ਡਿੱਗਦੇ ਪਾਣੀ ਪੱਧਰ ਨੂੰ ਬਚਾਉਣ ਲਈ ਸਰਕਾਰ ਦੀ ਸੀਚੇਵਾਲ/ਥਾਪਰ ਮਾਡਲ ‘ਤੇ ਟੇਕ
ਜਲੰਧਰ- ਜ਼ਿਲਾ ਪ੍ਰਸ਼ਾਸਨ ਵਲੋਂ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਅਤੇ ਸਾਫ਼ ਕੀਤੇ ਗਏ ਪਾਣੀ ਦੀ ਸਿੰਚਾਈ ਲਈ ਵਰਤੋਂ ਨੂੰ ਯਕੀਨੀ ਬਣਾਉਣ ਦੇ ਮੰਤਵ ਤਹਿਤ ਇਸ ਵਿੱਤੀ ਸਾਲ ਜ਼ਿਲੇ ਦੇ ਸਾਰੇ ਬਲਾਕਾਂ ਵਿੱਚ ਪੰਜ-ਪੰਜ ਸੀਚੇਵਾਲ/ਥਾਪਰ ਮਾਡਲ ਦੇ ਅਧਾਰਤ ‘ਤੇ 55 ਛੱਪੜਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ 11 ਬਲਾਕਾਂ ਵਿੱਚ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਅੀ ਕਾਨੂੰਨ (ਮਗਨਰੇਗਾ) ਤਹਿਤ ਬਣਾਏ ਜਾਣਗੇ। ਸਾਰੰਗਲ ਨੇ ਦੱਸਿਆ ਕਿ ਹਰੇਕ ਛੱਪੜ ਦੇ ਨਿਰਮਾਣ ‘ਤੇ 16 ਤੋਂ 17 ਲੱਖ ਰੁਪਏ ਖ਼ਰਚ ਆਵੇਗਾ। ਉਨਾਂ ਦੱਸਿਆ ਕਿ ਇਸ ਮਾਡਲ ਤਹਿਤ ਘਰਾਂ ਤੋਂ ਵਰਤਿਆ ਅਤੇ ਹੋਰ ਸਾਧਨਾਂ ਤੋਂ ਪ੍ਰਾਪਤ ਪਾਣੀ ਨੂੰ ਛੱਪੜਾਂ ਵਿੱਚ ਪਾਉਣ ਤੋਂ ਪਹਿਲਾਂ ਤਿੰਨ ਖੂਹਾਂ ਰਾਹੀਂ ਲੰਘਾਇਆ ਜਾਵੇਗਾ ਜਿਥੇ ਤੇਲ ਅਤੇ ਹੋਰ ਠੋਸ ਰਹਿੰਦ ਖੂੰਹਦ ਨੂੰ ਅਲੱਗ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸਾਫ਼ ਕੀਤੇ ਗਏ ਪਾਣੀ ਨੂੰ ਫਿਰ ਛੱਪੜ ਵਿੱਚ ਪਾਇਆ ਜਾਵੇਗਾ ਅਤੇ ਬਾਕੀ ਠੋਸ ਰਹਿੰਦ ਖੂੰਹਦ ਖੂਹ ਵਿੱਚ ਰਹਿ ਜਾਂਦੀ ਹੈ ਜੋ ਘੱਟੋ ਘੱਟ ਸੱਤ ਦਿਨਾਂ ਤੋਂ ਬਾਅਦ ਕੁਦਰਤੀ ਤੌਰ ‘ਤੇ ਕੀਟਾਣੂਆਂ ਨੂੰ ਮਾਰਨ ਵਿੱਚ ਮਦਦ ਕਰੇਗੀ ਅਤੇ ਇਸ ਉਪਰੰਤ ਪਾਣੀ ਨੂੰ ਪੰਪਾਂ ਰਾਹੀਂ ਖੇਤੀਬਾੜੀ ਲਈ ਵਰਤਿਆ ਜਾਵੇਗਾ। ਉਨਾਂ ਦੱਸਿਆ ਕਿ ਇਹ ਮਾਡਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰੇਗਾ ਅਤੇ ਇਸੇ ਤਰਾਂ ਸੀਵੇਜ ਦੇ ਪਾਣੀ ਨੂੰ ਇਨਾਂ ਤਿੰਨ ਖੂਹਾਂ ਰਾਹੀਂ ਸਾਫ਼ ਕਰਕੇ ਖੇਤੀ ਲਈ ਵਰਤਿਆ ਜਾਵੇਗਾ ਅਤੇ ਕਿਸਾਨਾਂ ਨੂੰ ਹੋਰਨਾਂ ਸਾਧਨਾਂ ‘ਤੇ ਨਿਰਭਰ ਹੋਣ ਦੀ ਲੋੜ ਨਹੀਂ ਰਹੇਗੀ।