ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਪੰਜਾਬ ਸਰਕਾਰ ਨੇ ਝੋਨੇ ਤੋਂ ਐਮ ਐਸ ਪੀ ਖ਼ਤਮ ਕਰਨ ਦੀ ਗੱਲ ਕਹੀ ਹੈ। ਦਰਅਸਲ ਪਰਾਲੀ ਸਾੜਨ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਨੇ ਇਸ ਮਾਮਲੇ ਨੂੰ ਨਜਿੱਠਣ ਲਈ ਝੋਨੇ ਤੋਂ ਐਮ ਐਸ ਪੀ ਖਤਮ ਕਰਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਅੰਦਰ ਝੋਨੇ ਹੇਠਲਾ ਰਕਬਾ ਕਾਫੀ ਘੱਟ ਜਾਵੇਗਾ। ਦਰਅਸਲ ਇਸ ਗੱਲ ਦਾ ਖੁਲਾਸਾ ਅਕਾਲੀ ਦਲ ਵੱਲੋਂ ਕੀਤਾ ਗਿਆ ਅਤੇ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ‘ਤੇ ਆਪਣਾ ਸਟੈਂਡ ਜਲਦੀ ਸਪਸ਼ਟ ਕਰੇ।
ਦੂਜੇ ਪਾਸੇ ਆਪ ਬੁਲਾਰੇ ਕੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਝੂਠ ਦੀਆਂ ਦੁਕਾਨਾਂ ਚਲਾ ਰਹੀਆਂ ਹਨ। ਹਾਲਾਂਕਿ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਬਾਕੀ ਫਸਲਾਂ ‘ਤੇ ਐਮ ਐਸ ਪੀ ਦੇਣ ਦੀ ਗੱਲ ਕਹੀ ਹੈ।

ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਨੇ ਇਸ ਮਾਮਲੇ ਨੂੰ ਨਜਿੱਠਣ ਲਈ ਝੋਨੇ ਤੋਂ ਐਮ ਐਸ ਪੀ ਖਤਮ ਕਰਨ ਦੀ ਵਕਾਲਤ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਸਵਾਲ ਚੁੱਕੇ ਸਨ, ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਸੀ ਕਿ, “ਮਿੱਠੇ ਪੋਚਿਆਂ ਦੀ ਆੜ ਥੱਲੇ ਤੁਹਾਡੇ ਨਾਲ ਧੋਖਾ ਕੀਤਾ ਜਾ ਰਿਹੈ ਪੰਜਾਬੀਓ ! ਨਵੇਂ AG ਸਾਬ ਨੇ ਸੁਪਰੀਮ ਕੋਰਟ ਨੂੰ ਝੋਨੇ ਦੀ MSP ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੂੰ ਡੂੰਘੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪਹਿਲਾਂ SYL ਕੱਢਣ ਤੋਂ ਮਨ੍ਹਾਂ ਕਰਨ ਦੀ ਬਜਾਏ ਬੈਠ ਕੇ ਹੱਲ ਕੱਢਣ ਦੀ ਦਲ਼ੀਲ ਦਿੱਤੀ ਤੇ ਹੁਣ ਸ਼ਰੇਆਮ MSP ਖਤਮ ਕਰਨ ਲਈ ਕਹਿਣਾ। ਕੀ @bhagwantmann ਜੀ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ ?”
ਜਿਸ ਦੇ ਜਵਾਬ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਾ ਵੜਿੰਗ ਨੂੰ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਰਾਜਾ ਵੜਿੰਗ ਜੀ ਪੰਜਾਬੀਆਂ ਨੂੰ ਗੁਮਰਾਹ ਨਾ ਕਰੋ ..ਇਹ ਪੰਜਾਬ ਸਰਕਾਰ ਦਾ ਪੱਖ (affidavit) ਹੈ ਸੁਪਰੀਮ ਕੋਰਟ ਵਿੱਚ ਕਿ ਝੋਨੇ ਦੇ ਵਾਂਗ ਹੋਰ ਫਸਲਾਂ ਤੇ ਵੀ MSP ਦਿਓ…ਬੱਸਾਂ ਦੀਆਂ ਬਾਡੀਆਂ ਦੀ ਚਿੱਠੀ ਅਤੇ ਸੁਪਰੀਮ ਕੋਰਟ ਚ ਪੰਜਾਬ ਦੇ ਪੱਖ ਚ ਚਿੱਠੀ ਚ ਫਰਕ ਹੁੰਦੈ..ਕਾਂਗਰਸ ਕਾਹਲੀਆਂ ਨੇ ਈ ਡੋਬੀ ਐ…”