ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਆਸਪਾਸ ਦੇ ਇਲਾਕੇ ਵਿੱਚ ਨਜਾਇਜ ਮਾਈਨਿੰਗ ਦੀ ਤੂਤੀ ਬੋਲ ਰਹੀ ਹੈ, ਆਮ ਆਦਮੀ ਪਾਰਟੀ ਦੇ ਦਾਅਵਿਆਂ ਦੇ ਉਲਟ ਇਸ ਮਾਮਲੇ ਵਿੱਚ ਮਾਈਨਿੰਗ ਵਿਭਾਗ, ਪੁਲਿਸ ਤੇ ਮਾਈਨਿੰਗ ਮਾਫੀਆ ਦਰਮਿਆਨ ਬੇਜੋੜ ਗੱਠਜੋੜ ਬਣ ਚੁੱਕਾ ਹੈ ਅਤੇ ਇਸ ਗੱਠਜੋੜ ਦੀ ਇੱਕ ਬੇ-ਮਿਸਾਲ ਤਸਵੀਰ ਸਾਹਮਣੇ ਆਈ ਹੈ ਕਿ ਹੁਸ਼ਿਆਰਪੁਰ ਮਾਈਨਿੰਗ ਮਾਫੀਆ ਦੇ ਲੰਬੜਦਾਰ ਵਜ੍ਹੋਂ ਨਾਮਣਾ ਖੱਟ ਚੁੱਕੇ ਮਾਫੀਆ ਸਰਗਨਾ ਪੁਲਿਸ ਤੇ ਮਾਈਨਿੰਗ ਵਿਭਾਗ ਦਾ ਬੜਾ ਕਮਾਊ ਪੁੱਤਰ ਬਣ ਚੁੱਕਾ ਹੈ, ਦੋਵੇਂ ਵਿਭਾਗ ਉਸ ਉੱਪਰ ਇਸ ਕਦਰ ਮੇਹਰਬਾਨ ਹਨ ਕਿ ਪਰਚੇ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਉਸ ਦੀ ਦਹਿਲੀਜ ਨਹੀਂ ਟੱਪ ਸਕੀ ਉਲਟਾ ਉਸਦਾ ਨਜਾਇਜ ਮਾਈਨਿੰਗ ਦਾ ਕੰਮ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ, ਅੱਜ ਤੋਂ ਕੁਝ ਦਿਨ ਪਹਿਲਾ ਹੁਸ਼ਿਆਰਪੁਰ-ਟਾਂਡਾ ਰੋਡ ਉੱਪਰ ਪੈਂਦੇ ਅੰਬਰ ਪੈਲੇਸ ਦੇ ਪਿਛਲੇ ਪਾਸੇ ਚਡਿਆਲ ਪਿੰਡ ਦੀ ਜਮੀਨ ਵਿੱਚ ਨਜਾਇਜ ਮਾਈਨਿੰਗ ਕਰਦਿਆ ਪੁਲਿਸ ਨੇ ਛਾਪੇਮਾਰੀ ਕੀਤੀ ਸੀ, ਹਾਲਾਂਕਿ ਇਸ ਛਾਪੇਮਾਰੀ ਦੀ ਵਜ੍ਹਾਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸ.ਐਸ.ਪੀਜ ਦੀ ਕੀਤੀ ਝਾੜਝੰਬ ਸੀ ਪਰ ਸੀ.ਐੱਮ.ਦੀ ਘੁਰਕੀ ਦੀ ਮਿਆਦ ਮਹਿਜ ਇੱਕ ਹਫਤੇ ਵਿੱਚ ਹੀ ਖਤਮ ਹੋ ਗਈ ਤੇ ਫਿਰ ਹਰ ਰੋਜ ਇਸ ਏਰੀਏ ਵਿੱਚੋ ਨਜਾਇਜ ਮਾਈਨਿੰਗ ਜੋਰਾਂ ਨਾਲ ਚੱਲ ਰਹੀ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਕੁਝ ਲੋਕਾਂ ਨੇ ਵੀਡੀਓ ਬਣਾ ਕੇ ਮਾਈਨਿੰਗ ਵਿਭਾਗ ਦੇ ਐਕਸੀਅਨ ਤੇ ਪੁਲਿਸ ਵਿਭਾਗ ਨੂੰ ਭੇਜੀਆਂ ਸਨ ਤੇ ਚੰਦ ਮਿੰਟਾਂ ਵਿੱਚ ਹੀ ਇਹ ਵੀਡੀਓ ਮਾਈਨਿੰਗ ਮਾਫੀਆ ਦੇ ਮੋਬਾਇਲਾਂ ਤੱਕ ਵੀ ਪਹੁੰਚ ਗਈਆਂ।
ਰਾਤ ਨੂੰ ਮਾਈਨਿੰਗ, ਦਿਨ ਵੇਲੇ ਅਣਪਛਾਤਿਆਂ ’ਤੇ ਪਰਚਾ
ਸੀ.ਐੱਮ.ਦੀ ਘੁਰਕੀ ਤੋਂ ਬਾਅਦ ਸਤਵੀਰ ਸਿੰਘ ਨਾਮ ਦੇ ਲੰਬੜ ’ਤੇ ਪੁਲਿਸ ਨੇ ਪਰਚਾ ਦਰਜ ਤਾਂ ਕਰ ਲਿਆ ਲੇਕਿਨ ਇੱਕ ਰੇਡ ਤੱਕ ਨਹੀਂ ਮਾਰੀ ਗਈ, ਮਾਈਨਿੰਗ ਮਾਫੀਏ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਥਾਣੇ ਦੇ ਐੱਸ.ਐਚ.ਓ. ਤੋਂ ਲੈ ਕੇ ਉੱਪਰ ਤੱਕ ਹਿੱਸਾ ਪਹੁੰਚਾਇਆ ਜਾ ਰਿਹਾ ਹੈ, ਜਦੋਂ ਰਾਤ ਨੂੰ ਮਾਈਨਿੰਗ ਕੀਤੀ ਜਾਂਦੀ ਹੈ ਤਾਂ ਮਾਈਨਿੰਗ ਮਾਫੀਆ ਦੇ ਕਰਿੰਦੇ ਸੜਕਾਂ ਉੱਪਰ ਪਹਿਰਾ ਦਿੰਦੇ ਹਨ, ਇੱਥੋ ਤੱਕ ਕੇ ਜਦੋਂ ਪੁਲਿਸ ਨੂੰ ਕਿਸੇ ਪਾਸਿਓ ਦਬਾਅ ਕਰਕੇ ਰੇਡ ਮਾਰਨੀ ਪੈਂਦੀ ਹੈ ਤਾਂ ਪਹਿਲਾ ਹੀ ਜਾਣਕਾਰੀ ਮਾਫੀਏ ਤੱਕ ਪਹੁੰਚ ਜਾਂਦੀ ਹੈ। ਇੱਕ-ਦੋ ਪਰਚਿਆਂ ਨੂੰ ਛੱਡ ਕੇ ਜਿੰਨੇ ਵੀ ਇਸ ਮਾਮਲੇ ਵਿੱਚ ਪਰਚੇ ਦਰਜ ਹੋਏ ਹਨ ਉਹ ਜਾਂ ਤਾਂ ਅਣਪਛਾਤਿਆਂ ਉਪਰ ਹੋਏ ਹਨ ਜਾਂ ਫਿਰ ਉਨਾਂ ਵਿਅਕਤੀਆਂ ’ਤੇ ਜਿਨ੍ਹਾਂ ਦਾ ਮਾਈਨਿੰਗ ਮਾਫੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਹੁਣ ਤੁਸੀਂ ਦੱਸਿਆ ਤਾਂ ਦੇਖਾਂਗੇ-ਮਨਿੰਦਰ ਸਿੰਘ
ਮਾਈਨਿੰਗ ਵਿਭਾਗ ਦੇ ਇੰਸਪੈਕਟਰ ਮਨਿੰਦਰ ਸਿੰਘ ਨੂੰ ਵੀ ਕੁਝ ਦਿਨ ਪਹਿਲਾ ਮਾਈਨਿੰਗ ਦੀਆਂ ਵੀਡੀਓ ਭੇਜੀਆਂ ਗਈਆਂ ਸਨ ਅਤੇ ਲਗਾਤਾਰ ਇਸ ਨੂੰ ਤੇ ਐਕਸੀਅਨ ਨੂੰ ਨਜਾਇਜ ਮਾਈਨਿੰਗ ਪ੍ਰਤੀ ਫੋਨ ਕੀਤੇ ਗਏ ਪਰ ਇਨ੍ਹਾਂ ਵਿੱਚੋ ਕੋਈ ਵੀ ਮੌਕੇ ’ਤੇ ਨਹੀਂ ਪਹੁੰਚਿਆ। ਜਦੋਂ ਦਾ ਐਡੀਟਰ ਨਿਊਜ ਵੱਲੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਹੁਣ ਦੱਸ ਦਿੱਤਾ ਹੈ ਤੇ ਅਸੀਂ ਮੌਕਾ ਦੇਖਾਂਗੇ, ਹਾਲਾਂਕਿ ਉਸ ਨੂੰ ਸਵਾਲ ਲਗਾਤਾਰ ਹੋ ਰਹੀ ਨਜਾਇਜ ਮਾਈਨਿੰਗ ਬਾਰੇ ਪੁੱਛਿਆ ਗਿਆ ਸੀ ਲੇਕਿਨ ਜਵਾਬ ਉਸ ਦਾ ਬੇਤੁਕਾ ਸੀ ਜਿਸ ਤੋਂ ਇਹ ਅੰਦਾਜਾ ਸਾਫ ਲਗਾਇਆ ਜਾ ਸਕਦਾ ਹੈ ਕਿ ਮਾਈਨਿੰਗ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਨੂੰ ਟਿੱਚ ਜਾਣਦਾ ਹੈ।
ਅੰਬਰ ਪਿੱਛੇ ਮਾਈਨਿੰਗ ਮਾਫੀਆ ਰਾਤ ਨੂੰ ਚੜ੍ਹਾਉਦਾ ਚੰਨ, ਅਫਸਰ ਘੁੰਡ ਕੱਢ ‘ ਵੱਢੀ ਜਲ ’ ਛੱਕ ਰਹੇ, ਸੀ.ਐੱਮ.ਦੀ ਘੁਰਕੀ ਵੀ ਡਿਸਚਾਰਜ