ਦਾ ਐਡੀਟਰ ਨਿਊਜ.ਚੰਡੀਗੜ੍ਹ। ਪੰਜਾਬ ਪੁਲਿਸ ਦੇ ਇੱਕ ਵਿਵਾਦਿਤ ਅਫਸਰ ਨਰੇਸ਼ ਡੋਗਰਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਇੱਕ ਤਾਜਾ ਹੁਕਮਾਂ ਤਹਿਤ ਬੁਰੀ ਤਰਾਂ ਫਸ ਗਏ ਹਨ, ਨਰੇਸ਼ ਡੋਗਰਾ ਜੋ ਕਿ ਇਸ ਸਮੇਂ ਪੀ.ਏ.ਪੀ. ਵਿੱਚ ਬਤੌਰ ਏ.ਆਈ.ਜੀ.ਤੈਨਾਤ ਹਨ ਉਪਰ ਦੋਸ਼ ਹੈ ਕਿ ਉਨ੍ਹਾਂ ਨੇ ਫਰਜੀ ਪਾਸਪੋਰਟ ਬਣਾ ਕੇ ਆਪਣੀ ਜਨਮ ਮਿਤੀ ਵਿੱਚ ਫਰਜੀਵਾੜਾ ਕਰਦਿਆ ਪਰਮੋਸ਼ਨਾਂ ਵਿੱਚ ਫਾਇਦਾ ਲਿਆ ਹੈ, ਇਸ ਤੋਂ ਪਹਿਲਾ ਹੁਸ਼ਿਆਰਪੁਰ ਦੇ ਇੱਕ ਹੋਟਲ ਕਾਰੋਬਾਰੀ ਵਿਸ਼ਵਾਨਾਥ ਓਹਰੀ ਉਰਫ ਬੰਟੀ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇੱਕ ਰਿਟ ਦਾਇਰ ਕੀਤੀ ਸੀ ਕਿ ਨਰੇਸ਼ ਡੋਗਰਾ ਨੇ ਆਪਣੇ ਪਾਸਪੋਰਟ ਵਿੱਚ ਫਰਜੀਵਾੜਾ ਕੀਤਾ ਹੈ। 17 ਜੁਲਾਈ 2023 ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਵਿਨੋਦ ਐਸ. ਭਾਰਦਵਾਜ ਵੱਲੋਂ 5 ਪੇਜਾਂ ਦੇ ਆਰਡਰ ਵਿੱਚ ਇਹ ਜਿਕਰ ਕੀਤਾ ਗਿਆ ਹੈ ਕਿ ਨਰੇਸ਼ ਡੋਗਰਾ 25-9-1990 ਨੂੰ ਰੋਪੜ ਵਿਖੇ ਬਤੌਰ ਇੱਕ ਕਾਂਸਟੇਬਲ ਭਰਤੀ ਹੋਇਆ ਤੇ ਉਸ ਸਮੇਂ ਇਸ ਦੀ ਜਨਮ ਮਿਤੀ ਪੁਲਿਸ ਰਿਕਾਰਡ ਮੁਤਾਬਿਕ 21-12-1968 ਸੀ ਅਤੇ 9-10-1990 ਨੂੰ ਪਟਿਆਲਾ ਦੇ ਡੀ.ਆਈ.ਜੀ.ਨੇ ਨਰੇਸ਼ ਡੋਗਰਾ ਨੂੰ ਬਤੌਰ ਸਬ-ਇੰਸਪੈਕਟਰ ਮਹਿਜ ਕੁਝ ਦਿਨਾਂ ਵਿੱਚ ਪਰਮੋਟ ਕਰ ਦਿੱਤਾ। ਹਾਈਕੋਰਟ ਦੇ ਹੁਕਮਾਂ ਵਿੱਚ ਇਸ ਗੱਲ ਦਾ ਵੀ ਜਿਕਰ ਕੀਤਾ ਗਿਆ ਹੈ ਕੇ ਨਰੇਸ਼ ਡੋਗਰਾ ਨੇ ਵਿਦੇਸ਼ ਵਿੱਚ ਜਿੰਨੇ ਵੀ ਮੁਕਾਬਲੇ ਖੇਡੇ ਹਨ ਉਨਾਂ ਮੁਕਾਬਲਿਆਂ ਲਈ ਜਿਹੜਾ ਪਾਸਪੋਰਟ ਨਰੇਸ਼ ਡੋਗਰਾ ਵੱਲੋਂ ਇਸਤੇਮਾਲ ਕੀਤਾ ਗਿਆ ਉਸ ਪਾਸਪੋਰਟ ਤੇ ਨਰੇਸ਼ ਡੋਗਰਾ ਦੀ ਜਨਮ ਮਿਤੀ 21-12-1974 ਹੈ ਤੇ ਜਿੰਨੇ ਵੀ ਨਰੇਸ਼ ਡੋਗਰਾ ਨੇ ਵਿਦੇਸ਼ ਵਿਚ ਮੁਕਾਬਲੇ ਜਿੱਤੇ ਤੇ ਉਨਾਂ ਮੁਕਾਬਲਿਆਂ ਦੇ ਆਧਾਰ ਤੇ ਜਿਹੜੀਆਂ ਤਰੱਕੀਆਂ ਲਈਆਂ ਉਹ ਤਰੱਕੀਆਂ ਇਸ ਨੇ ਆਪਣੀ ਉਮਰ ਘੱਟ ਦਰਸਾ ਕੇ ਖੁਦ ਨੂੰ ਮਹਿਜ 16 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ ਖੇਡਦਾ ਦਿਖਾਇਆ ਹੈ ਤੇ ਇਸ ਗੱਲ ਦਾ ਜਿਕਰ ਕੀਤਾ ਗਿਆ ਹੈ ਕਿ ਨਰੇਸ਼ ਡੋਗਰਾ ਵਿਦੇਸ਼ ਵਿੱਚ ਜੂਨੀਅਰ ਪੱਧਰ ਤੇ 6 ਸਾਲ ਉਮਰ ਦਰਸਾ ਕੇ ਜੂਨੀਅਰ ਪੱਧਰ ਤੇ ਖੇਡਦਾ ਰਿਹਾ ਹੈ ਤੇ ਪੰਜਾਬ ਪੁਲਿਸ ਵਿੱਚ ਇਨ੍ਹਾਂ ਜਿੱਤਾਂ ਦੇ ਆਧਾਰ ਉਪਰ ਤਰੱਕੀਆਂ ਲੈਂਦਾ ਰਿਹਾ।
ਕਿਸ ਤਰਾਂ ਮਾਮਲਾ ਸਾਹਮਣੇ ਆਇਆ
ਹੁਸ਼ਿਆਰਪੁਰ ਵਿੱਚ ਇੱਕ ਹੋਟਲ ਦੇ ਝਗੜੇ ਨੂੰ ਲੈ ਕੇ ਨਰੇਸ਼ ਡੋਗਰਾ ਸਭ ਤੋਂ ਪਹਿਲਾ ਉਦੋ ਚਰਚਾ ਵਿੱਚ ਆਏ ਜਦੋ ਇਹ ਹੋਟਲ ਉਪਰ ਕਬਜਾ ਕਰਨ ਦੀ ਨੀਅਤ ਨਾਲ ਗਏ ਤੇ ਉੱਥੇ ਨਰੇਸ਼ ਡੋਗਰਾ ਦੀ ਜੰਮ ਕੇ ਧੁਲਾਈ ਹੋਈ ਜਿਸ ਦੀ ਵੀਡੀਓ ਵੀ ਵਾਇਰਲ ਹੋਈ, ਉਸ ਝਗੜੇ ਤੋਂ ਬਾਅਦ ਹੋਟਲ ਦੇ ਮਾਲਿਕ ਵਿਸ਼ਵਾਨਾਥ ਓਹਰੀ ਨੇ ਪੰਜਾਬ ਪੁਲਿਸ ਨੂੰ 22-11-2017 ਨੂੰ ਇੱਕ ਲੀਗਲ ਨੋਟਿਸ ਦਿੱਤਾ ਤੇ 31-07-2019 ਨੂੰ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਜਿਸ ਦੀ ਜਾਂਚ ਆਈ.ਜੀ.ਵਿਭੂ ਰਾਜ ਨੂੰ ਦਿੱਤੀ ਗਈ ਤੇ ਉਨਾਂ ਨੇ ਨਰੇਸ਼ ਡੋਗਰਾ ਨੂੰ ਕਲੀਨ ਚਿੱਟ ਦੇ ਦਿੱਤੀ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਆਈ.ਪੀ.ਐਸ. ਵਿਭੂ ਰਾਜ ਉਸ ਸਮੇਂ ਚਰਚਾ ਵਿੱਚ ਆਈ ਸੀ ਜਦੋਂ ਵਿਜੀਲੈਂਸ ਵੱਲੋਂ ਗਿ੍ਰਫਤਾਰ ਕੀਤੇ ਗਏ ਆਸ਼ੀਸ਼ ਕਪੂਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਵਿਭੂ ਰਾਜ ਤੇ ਦੋਸ਼ ਲੱਗੇ ਸਨ ਕਿ ਉਨਾਂ ਨੇ ਆਸ਼ੀਸ਼ ਕਪੂਰ ਨੂੰ ਵੀ ਕਲੀਨ ਚਿੱਟ ਦਿੱਤੀ ਹੈ ਤੇ ਉਨਾਂ ਖਿਲਾਫ ਇਸ ਮਾਮਲੇ ਵਿੱਚ ਜਾਂਚ ਵੀ ਚੱਲੀ ਸੀ। ਜਦੋਂ ਪੰਜਾਬ ਪੁਲਿਸ ਨੇ ਡੋਗਰਾ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਵਿਸ਼ਵਾਨਾਥ ਓਹਰੀ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਿਸ ਤੇ ਮਾਣਯੋਗ ਹਾਈਕੋਰਟ ਨੇ ਹੁਣ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਤੇ ਨਾਲ ਹੀ ਵਿਸ਼ਵਾਨਾਥ ਬੰਟੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਇਸ ਮਾਮਲੇ ਵਿੱਚ ਸਬੂਤਾਂ ਸਮੇਤ ਦੁਬਾਰਾ ਸਬੰਧਿਤ ਅਥਾਰਿਟੀ ਨੂੰ ਸ਼ਿਕਾਇਤ ਕਰਨ ਤੇ ਦੋਬਾਰਾ ਆਪਣੀ ਸ਼ਿਕਾਇਤ ਵਿੱਚ ਇਸ ਗੱਲ ਦਾ ਜਿਕਰ ਕੀਤਾ ਜਾਵੇ ਕਿ ਕਿਸ ਤਰ੍ਹਾਂ ਨਰੇਸ਼ ਡੋਗਰਾ ਨੇ ਤਰੱਕੀਆਂ ਲਈ ਖੇਡਾਂ ਜਰੀਏ ਫਰਜੀਵਾੜਾ ਕੀਤਾ ਹੈ।
ਕਿਸ ਤਰਾਂ ਬਚਾਇਆ ਆਈ.ਜੀ.ਨੇ ਨਰੇਸ਼ ਡੋਗਰਾ ਨੂੰ
ਅਦਾਲਤ ਦੇ ਇਨ੍ਹਾਂ ਆਰਡਰਾਂ ਵਿੱਚ ਇਸ ਗੱਲ ਦਾ ਜਿਕਰ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਆਈ.ਪੀ.ਐਸ.ਅਖਿਲ ਚੌਧਰੀ ਵੱਲੋਂ ਜਿਹੜਾ ਹਲਫੀਆ ਬਿਆਨ ਹਾਈਕੋਰਟ ਵਿੱਚ ਦਿੱਤਾ ਗਿਆ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਜਾਂਚ ਵਿਭੂ ਰਾਜ ਨੇ ਕੀਤੀ ਹੈ ਉਸ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਨਰੇਸ਼ ਡੋਗਰਾ ਨੇ 1974 ਵਾਲਾ ਪਾਸਪੋਰਟ ਜਲੰਧਰ ਪਾਸਪੋਰਟ ਅਥਾਰਿਟੀ ਨੂੰ ਜਮਾਂ ਕਰਵਾ ਦਿੱਤਾ ਸੀ ਜਿਸ ਤੇ ਉਸ ਨੂੰ 10 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਸੀ, ਹੁਣ ਸਵਾਲ ਇਹ ਖੜਾਂ ਹੁੰਦਾ ਹੈ ਕਿ ਆਈ.ਜੀ. ਵਿਭੂ ਰਾਜ ਨੇ ਪਾਸਪੋਰਟ ਵਾਲਾ ਮਾਮਲਾ ਤਾਂ ਆਪਣੀ ਜਾਂਚ ਵਿੱਚ ਕਲੀਅਰ ਕਰ ਦਿੱਤਾ ਲੇਕਿਨ ਨਰੇਸ਼ ਡੋਗਰਾ ਵੱਲੋ ਆਪਣੀ ਉਮਰ 6 ਸਾਲ ਘਟਾ ਕੇ ਜਿਨ੍ਹਾਂ ਮੁਕਾਬਲਿਆਂ ਨੂੰ ਜਿੱਤ ਕੇ ਤਰੱਕੀਆ ਹਾਸਿਲ ਕੀਤੀਆ ਹਨ ਉਸ ਮਾਮਲੇ ਨੂੰ ਵਿਭੂ ਰਾਜ ਨੇ ਅੱਖੋ ਪਰੋਖੇ ਕਰ ਦਿੱਤਾ ਤੇ ਆਖਿਰਕਾਰ ਨਰੇਸ਼ ਡੋਗਰਾ ਨੇ ਪੰਜਾਬ ਪੁਲਿਸ ਨਾਲ ਫਰਜੀਵਾੜਾ ਕਰਦਿਆ ਵਿਦੇਸ਼ ਵਿਚ ਜੂਨੀਅਰ ਤੌਰ ਤੇ ਖੇਡਦਿਆ ਕਿਸ ਤਰਾਂ ਤਰੱਕੀਆ ਹਾਸਿਲ ਕੀਤੀਆ ਹਨ।
ਹਾਈਕੋਰਟ ਦੇ ਹੁਕਮਾਂ ਮੁਤਾਬਿਕ ਫਿਰ ਕਰਾਂਗੇ ਸ਼ਿਕਾਇਤ-ਵਿਸ਼ਵਾਨਾਥ
ਇਸ ਮਾਮਲੇ ਵਿੱਚ ਵਿਸ਼ਵਾਨਾਥ ਓਹਰੀ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਨਰੇਸ਼ ਡੋਗਰਾ ਨੇ ਪਾਸਪੋਰਟ ਮਾਮਲੇ ਵਿੱਚ ਫਰਜੀਵਾੜਾ ਕੀਤਾ ਹੈ ਤੇ ਹੁਣ ਅਸੀਂ ਪੰਜਾਬ ਪੁਲਿਸ ਕੋਲ ਸ਼ਿਕਾਇਤ ਕਰਾਂਗੇ ਕਿ ਕਿਸ ਤਰ੍ਹਾਂ ਨਰੇਸ਼ ਡੋਗਰਾ ਨੇ ਤਰੱਕੀਆ ਹਾਸਿਲ ਕੀਤੀਆ ਹਨ। ਜਿਕਰਯੋਗ ਹੈ ਕਿ ਨਰੇਸ਼ ਡੋਗਰਾ ਦਾ ਜਲੰਧਰ ਵਿੱਚ ਆਪ ਵਿਧਾਇਕਾਂ ਨਾਲ ਵੀ ਵਿਵਾਦ ਹੋਇਆ ਸੀ ਜਿਸ ਉਪਰੰਤ ਇਨਾਂ ਦਾ ਤਬਾਦਲਾ ਪੀ.ਏ.ਪੀ. ਵਿਖੇ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਰੇਸ਼ ਡੋਗਰਾ ਦੇ ਖ਼ਿਲਾਫ਼ ਹਸ਼ਿਆਰਪੁਰ ਦੀ ਇੱਕ ਅਦਾਲਤ ਵਿੱਚ 307 ਦਾ ਮਾਮਲਾ ਵੀ ਵਿਚਾਰ ਅਧੀਨ ਹੈ।
ਜੁਆਕਾਂ ਨਾਲ ਘਸੁੰਨ-ਮੁੱਕੀ ਕਰਕੇ ਤਰੱਕੀਆਂ ਲੈਣ ਵਾਲੇ ਨਰੇਸ਼ ਡੋਗਰਾ ਨੂੰ ਅਦਾਲਤ ਦਾ ਮੁੱਕਾ, ਹੋਵੇਗੀ ਜਾਂਚ