ਦਾ ਐਡੀਟਰ ਨਿਊਜ਼, ਸ਼ੰਭੂ ਬਾਰਡਰ ——– ਦਿੱਲੀ ਜਾਣ ਦੀ ਜਿੱਦ ‘ਤੇ ਅੜੇ ਪੰਜਾਬ ਦੇ ਕਿਸਾਨ 5 ਹਜ਼ਾਰ ਟ੍ਰੈਕਟਰ-ਟਰਾਲੀਆਂ ਸਮੇਤ 15 ਹਾਜ਼ਰ ਤੋਂ ਵੱਧ ਕਿਸਾਨ ਸ਼ੰਭੂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਵੱਲੋਂ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹੁਣ ਤੱਕ ਪੁਲਿਸ ਵੱਲੋਂ 500 ਤੋਂ ਵੱਧ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਚੁੱਕੇ ਹਨ।
ਜਦੋਂ ਕਿਸਾਨ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਵੇਲੇ ਹਰਿਆਣਾ ਪੁਲਿਸ ਵੱਲੋਂ ਦਾਗੇ ਗਏ ਅਥਰੂ ਗੈਸ ਦਾ ਸੈੱਲ ਲੱਗਣ ਕਾਰਨ ਆਜਤਕ ਦਾ ਪੱਤਰਕਾਰ ਸਤਿੰਦਰ ਚੌਹਾਨ ਜ਼ਖਮੀ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਇੱਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਪੁਲਿਸ ਵੱਲੋਂ ਕਿਸਾਨਾਂ ‘ਤੇ ਅਥਰੂ ਗੌਸ ਦੇ ਗੋਲੇ ਛੱਡੇ ਜਾ ਰਹੇ ਸਨ ਤਾਂ ਉਸ ਵੇਲੇ ਗੈਸ ਦਾ ਸੈੱਲ ਪੱਤਰਕਾਰ ਸਤਿੰਦਰ ਚੌਹਾਨ ਦੇ ਸਿਰ ‘ਤੇ ਲੱਗਿਆ।