ਦਾ ਐਡੀਟਰ ਨਿਊਜ਼, ਮੁਕੇਰੀਆ ——- ਅਕਾਲੀ ਦਲ ਦੇ ਸਰਕਲ ਮੁਕੇਰੀਆ ਦੇ ਲੰਬਾ ਸਮਾਂ ਜਥੇਦਾਰ ਰਹੇ ਜਥੇਦਾਰ ਪ੍ਰੀਤਮ ਸਿੰਘ ਜਿਨ੍ਹਾਂ ਦੀ ਮੁਕੇਰੀਆ ਤੋਂ ਨੌਸ਼ਹਿਰਾ ਪੱਤਣ ਸੜਕ ਉੱਪਰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਦੀ ਯਾਦ ਵਿੱਚ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸੜਕ ਦਾ ਨਾਮ ਜਥੇਦਾਰ ਪ੍ਰੀਤਮ ਸਿੰਘ ਦੇ ਨਾਮ ਉੱਪਰ ਰੱਖਣ ਦਾ ਐਲਾਨ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਅਮਲੀਜਾਮਾ ਵੀ ਪਹਿਨਾਇਆ ਗਿਆ ਲੇਕਿਨ ਪਿਛਲੇ ਕੁਝ ਸਮੇਂ ਦੌਰਾਨ ਜਥੇਦਾਰ ਪ੍ਰੀਤਮ ਸਿੰਘ ਦੇ ਨਾਮ ਵਾਲੇ ਲੱਗੇ ਸਾਈਨ ਬੋਰਡ ਦੀ ਹਾਲਤ ਖਰਾਬ ਹੋ ਚੁੱਕੀ ਸੀ ਜਿਸ ਨੂੰ ਹੁਣ ਪੀ.ਡਬਲਿਊ.ਡੀ.ਵਿਭਾਗ ਵੱਲੋਂ ਦਰੁਸਤ ਕਰਵਾਇਆ ਗਿਆ ਹੈ, ਹੁਣ ਨਵੀਂ ਫੋਟੋ ਸਮੇਤ ਨਵਾਂ ਬੋਰਡ ਲਗਾ ਦਿੱਤਾ ਗਿਆ ਹੈ ਜੋ ਕਿ ਵਿਭਾਗ ਦੀ ਸ਼ਲਾਘਾਯੋਗ ਕਾਰਵਾਈ ਹੈ।
ਜਥੇਦਾਰ ਪ੍ਰੀਤਮ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਬਿੱਟੂ ਤੇ ਉਨ੍ਹਾਂ ਦੇ ਨੇੜਲੇ ਸਾਥੀ ਇੰਜ. ਸਤਨਾਮ ਸਿੰਘ ਵੱਲੋਂ ਵਿਭਾਗ ਦੇ ਅਧਿਕਾਰੀਆਂ ਕਾਰਜਕਾਰੀ ਇੰਜੀਨੀਅਰ ਕੰਵਲਨੈਣ, ਉੱਪਰ ਮੰਡਲ ਇੰਜੀਨੀਅਰ ਪਰਮਿੰਦਰ ਸਿੰਘ, ਸਹਾਇਕ ਇੰਜ. ਅਮਰਜੀਤ ਸਿੰਘ ਸੈਣੀ ਦਾ ਧੰਨਵਾਦ ਕੀਤਾ ਗਿਆ ਹੈ, ਜਿਕਰਯੋਗ ਹੈ ਕਿ ਇਸ ਰੋਡ ਉੱਪਰ ਰੇਲਵੇ ਲਾਈਨ ’ਤੇ ਸਰਕਾਰ ਵੱਲੋਂ ਜਥੇਦਾਰ ਪ੍ਰੀਤਮ ਸਿੰਘ ਦੀ ਯਾਦ ਵਿੱਚ ਫਲਾਈਓਵਰ ਵੀ ਬਣਾਇਆ ਗਿਆ ਹੈ।