ਦਾ ਐਡੀਟਰ ਨਿਊਜ. ਚੰਡੀਗੜ੍ਹ —- ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਟਵੀਟ ਕਰਕੇ ਹਰਿਆਣੇ ਦੀ ਭਾਜਪਾ ਤੇ ਪੰਜਾਬ ਦੀ ਆਪ ਸਰਕਾਰ ’ਤੇ ਨਿਸ਼ਾਨਾ ਲਗਾਇਆ ਹੈ ਤੇ ਕਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ’ਤੇ ਬੈਠੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਤੇ ਇਹ ਸਭ ਕੁਝ ਪੰਜਾਬ ਦੀ ਆਪ ਸਰਕਾਰ ਦੀ ਸ਼ਹਿ ’ਤੇ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਹੇਤੇ ਐੱਸ.ਐੱਸ.ਪੀ.ਵਰੁਣ ਸ਼ਰਮਾ ਦੀ ਹਾਜਰੀ ਵਿੱਚ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਇਸ ਲਈ ਸਾਡੀ ਮੰਗ ਹੈ ਕਿ ਐੱਸ.ਐੱਸ.ਪੀ.ਪਟਿਆਲਾ ਨੂੰ ਸਰਕਾਰ ਤੁਰੰਤ ਡਿਸਮਿਸ ਕਰੇ।
👉ਹਜੇ ਕਿਸਾਨ ਸ਼ੰਭੂ ਬਾਰਡਰ ਹੀ ਨਹੀ ਟੱਪੇ !
ਕਿਸਾਨ ਤਾਂ ਪੰਜਾਬ ਦੀ ਸਰ ਜ਼ਮੀਨ ਤੇ ਬੈਠ ਨੇ !👉ਮਗਰ ਉਹਨਾਂ ਤੇ ਹਰਿਆਣਾ ਪੁਲਿਸ ਵੱਲੋ ਅੱਥਰੂ ਗੈਸ ਤੇ ਗੋਲੇ ਡਰੋਨ ਰਾਹੀ ਪੰਜਾਬ ਦੀ ਜ਼ਮੀਨ ਤੇ ਬੈਠੇ ਕਿਸਾਨਾ ਤੇ ਦਾਗ਼ੇ ਜਾ ਰਹੇ !
ਮੀਡਿਆ ਵੈਨਾਂ ਤੇ ਵੀ ਹਮਲਾ!
👉 @BhagwantMann ਜੀ ਤੁਹਾਡਾ SSP ਵੀ ਉੱਥੇ ਸੀ ਜੋ ਸਭ ਤੋ ਚਹੇਤਾ ਹੈ… pic.twitter.com/2IY0ccj4ce
— Bikram Singh Majithia (@bsmajithia) February 13, 2024