆ ਕਿ ਸਕੂਲ ਦੀ ਅਧਿਆਪਕਾ ਸਤਵਿੰਦਰ ਕੌਰ ਕਰੋਨਾ ਪਾਜੇਟਿਵ ਆਈ ਹੈ।