ਦਾ ਐਡੀਟਰ ਨਿਊਜ.ਅੰਮ੍ਰਿਤਸਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਰਾਜ ਸਭਾ ਸਾਂਸਦ ਰਾਘਵ ਚੱਢਾ ਅਤੇ ਫ਼ਿਲਮੀ ਹਸਤੀ ਪਰਨੀਤੀ ਚੋਪੜਾ ਦੀ ਮੰਗਣੀ ’ਤੇ ਜਾਣਾ ਮਹਿੰਗਾ ਪੈਣ ਜਾ ਰਿਹਾ ਹੈ ਤੇ ਇਨ੍ਹਾਂ ਦੀ ਦੋਵਾਂ ਤਖ਼ਤਾਂ ਦੀ ਜਥੇਦਾਰੀ ਤੋਂ ਛੁੱਟੀ ਹੋਣੀ ਲੱਗਭੱਗ- ਲੱਗਭੱਗ ਤੈਅ ਹੋ ਗਈ ਹੈ, ਇਸ ਸਬੰਧੀ 20 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ। ਇਹ ਛੁੱਟੀ ਜਥੇਦਾਰ ਵੱਲੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਰਾਘਵ ਚੱਢਾ ਅਤੇ ਫਿਲਮ ਐਕਟਰਸ ਪਰਨੀਤੀ ਚੋਪੜਾ ਦੀ ਮੰਗਣੀ ’ਤੇ ਉਠੇ ਵਿਵਾਦ ਤੋਂ ਬਾਅਦ ਹੋ ਰਹੀ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਰਾਘਵ ਚੱਢਾ ਦੀ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਗਏ ਸਨ, ਜਿਸ ਨੂੰ ਲੈ ਕੇ ਬੜਾ ਵਿਵਾਦ ਖੜਾ ਹੋ ਗਿਆ ਸੀ, ਕਿਉਂਕਿ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਇਸ ਮਾਮਲੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਸਨ, ਲੇਕਿਨ ਜਥੇਦਾਰ ਨੇ ਇਸ ਮਾਮਲੇ ’ਤੇ ਅਜੇ ਤੱਕ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਸੂਤਰਾਂ ਦੀ ਮੰਨੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਉਣ ਲਈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਗੁਰਦੁਆਰਾ ਬੱਧਨੀ ਕਲਾ ਮੋਗਾ ਤੇ ਬਾਬਾ ਪ੍ਰਦੀਪ ਸਿੰਘ ਅਤੇ ਗੁਰਬਾਲੀ (ਅੰਮ੍ਰਿਤਸਰ) ਵਾਲੇ ਸੰਤ ਗੁਰਸੇਵਕ ਸਿੰਘ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਅੱਜ ਜਲਦੀ ਸਵੇਰੇ ਹੀ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚ ਗਏ ਸਨ।
ਦੋ ਨਾਵਾਂ ਬਾਰੇ ਚੱਲ ਰਹੀ ਚਰਚਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ ਦੇ ਸਪੁੱਤਰ ਗਿਆਨੀ ਅਮਰਜੀਤ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ ਦੇ ਨਾਮ ’ਤੇ ਚਰਚਾ ਚੱਲ ਰਹੀ ਹੈ । ਇਹ ਵੀ ਜਾਣਕਾਰੀ ਮਿਲੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀੇ ਅਮਰਜੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਹਾਲਾਕਿ ਇਹਨਾਂ ਮੀਟਿੰਗਾਂ ਦਾ ਵੇਰਵਾ ਪਤਾ ਨਹੀਂ ਚੱਲਿਆ, ਪਰ ਦੱਸਿਆ ਜਾ ਰਿਹਾ ਹੈ ਕਿ ਇਹਨਾ ਮੀਟਿੰਗਾਂ ਵਿੱਚ ਜਥੇਦਾਰੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੀਆਂ ਲਾਵਾਂ ਤੇ ਅਰਦਾਸ ਕੀਤੀ ਸੀ ਅਤੇ ਉਸ ਸਮੇਂ ਵੀ ਇਹ ਮੁੱਦਾ ਉਠਿਆ ਸੀ ਕਿ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਮਰਿਆਦਾ ਦੀ ਉਲੰਘਣਾ ਕੀਤੀ ਹੈ ਅਤੇ ਰਾਘਵ ਚੱਢਾ ਦੀ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਵੀ ਮਰਿਆਦਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਹੀ ਨਹੀਂ ਪਿਛਲੇ ਕਾਫ਼ੀ ਸਮੇਂ ਤੋਂ ਪੰਥਕ ਹਲਕਿਆਂ ਵਿੱਚ ਇਸ ਗੱਲ ਦੀ ਵੀ ਚਰਚਾ ਚੱਲ ਰਹੀ ਸੀ ਜਥੇਦਾਰ ਲਗਾਤਾਰ ਬੀਜੇਪੀ ਦੇ ਕਈ ਨੇਤਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਚੱਲ ਰਹੇ ਹਨ ਅਤੇ ਅਜਿਹਾ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਦੀ ਮਿਲਣੀ ਤੋਂ ਬਾਅਦ ਹੀ ਸੰਪਰਕਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਇਹ ਵੀ ਚਰਚਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦੇ ਇਸ਼ਾਰੇ ’ਤੇ ਇੱਕ ਖਾਸ ਟੀਵੀ ਚੈਨਲ ਨੂੰ ਹੀ ਲਗਾਤਾਰ ਇੰਟਰਵਿਊ ਦੇ ਰਹੇ ਸਨ, ਜਿਸਨੇ ਲਾਰੈਂਸ ਚੌਧਰੀ ਦੀ ਇੰਟਰਵੀਊ ਕੀਤੀ ਸੀ।
ਰਾਘਵ-ਪ੍ਰਨੀਤੀ ਦੇ ਮਿਲਨ ਗ੍ਰਹਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਪੈਣ ਲੱਗੇ ਭਾਰੂ, ਹੋਣ ਲੱਗੀ ਛੁੱਟੀ