ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਹੁਸ਼ਿਆਰਪੁਰ ਦੇ ਮੁਕੇਰੀਆਂ ਥਾਣੇ ਅਧੀਨ ਪੈਂਦੇ ਪਿੰਡ ਮਨਸੂਰਪੁਰ ਵਿਖੇ ਪੁਲਿਸ ਅਤੇ ਗੈਂਗਸਟਰ ਦੇ ਮੁਕਾਬਲੇ ‘ਚ ਇੱਕ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਹੁਸ਼ਿਆਰਪੁਰ ਦੀ ਟੀਮ ਨੇ ਰਾਣਾ ਮਨਸੂਰਪੁਰੀਏ ਦੇ ਘਰ ਰੇਡ ਮਾਰੀ ਤਾਂ ਉਸ ਨੇ ਅੱਗੋਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਸੀਆਈਏ ਸਟਾਫ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਰਾਣਾ ਮਨਸੂਰਪੁਰੀਏ ਕੋਲ ਹਥਿਆਰਾਂ ਦਾ ਜ਼ਖੀਰਾ ਹੈ, ਫਿਲਹਾਲ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਸਾਰਾ ਇਲਾਕਾ ਘੇਰਿਆ ਹੋਇਆ ਹੈ ਅਤੇ ਸਰਚ ਅਪ੍ਰੇਸ਼ਨ ਚੱਲ ਰਿਹਾ ਹੈ, ਹਾਲਾਂਕਿ ਪੁਲਿਸ ਇਸ ਮਾਮਲੇ ‘ਚ ਖੁੱਲ੍ਹ ਕੇ ਬੋਲ ਨਹੀਂ ਰਹੀ ਹੈ।
ਹੁਸ਼ਿਆਰਪੁਰ ‘ਚ ਗੈਂਗਸਟਰ ਨਾਲ ਮੁਕਾਬਲੇ ‘ਚ ਪੁਲਿਸ ਮੁਲਾਜ਼ਮ ਦੀ ਮੌਤ, ਇਲਾਕਾ ਸੀਲ, ਰਾਣਾ ਮਨਸੂਰਪੁਰੀਆ ਫਰਾਰ