ਦਾ ਐਡੀਟਰ ਨਿਊਜ਼, ਮਾਨਸਾ —– ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਭਾਜਪਾ ਵਿੱਚ ਐਂਟਰੀ ਨੂੰ ਲੈ ਕੇ ਜਲੰਧਰ ਵਾਸੀਆਂ ਨੂੰ ਸਵਾਲ ਕੀਤਾ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਤੇ ਉਨ੍ਹਾਂ ਨੇ ਲਿਖ ਕੇ ਪੁੱਛਿਆ ਹੈ ਕਿ “ਹੁਣ ਮੈਨੂੰ ਜਲੰਧਰ ਵਾਲਿਓ, ਗੱਦਾਰ ਦੱਸੋ ਕੌਣ….?” ਇਸ ਦੇ ਨਾਲ ਹੀ ਉਨ੍ਹਾਂ ਨੇ 1 ਮਿੰਟ 15 ਸੈਕਿੰਡ ਦੀ ਵੀਡੀਓ ਰੀਲ ਪੋਸਟ ਕੀਤੀ ਹੈ।
ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਬਲਕੌਰ ਸਿੰਘ ਜਲੰਧਰ ਉਪ ਚੋਣ ਸਬੰਧੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਵੀਡੀਓ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਦੀਆਂ ਸੜਕਾਂ ‘ਤੇ ਆਉਣ ਦੀ ਕੋਈ ਦਿਲਚਸਪੀ ਨਹੀਂ ਹੈ। ਅਸੀਂ ਤਬਾਹ ਹੋ ਕੇ ਸੜਕਾਂ ‘ਤੇ ਆ ਗਏ ਹਾਂ। 3 ਕਰੋੜ ਦੇ ਮਹਿਲ (ਮਹਿਲ) ਨੂੰ ਤਾਲਾ ਲੱਗਿਆ ਹੋਇਆ ਹੈ, ਇਸ ਲਈ ਮੈਂ ਆਇਆ ਹਾਂ।
ਦੱਸ ਦਈਏ ਕਿ ਪਿਛਲੇ ਸਾਲ 5 ਮਾਰਚ ਨੂੰ ਬਲਕੌਰ ਸਿੰਘ ਨੇ ਫਿਲੌਰ ਦੇ ਬੜਾ ਪਿੰਡ ਅਤੇ ਰੁੜਕਾ ਕਲਾਂ ਤੋਂ ਵੀ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਸੀ।