ਦਾ ਐਡੀਟਰ ਨਿਊਜ.ਦਿੱਲੀ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਵੱਲੋਂ ਕੇਂਦਰੀ ਟੀਮ ਦਾ ਵਿਸਥਾਰ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਕੁੱਲ 38 ਪਾਰਟੀ ਆਗੂਆਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਤੇ ਪੰਜਾਬ ਦੇ ਹਿੱਸੇ ਸਿਰਫ ਦੋ ਅਹੁੱਦੇ ਆਏ ਹਨ ਲੇਕਿਨ ਕੁਝ ਦਿਨ ਪਹਿਲਾ ਰਾਸ਼ਟਰੀ ਐੱਸ.ਸੀ.ਕਮਿਸ਼ਨ ਦੇ ਚੇਅਰਮੈਨ ਅਹੁੱਦੇ ਤੋਂ ਅਸਤੀਫਾ ਦੇ ਕੇ ਭਾਜਪਾ ਦੀ ਸਰਗਰਮ ਸਿਆਸਤ ਵਿੱਚ ਛਾਲ ਮਾਰਨ ਵਾਲੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਨੂੰ ਪਾਰਟੀ ਦੀ ਕੇਂਦਰੀ ਟੀਮ ਵਿੱਚ ਫਿਲਹਾਲ ਕੋਈ ਥਾਂ ਨਹੀਂ ਮਿਲੀ ਹੈ। ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਪੰਜਾਬ ਦੇ ਜਿਨ੍ਹਾਂ ਆਗੂਆਂ ਨੂੰ ਆਪਣੀ ਟੀਮ ਵਿੱਚ ਥਾਂ ਦਿੱਤੀ ਗਈ ਹੈ ਉਨ੍ਹਾਂ ਵਿੱਚ ਤਰੁੱਣ ਚੁੱਘ ਨੂੰ ਰਾਸ਼ਟਰੀ ਮਹਾਂਮੰਤਰੀ ਅਤੇ ਡਾ. ਨਰਿੰਦਰ ਸਿੰਘ ਰੈਣਾ ਨੂੰ ਰਾਸ਼ਟਰੀ ਸਕੱਤਰ ਦਾ ਅਹੁੱਦਾ ਦਿੱਤਾ ਗਿਆ ਹੈ। ਭਾਜਪਾ ਵੱਲੋਂ ਐਲਾਨੀ ਗਈ ਟੀਮ ਵਿੱਚ ਪੰਜਾਬ ਦੇ ਕਿਸੇ ਵੀ ਆਗੂ ਨੂੰ ਰਾਸ਼ਟਰੀ ਉੱਪ ਪ੍ਰਧਾਨ ਨਹੀਂ ਬਣਾਇਆ ਗਿਆ ਜੋ 13 ਉੱਪ ਪ੍ਰਧਾਨ ਬਣਾਏ ਗਏ ਹਨ ਉਨ੍ਹਾਂ ਵਿੱਚ 3 ਛੱਤੀਸਗੜ੍ਹ ਤੋਂ, 3 ਉੱਤਰ ਪ੍ਰਦੇਸ਼ ਤੋਂ ਤੇ ਬਾਕੀ ਕੁਝ ਹੋਰ ਰਾਜਾਂ ਤੋਂ ਲਏ ਗਏ ਹਨ। ਦੱਸ ਦਈਏ ਕਿ ਵਿਜੇ ਸਾਂਪਲਾ ਸਾਲ 2019 ਤੱਕ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਰਹੇ ਹਨ ਲੇਕਿਨ 2019 ਦੀ ਲੋਕ ਸਭਾ ਚੋਣ ਵਿੱਚ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ ਤੇ ਇਸ ਉਪਰੰਤ ਉਹ ਐੱਸ.ਸੀ.ਕਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਬਣੇ ਸਨ ਤੇ ਕੁਝ ਦਿਨ ਪਹਿਲਾ ਹੀ ਇਹ ਅਹੁੱਦਾ ਉਨ੍ਹਾਂ ਨੇ ਛੱਡ ਦਿੱਤਾ ਸੀ ਜਿਸ ਪਿੱਛੋ ਸਾਂਪਲਾ ਦੇ ਸਮਰਥਕ ਲਗਾਤਾਰ ਇਹ ਪ੍ਰਚਾਰ ਕਰ ਰਹੇ ਸਨ ਕਿ ਉਨ੍ਹਾਂ ਨੂੰ ਜਲਦ ਹੀ ਭਾਜਪਾ ਹਾਈਕਮਾਂਡ ਵੱਲੋਂ ਪਾਰਟੀ ਵਿੱਚ ਵੱਡੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਅਤੇ 2024 ਦੇ ਹੋਣ ਵਾਲੇ ਲੋਕ ਸਭਾ ਇਲੈਕਸ਼ਨ ਵਿੱਚ ਉਨ੍ਹਾਂ ਨੂੰ ਪਾਰਟੀ ਇੱਕ ਵਾਰ ਫਿਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਣ ਜਾ ਰਹੀ ਹੈ ਲੇਕਿਨ ਅੱਜ ਦੀ ਘੜੀ ਵਿਜੇ ਸਾਂਪਲਾ ਦਾ ਗੁਣਾ ਕਿਤੇ ਫਿੱਟ ਪੈਂਦਾ ਦਿਖਾਈ ਨਹੀਂ ਦੇ ਰਿਹਾ।
ਭਾਜਪਾ ਦੇ ਕੇਂਦਰੀ ਕਮਲ ਨੇ 38 ਪੁੰਗਾਰੇ ਮਾਰੇ, ਸਾਂਪਲੇ ਵਾਲਾ ਹਾਲੇ ਫੁੱਟਿਆ ਨਹੀਂ