ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਸਰਕਾਰ ਵੱਲੋਂ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਪੰਜਾਬ ਦੇ ਨਵੇਂ ਚੀਫ ਇਨਫੋਰਮੇਸ਼ਨ ਲਾਉਣ ਦੀ ਤਜਵੀਜ਼ ਬਣਾਈ ਹੈ। ਇਸ ਸੰਬੰਧੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਨਿਯੁਕਤੀ ਦੀ ਫਾਈਲ ਕਲੀਅਰ ਕਰ ਦਿੱਤੀ ਹੈ ਪਰ ਰਸਮੀ ਹੁਕਮ ਹਾਲੇ ਜਾਰੀ ਨਹੀਂ ਹੋਏ, ਪਰ ਰਸਮੀ ਹੁਕਮ ਜਲਦੀ ਹੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
31.12.2022 ਤੋਂ ਸੁਰੇਸ਼ ਅਰੋੜਾ ਦੇ ਰਿਟਾਇਰ ਹੋਣ ਬਾਅਦ ਮੁੱਖ ਇਨਫਰਮੇਸਨ ਕਮਿਸ਼ਨਰ ਦੀ ਪੋਸਟ ਖਾਲੀ ਹੋਈ ਸੀ। ਇੰਦਰਪਾਲ ਸਿੰਘ ਧੰਨ੍ਹਾ ਇੱਕ ਨਾਮਵਰ ਵਕੀਲ ਹਨ ਤੇ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵਿੱਚ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ ਸੇਵਾਵਾਂ ਨਿਭਾਅ ਰਹੇ ਸਨ, ਜਿਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਸੀ।