ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀਆਂ ਵਿਚਾਲੇ ਕਾਫੀ ਬਹਿਸ ਹੋਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੀਕਰ ਨੂੰ ਗਿਫਟ ‘ਚ ਤਾਲਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ”ਸਦਨ ਨੂੰ ਬਾਹਰੋ ਤਾਲਾ ਲਾ ਦਿਓ ਤਾਂ ਕਿ ਵਿਰੋਧੀ ਵਾਕਆਊਟ ਨਾ ਕਰ ਸਕਣ।” ਸੀਐਮ ਨੇ ਕਿਹਾ ਇਹ ਤਾਲਾ ਅੰਦਰੋਂ ਲਾਇਆ ਜਾ ਰਿਹਾ ਹੈਹੈ, ਨਾ ਕਿ ਬਾਹਰੋਂ। ਲੋਕਾਂ ਨੇ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਤੁਸੀਂ ਮੁਰਦਾਬਾਦ ਕਰਦੇ ਹੋਏ ਸਦਨ ‘ਚੋਂ ਵਾਕਆਊਟ ਕਰ ਦੇਵੋ।
ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜ਼ਬਰਦਸਤ ਬਹਿਸ ਹੋਈ ਅਤੇ ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਾਰ-ਵਾਰ ਦੋਵਾਂ ਧਿਰਾਂ ਨੂੰ ਸ਼ਾਂਤ ਹੋ ਕੇ ਬੈਠਣ ਦੀ ਅਪੀਲ ਕਰਦੇ ਰਹੇ। ਇਸ ਦੌਰਾਨ ਸਪੀਕਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਬਹਿਸ ਛੱਡ ਕੇ ਆਪਣੀ ਸਪੀਚ ਜਾਰੀ ਰੱਖਣ ਲਈ ਕਿਹਾ, ਪਰ ਸੀ ਐਮ ਮਾਨ ਸਪੀਚ ਜਾਰੀ ਰੱਖਣ ਨਾਲੋਂ ਪ੍ਰਤਾਪ ਬਾਜਵਾ ਨਾਲ ਬਹਿਸ ਨੂੰ ਪਹਿਲ ਦਿੰਦੇ ਰਹੇ, ਉਨ੍ਹਾਂ ਵੱਲੋਂ ਸਪੀਕਰ ਦੀ ਅਪੀਲ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ ਗਈ।