ਦਾ ਐਡੀਟਰ ਨਿਊਜ਼, ਫਰੀਦਕੋਟ —— ਫਰੀਦਕੋਟ ਵਿਚ ਪਿਛਲੇ 4 ਦਿਨਾਂ ਤੋਂ ਲਾਪਤਾ ਤਿੰਨ ਨੌਜਵਾਨ ਭਰਾਵਾਂ ‘ਚੋਂ ਦੋ ਸਕੇ ਭਰਾਵਾਂ ਦੀਆਂ ਨਹਿਰ ਵਿਚੋਂ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਅਕਾਸ਼ਦੀਪ ਅਤੇ ਅਨਮੋਲਦੀਪ ਵਜੋਂ ਹੋਈ ਹੈ। ਜਦਕਿ ਤੀਜੇ ਨੌਜਵਾਨ ਅਤੇ ਉਨ੍ਹਾਂ ਦੇ ਚਚੇਰੇ ਭਰਾ ਅਰਸ਼ਦੀਪ ਦਾ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ।
ਤਿੰਨੇ ਨੌਜਵਾਨ ਫ਼ਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਸੀ। ਕਰੀਬ 4 ਦਿਨ ਪਹਿਲਾਂ ਇਹ ਤਿੰਨੇ ਭਰਾ ਮੋਟਰਸਾਈਕਲ ’ਤੇ ਵਿਆਹ ਲਈ ਕੱਪੜੇ ਖ਼ਰੀਦਣ ਫ਼ਿਰੋਜ਼ਪੁਰ ਜਾ ਰਹੇ ਸਨ। ਉਦੋਂ ਤੋਂ ਹੀ ਇਹ ਲਾਪਤਾ ਸਨ।