ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਵੇ- ਫੈਡਰੇਸ਼ਨ
ਦਾ ਐਡੀਟਰ ਨਿਊਜ,ਅੰਮ੍ਰਿਤਸਰ- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਜਗਰੂਪ ਸਿੰਘ ਚੀਮਾ ਨੇ ਜਾਰੀ ਸਾਝੇ ਬਿਆਨ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋ ਰਾਮ ਜਨਮ ਭੂਮੀ ਪੂਜਨ ਮੌਕੇ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲੈਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਗ਼ਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਕਬਾਲ ਸਿੰਘ ਵੱਲੋ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਚੰਦਰ ਦੇ ਤੇ ਲਵ ਤੇ ਕੁਸ਼ ਦੇ ਵੰਸਜ਼ ਆਖ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ, ਜਿਸ ਕਾਰਨ ਉਹਨਾਂ ‘ਤੇ ਤੁਰੰਤ ਧਾਰਮਿਕ ਕਾਰਵਾਈ ਕਰਕੇ ਸਿੱਖਾਂ ਦੇ ਇਤਿਹਾਸ ਨੂੰ ਵਿਗਾੜ ਕੇ ਕਹਿਣ ਦੇ ਦੋਸ਼ ‘ਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਤਲਬ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਉਹੀ ਗਿਆਨੀ ਇਕਬਾਲ ਸਿੰਘ ਹੈ ਜਿਸ ਦੇ ਲੜਕੇ ਗੁਰਪ੍ਰਸਾਦ ਸਿੰਘ ਦੀ ਸਿਗਰਟ ਪੀਣ ਦੀ ਵੀਡੀਓ ਜਾਰੀ ਹੋਈ ਸੀ, ਜਿਸ ਤੋ ਬਾਅਦ ਇਸ ਨੇ ਆਪਣੀ ਅਤੇ ਸਿੱਖ ਕੌਮ ਦੀ ਭਾਰੀ ਨਮੋਸ਼ੀ ਕਰਾਈ ਸੀ ਤੇ ਇਸ ਨੇ ਤਿੰਨ ਵਿਆਹ ਕਰਾਏ ਹਨ ਤੇ ਇਸ ਦੀ ਪਟਨਾ ਸਾਹਿਬ ਵਾਲੀ ਪਤਨੀ ਨੇ ਕਈ ਗੰਭੀਰ ਗੰਭੀਰ ਦੋਸ਼ ਵੀ ਇਸ ‘ਤੇ ਲਗਾਏ ਸਨ । ਉਨਾਂ ਕਿਹਾ ਕਿ ਇਸ ਤੋ ਪਹਿਲਾ ਵੀ ਇਕਬਾਲ ਸਿੰਘ ਨੇ ਕਈ ਘੋਰ ਗਲਤੀਆਂ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ । ਉਹਨਾ ਕਿਹਾ ਕਿ ਸਿੱਖ ਇੱਕ ਵੱਖਰੀ ਪਹਿਚਾਣ ਵਾਲੀ ਵਿਲੱਖਣ ਕੌਮ ਹੈ ਜਿਸ ਨੂੰ ਹਿੰਦੂ ਧਰਮ ਨਾਲ ਜੋੜਨਾ ਬਜਰ ਗੁਨਾਹ ਹੈ ।