ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਸਾਲ 2026 ਦਾ ਪਹਿਲਾ ਮਹੀਨਾ ਛੁੱਟੀਆਂ ਨਾਲ ਭਰਿਆ ਹੋਇਆ ਹੈ। ਇਸ ਮਹੀਨੇ ਸਕੂਲਾਂ ਵਿਚ ਪਹਿਲਾਂ ਹੀ 14 ਜਨਵਰੀ ਤੱਕ ਛੁੱਟੀਆਂ ਸਨ। ਲੋਹੜੀ ਤੇ ਗਣਤੰਤਰ ਦਿਵਸ ਤੋਂ ਅਲਾਵਾ ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆਉਣ ਲਈ ਤਿਆਰ ਹੈ।
ਪੰਜਾਬ ਸਰਕਾਰ ਦੇ ਸਾਲ 2026 ਦੇ ਛੁੱਟੀਆਂ ਦੇ ਅਧਿਕਾਰਤ ਕਲੰਡਰ ਮੁਤਾਬਕ ਬਸੰਤ ਪੰਚਮੀ ਅਤੇ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ ਮੌਕੇ ਪੰਜਾਬ ਵਿਚ ਰਾਖਵੀਂ ਛੁੱਟੀ ਰਹਿਣ ਵਾਲੀ ਹੈ।

23 ਤਰੀਕ ਨੂੰ ਸ਼ੁੱਕਰਵਾਰ ਹੈ ਅਤੇ ਇਸ ਦਿਨ ਪੰਜਾਬ ਸਰਕਾਰ ਵੱਲੋਂ ਰਾਖਵੀਂ ਛੁੱਟੀ ਹੈ। ਅੱਗੇ ਸ਼ਨੀਵਾਰ ਐਤਵਾਰ ਨੂੰ ਤਕਰੀਬਨ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ। ਸ਼ੁੱਕਰਵਾਰ, ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਉਸ ਤੋਂ ਬਾਅਦ 26 ਜਨਵਰੀ ਨੂੰ ਵੀ ਪੂਰੇ ਦੇਸ਼ ਵਿਚ ਗਣਤੰਤਰ ਦਿਵਸ ਦੀ ਛੁੱਟੀ ਹੈ।