– ਜਿਹੜਾ ਆਪਣੇ ਪਰਿਵਾਰ ਦਾ ਨੀ ਹੋ ਸਕਿਆ ਪੰਜਾਬ ਦਾ ਕਿਥੋਂ ਹੋਊ – ਮਜੀਠੀਆ
ਦਾ ਐਡੀਟਰ ਨਿਊਜ਼, ਚੰਡੀਗੜ੍ਹ, – ਬਿਕਰਮ ਸਿੰਘ ਮਜੀਠੀਆ ਨੇ CM ਭਗਵੰਤ ਮਾਨ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ‘ਚ ਮੁੱਖ ਮੰਤਰੀ ਦੀ ਬੇਟੀ ਦੀ ਉਹ ਵੀਡੀਓ ਚਲਾ ਕੇ ਸਰਦਾਰ ਮਾਨ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਜਿਸ ‘ਚ ਬੇਟੀ ਨੇ ਆਪਣੇ ਹੀ ਪਿਤਾ ‘ਤੇ ਗੰਭੀਰ ਇਲਜ਼ਾਮ ਲਾ ਦਿੱਤੇ ਹਨ, ਇਹ ਪਹਿਲੀ ਵਾਰ ਹੋਇਆ ਹੈ ਕਿ CM ਭਗਵੰਤ ਮਾਨ ਦੀ ਬੇਟੀ ਨੇ ਜਨਤਕ ਤੌਰ ‘ਤੇ ਗੰਭੀਰ ਦੋਸ਼ ਲਾਏ ਹਨ, ਇਸ ਤੋਂ ਪਹਿਲਾਂ ਮਾਨ ਨੇ ਬਿਕਰਮ ਮਜੀਠੀਆ ਦੇ ਨਿਜੀ ਪਰਿਵਾਰ ਬਾਰੇ ਟਿਪਣੀ ਕਰਦਿਆਂ ਅਰਬੀ ਘੋੜਿਆਂ ਸੰਬੰਧੀ ਇਲਜ਼ਾਮ ਲਾਏ ਸਨ, ਹਾਲਾਂਕਿ ਮਜੀਠੀਆ ਵੱਲੋਂ ਅਰਬੀ ਘੋੜਿਆਂ ਦੇ ਬਿਆਨ ਸੰਬੰਧੀ CM ਭਗਵੰਤ ਮਾਨ ਦੀ ਪੋਲ ਖੋਲ੍ਹ ਕੀ ਰੱਖ ਦਿੱਤੀ।
ਅੱਜ ਦੀ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਉਹ ਵੀਡੀਓ ਚਲਾਈ ਸੀ, ਜਿਸ ‘ਚ ਮਾਨ ਦੀ ਬੇਟੀ ਨੇ ਕਿਹਾ ਕਿ, ਮੈਂ ਅੱਜ ਸੀ ਐਮ ਮਾਨ ਕਹਿ ਕੇ ਗੱਲ ਕਰੂੰਗੀ ਕਿਉਂਕਿ ਮੇਰੇ ਮੂੰਹੋਂ ਉਹ ਪਾਪਾ ਸੁਣਨ ਦਾ ਹੱਕ ਬਹੁਤ ਸਮਾਂ ਪਹਿਲਾਂ ਹੀ ਖੋ ਚੁੱਕੇ ਨੇ। ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਕੋਈ ਰਾਜਨੀਤਿਕ ਏਜੰਡਾ ਨਹੀਂ ਹੈ, ਬਸ ਇਹੀ ਹੈ ਕਿ ਸਾਡੀ ਕਹਾਣੀ ਵੀ ਸਾਹਮਣੇ ਆਵੇ, ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸੀ ਐਮ ਮਾਨ ਦੇ ਮੂੰਹੋਂ ਸੁਣਿਆ। ਉਸ ਕਰਕੇ ਸਾਨੂ ਜੋ ਕੁੱਝ ਸਹਿਣ ਪਿਆ ਉਹ ਉਸ ਬਾਰੇ ਬਿਆਨ ਨਹੀਂ ਕਰ ਸਕਦੀ, ਪਰ ਅੱਜ ਤੱਕ ਅਸੀਂ ਚੁੱਪ ਰਹੇ ਹਾਂ। ਸਾਡੀ ਚੁੱਪ ਨੂੰ ਹੀ ਉਨ੍ਹਾਂ ਨੇ ਸਾਡੀ ਕਮਜ਼ੋਰੀ ਸਮਝ ਲਿਆ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਸਾਡੀ ਚੁੱਪ ਕਰਕੇ ਹੀ ਇਸ ਅਹੁਦੇ ‘ਤੇ ਬੈਠੇ ਨੇ।
ਅੱਗੇ ਸੀ ਐਮ ਮਾਨ ਦੀ ਧੀ ਸੀਰਤ ਮਾਨ ਨੇ ਕਿਹਾ ਕਿ ਸੀ ਐਮ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਪ੍ਰੈਗਨੈਂਟ ਹੈ। ਸੀ ਐਮ ਮਾਨ ਤੀਜੀ ਵਾਰ ਬਾਪ ਬਣਨ ਜਾ ਰਹੇ ਹਨ। ਇਹ ਗੱਲ ਮੈਨੂੰ ਪਤਾ ਲੱਗੀ ਹੈ ਲੋਕਾਂ ਤੋਂ। ਇਹ ਗੱਲ ਉਨ੍ਹਾਂ ਨੇ ਮੈਨੂੰ ਜਾਂ ਆਪਣੇ ਬੇਟੇ ਨੂੰ ਆਪਣੇ ਆਪ ਦੱਸਣੀ ਜ਼ਰੂਰੀ ਨਹੀਂ ਸਮਝੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਤੁਹਾਡੇ ਦੋ ਜੁਆਕ ਹੈਗੇ ਨੇ ਤੁਸੀਂ ਉਹ ਦੀ ਜ਼ਿਮੇਵਾਰੀ ਨਹੀਂ ਲਈ ਅਤੇ ਇੱਕ ਹੋਰ ਜੁਆਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆ ‘ਚ ਇਸ ਦੇ ਪਿੱਛੇ ਕੀ ਕਾਰਨ ਹੈ। ਮੇਰਾ ਭਾਈ ਤੇ ਸੀ ਐਮ ਮਾਨ ਦਾ ਬੇਟਾ ਗੁਰਸ਼ਾਨ ਪਿਛਲੇ ਸਾਲ ਇਨ੍ਹਾਂ ਨੂੰ ਦੋ ਵਾਰ ਮਿਲਣ ਗਿਆ। ਉਹ ਚਾਹੁੰਦਾ ਸੀ ਕਿ ਮੈਂ ਆਪਣੇ ਪਿਤਾ ਨਾਲ ਟਾਈਮ ਸਪੈਂਡ ਕਰ ਸਕਾਂ। ਇਨ੍ਹਾਂ ਨੇ ਉਸ ਨੂੰ ਸੀ ਐਮ ਹਾਊਸ ‘ਚ ਨਹੀਂ ਆਉਣ ਦਿੱਤਾ। ਬਹੁਤ ਕੁਛ ਹੋਇਆ ਉਦੋਂ ਉਸ ਵੇਲੇ। ਪਰ ਗੁਰਸ਼ਾਨ ਉਸ ਵੇਲੇ ਸਾਡੇ ਫੈਮਿਲੀ ਫਰੈਂਡ ਨਾਲ ਰਿਹਾ। ਉਸ ਨੂੰ ਰਾਤ ਵੇਲੇ ਘਰੋਂ ਕੱਢਿਆ ਕਿ ਤੂੰ ਏਥੇ ਨਹੀਂ ਰਹਿ ਸਕਦਾ। ਜਿਹੜਾ ਬੰਦਾ ਆਪਣੇ ਜੁਆਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ। ਉਹ ਬੰਦਾ ਪੰਜਾਬ ਦੇ ਲੋਕਾਂ ਦਾ ਜ਼ਿੰਮੇਵਾਰੀ ਕਿਵੇਂ ਚੱਕ ਲਉ। ਜਿਹੜਾ ਕੁਛ ਅਸੀਂ ਆਪਣੀ ਜ਼ਿੰਦਗੀ ‘ਚ ਦੇਖਿਆ, ਓਹੀ ਕੁਛ ਇਹ ਪੰਜਾਬ ਦੇ ਲੋਕਾਂ ਦੇ ਨਾਲ ਡੀਲ ਕਰ ਰਹੇ ਨੇ। ਸਾਡੀ ਮਾਂ ਦੇ ਨਾਲ ਤਲਾਕ ਦਾ ਕਾਰਨ ਇਨ੍ਹਾਂ ਨੇ ਦੱਸਿਆ ਕਿ ਮਾਂ ਚਾਹੁੰਦੀ ਸੀ ਉਹ ਰਾਜਨੀਤੀ ‘ਚ ਨਾ ਜਾਣ, ਤਲਾਕ ਦੇ ਕੀ ਕਾਰਨ ਨੇ ਉਹ ਉਨ੍ਹਾਂ ਦੀ ਮਾਂ ਜ਼ਰੂਰ ਦੱਸਣਗੇ, ਜਦੋਂ ਉਹ ਤਿਆਰ ਹੋਏ।
ਕੁੱਝ ਕਾਰਨ ਸੀਰਤ ਨੇ ਕਿਹਾ ਕਿ ਉਹ ਦੱਸ ਦਿੰਦੇ ਨੇ ਜਿਵੇਂ ਕਿ ਸ਼ਰਾਬ ਪੀਣਾ, ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਕਰਨਾ, ਝੂਠ ਬੋਲਣ ਦੀ ਆਦਤ, ਇਮੋਸ਼ਨਲ ਬਲੈਕਮੇਲ। ਸ਼ਰਾਬ ਪੀ ਕੇ ਇਹ ਵਿਧਾਨ ਸਭਾ ਲਾਉਂਦੇ ਨੇ, ਕਦੇ ਗੁਰਦੁਆਰੇ ਚਲੇ ਜਾਂਦੇ ਨੇ, ਕਦੇ ਪ੍ਰੈਸ ਕਾਨਫਰੰਸ ਕਰਦੇ ਨੇ। ਇੱਕ ਲੀਡਰ ਨਾਲ ਕਿੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਹੋਈਆਂ ਨੇ ਤੇ ਤੁਸੀਂ ਉਨ੍ਹਾਂ ਦਾ ਨਿਰਾਦਰ ਕਰ ਰਹੇ ਹੋ।
ਇਹ ਇਮੋਸ਼ਨਲ ਬਲੈਕਮੇਲ ਕਰਦੇ ਸੀ, ਸਾਨੂੰ ਰੋ ਕੇ ਦਿਖਾ ਦਿੱਤਾ ਅਤੇ ਅਸੀਂ ਜੁਆਕ ਸੀ ‘ਤੇ ਅਸੀਂ ਮੰਨ ਜਾਂਦੇ ਸੀ। ਉਵੇਂ ਹੀ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰ ਰਹੇ ਨੇ। ਸਿਰਫ ਹਮਦਰਦੀ ਲੈਣ ਵਾਸਤੇ। ਸਿਰਫ ਆਪਣੇ ਫਾਇਦੇ ਲਈ। ਬਹੁਤ ਗੱਲਾਂ ਨੇ ਮੈਨੂੰ ਦੱਸਦੀ ਨੂੰ ਕਈ ਘੰਟੇ ਲੱਗ ਜਾਣੇ ਨੇ। ਮੈਂ ਅੱਜ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਨਾਂਅ ਇਨ੍ਹਾਂ ਨਾਲ ਨਾ ਜੋੜਿਆ ਜਾਵੇ। ਇਨ੍ਹਾਂ ਨੇ ਕਾਫੀ ਕਲੀਅਰ ਕਰ ਦਿੱਤਾ ਅਸੀਂ (ਮੈਂ ਤੇ ਮੇਰਾ ਭਾਈ) ਇਨ੍ਹਾਂ ਦੇ ਪਰਿਵਾਰ ‘ਚ ਨਹੀਂ ਆਉਂਦੇ। ਇਨ੍ਹਾਂ ਦਾ ਪਰਿਵਾਰ ਫੇਰ ਤੋਂ ਸ਼ੁਰੂ ਹੋਣ ਲੱਗਿਆ ਹੈ। ਮਿਸਟਰ ਮਾਨ ਜੀ ਬਹੁਤ ਵਧਾਈਆਂ ਤੁਸੀਂ ਫੇਰ ਪਿਓ ਬਣਨ ਜਾ ਰਹੇ ਹੋ ਮੈਂ ਸਿਰਫ ਹੀ ਦੁਆ ਕਰ ਸਕਦੀ ਹਾਂ ਕਿ ਉਸ ਜੁਆਕ ਦੀ ਜ਼ਿੰਦਗੀ ਸਾਡੇ ਨਾਲੋਂ ਵਧੀਆ ਹੋਵੇ। ਉਸ ਬੱਚੇ ਲਈ ਤੁਸੀਂ ਇੱਕ ਚੰਗਾ ਪਿਤਾ ਬਣ ਕੇ ਦਿਖਾ ਸਕੋਂ। ਇੱਕ ਹੋਰ ਬੇਨਤੀ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪਣਾ ਪਰਿਵਾਰ ਛੱਡਿਆ ਸੀ, ਉਸੇ ਪੰਜਾਬ ਦੇ ਲੋਕਾਂ, ਮਾਵਾਂ, ਭੈਣਾਂ ਅਤੇ ਬੱਚਿਆਂ ਲਈ ਕੁੱਝ ਕਰ ਦੇਵੋ, ਉਨ੍ਹਾਂ ਦੀ ਹੀ ਜ਼ਿੰਮੇਵਾਰੀ ਲੈ ਲਵੋ। ਤਾਂ ਸਾਈਦ ਜੋ ਕੁਛ ਤੁਸੀਂ ਸਾਡੇ ਨਾਲ ਕੀਤਾ ਉਸ ਲਈ ਰੱਬ ਤੁਹਾਨੂੰ ਮਾਫ ਕਰ ਦੇਵੇ।
ਮਜੀਠੀਆ ਨੇ ਲਾਏ ਇਲਜ਼ਾਮ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜੇ ਬੱਚਿਆਂ ਨਾਲ ਤੂੰ ਜਿਆਦਤੀ ਕੀਤੀ ਹੈ ਉਹ ਉਨ੍ਹਾਂ ਦੇ ਨਾਲ ਖੜੇ ਹੋਣਗੇ। ਜਿਹੜਾ ਆਪਣੀ ਧੀ ਦਾ ਨਹੀਂ ਉਹ ਪੰਜਾਬ ਦਾ ਕਿਵੇਂ ਹੋ ਜਾਵੇਗਾ।
ਅੱਗੇ ਮਜੀਠੀਆ ਨੇ ਮੁੱਖ ਮੰਤਰੀ ਮਾਨ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਹੜਾ ਬੰਦਾ ਸ਼ਰਾਬ ਪੀ ਕੇ ਪਾਰਲੀਮੈਂਟ ’ਚ ਜਾ ਸਕਦਾ ਉਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲਣ ਦਾ ਬੇਤਾਜ ਬਾਦਸ਼ਾਹ ਹੈ। ਉਨ੍ਹਾਂ ਨੇ ਮੁਲਾਜ਼ਮਾਂ ਅਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਹੈ। ‘ਆਪ’ ਨੂੰ ਚੁਣ ਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਲੋਕਾਂ ਨੂੰ ਜਲੀਲ ਕਰਨ ਤੋਂ ਇਲਾਵਾ ਭਗਵੰਤ ਮਾਨ ਨੂੰ ਹੋਰ ਕੋਈ ਕੰਮ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਇਸ ਸਭ ਬੋਲਣ ਤੋਂ ਬਾਅਦ ਮੈਨੂੰ ਇਸ ਦਾ ਖ਼ਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ ਤੇ ਮੇਰੇ ’ਤੇ ਝੂਠਾ ਪਰਚਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਝੂਠੇ ਪਰਚੇ ਦਾ ਕੋਈ ਡਰ ਨਹੀਂ ਹੈ।
ਸੀ ਐਮ ਭਗਵੰਤ ਮਾਨ ਦੀ ਸਾਬਕਾ ਪਤਨੀ ਨੇ ਲਾਏ ਗੰਭੀਰ ਇਲਜ਼ਾਮ
ਸੀ ਐਮ ਭਗਵੰਤ ਮਾਨ ਦੀ ਸਾਬਕਾ ਪਤਨੀ ਪ੍ਰੀਤ ਗਰੇਵਾਲ ਨੇ ਭਗਵੰਤ ਮਾਨ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ, “ਬਹੁਤ ਮਜਬੂਰ ਹੋ ਕੇ ਮੈਨੂੰ ਇਹ ਪੋਸਟ ਕਰਨਾ ਪੈ ਰਿਹਾ ਅਸੀਂ ਇਸ ਰਾਜਨੀਤਕ ਖਿਲਾਰੇ ਤੋਂ ਹਮੇਸ਼ਾ ਦੂਰ ਹੀ ਰਹੇ ਹਾਂ ਪਰ ਕਈ ਵਾਰ ਐਨਾ ਚੁੱਪ ਰਹਿਣਾ ਗੁਨਾਹ ਹੋ ਜਾਂਦਾ ਤੇ ਅਸਲੀ ਗੁਨਾਹਗਾਰ ਬਚ ਕੇ ਨਿੱਕਲ ਜਾਂਦੇ ਨੇ,ਬਹੁਤ ਵਾਰ ਪਤੀ ਪਤਨੀ ਦੀ ਨਹੀਂ ਬਣਦੀ ਤਲਾਕ ਵੀ ਹੋ ਜਾਂਦੇ ਨੇ ਪਰ ਮੇਰੇ ਬੱਚਿਆਂ ਨਾਲ ਹੋ ਰਹੀ ਨਾ ਇਨਸਾਫੀ ਲਈ ਸਿਰਫ ਮੈਨੂੰ ਕਸੂਰਵਾਰ ਕਿਉਂ ਦੱਸਿਆ ਜਾ ਰਿਹਾ ? ਮੇਰੇ ਰਿਸ਼ਤੇਦਾਰ ਤੇ ਕੁਜ ਕ ਜਾਨਣ ਵਾਲੇ ਅਕਸਰ ਇਹ ਕਹਿੰਦੇ ਨੇ ਕਿ ਮਾਂ ਨਾ ਛੱਡ ਕੇ ਆਉਂਦੀ ਜੇ ਜਵਾਕਾਂ ਦਾ ਖਿਆਲ ਸੀ, ਮੈਨੂੰ ਕੋਈ ਸਮਝਦਾਰ ਇਨਸਾਨ ਇਹ ਗੱਲ ਦੱਸ ਸਕਦਾ ਕਿ ਤਲਾਕ ਹੋਣ ਤੇ ਕੇਹੜਾ ਕਨੂੰਨ ਇਹ ਕਹਿੰਦਾ ਕੇ ਬਾਪ ਆਪਣੀ ਜ਼ਿਮੇਵਾਰੀ ਤੋਂ ਮੁਕਤ ਹੋਗਿਆ ? ਪੰਜਾਬ ਦੀ ਖਾਤਿਰ ਪਰਵਾਰ ਛੱਡਣ ਦਾ ਭਾਵਨਾਤਮਿਕ ਡਰਾਮਾ ਕਰਨ ਤੇ ਵਾਹ ਵਾਹ ਕਰਨ ਵਾਲੇ,ਇੱਕ ਕਲਾਕਾਰ ਨੂੰ ਸਮਝੇ ਨਹੀਂ ਜੇ ਪੰਜਾਬ ਦੀ ਖਾਤਿਰ ਇਹ ਫੈਸਲਾ ਲਿਆ ਗਿਆ ਹੁੰਦਾ ਫੇਰ ਹੋਰ ਪਰਿਵਾਰ ਬਣਾਉਣ ਦੀ ਲੋੜ ਨਹੀਂ ਸੀ ਪੈਂਦੀ ਹੁਣ ਕਿਹੜਾ ਪੰਜਾਬ ਵਿੱਚ ਸਾਰਾ ਕੁਜ ਸਹੀ ਹੋਗਿਆ ? ਸਿਵਾਏ ਪੋਸਟਰ ਲਗਵਾਉਣ ਦੇ. ਮੇਰੇ ਬੱਚੇ ਮੈਨੂੰ ਪੁੱਛਦੇ ਨੇ ਕੇ ਮਾਂ ਜੇ ਇਹਨਾਂ ਦਾ ਕੰਮ ਬੋਲਦਾ ਫੇਰ ਇਹ ਲਿਖ ਲਿਖ ਕੇ ਕਿਉਂ ਦੱਸ ਰਹੇ ਨੇ ਕਿ ਸਾਡਾ ਕੰਮ ਬੋਲਦਾ, ਖੈਰ ਪੰਜਾਬ ਦਾ ਕੁਜ ਭਲਾ ਹੁੰਦਾ ਦਿਖਦਾ ਤਾਂ ਅਸੀਂ ਸਾਰੀ ਜ਼ਿੰਦਗੀ ਚੁੱਪ ਰਹਿਣ ਨੂੰ ਤਿਆਰ ਸੀ ਕਿਰਪਾ ਕਰਕੇ ਰੋਜ਼ ਰੋਜ਼ ਹੋਣ ਵਾਲੇ ਡਰਾਮਿਆਂ ਤੋਂ ਬਚਿਓ ਅਸੀਂ ਵੀ ਇਹਨਾਂ ਦਾ ਹੀ ਸ਼ਿਕਾਰ ਹੋਏ ਹਾਂ,ਰੱਬ ਰਾਖਾ ਪੰਜਾਬ ਦਾ !”