ਦਾ ਐਡੀਟਰ ਨਿਊਜ਼, ਚੰਡੀਗੜ੍ਹ — ਬੇਅਦਬੀ ਮਾਮਲੇ ਵਿੱਚ ਵੀ ਸਸਪੈਂਡ ਹੋਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਦਾਖਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ 15 ਦਿਨਾਂ ‘ਚ ਆਈਜੀ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਅਤੇ ਆਮ ਆਦਮੀ ਸਰਕਾਰ ਨੇ ਰਾਜਨੀਤਕ ਅਕਾਂਕਸ਼ਾਵਾਂ ਦੇ ਚਲਦਿਆਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜ ਸਾਲ ਸਸਪੈਂਡ ਕਰ ਰੱਖਿਆ, ਜਦ ਕਿ ਕਾਨੂੰਨ ਮੁਤਬਕ ਕਿਸੇ ਵੀ IPS ਅਧਿਕਾਰੀ ਨੂੰ 90 ਦਿਨ ਤੋਂ ਵੱਧ ਸਸਪੈਂਡ ਨਹੀਂ ਰੱਖਿਆ ਜਾ ਸਕਦਾ।