ਦਾ ਐਡੀਟਰ ਨਿਊਜ਼, ਫਤਿਹਗੜ੍ਹ ਚੂੜੀਆਂ ——— ਫਤਿਹਗੜ੍ਹ ਚੂੜੀਆਂ ਦੇ ਪਿੰਡ ਸਰਚੂਰ ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਦੇਰ ਸ਼ਾਮ ਇੱਕ ਨੌਜਵਾਨ ਦੀ ਟਰੈਕਟਰ ‘ਤੇ ਸਟੰਟ ਕਰਦੇ ਸਮੇਂ ਆਪਣੇ ਹੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਸਟੰਟ ਮੇਨ ਸੁਖਮਨਦੀਪ ਸਿੰਘ ਵੱਜੋਂ ਹੋਈ ਹੈ, ਜੋ ਕਿ ਪਿੰਡ ਠੱਠੇ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਆਪਣੇ ਟਰੈਕਟਰ ਨੂੰ ਰੋਕ ਰਿਹਾ ਸੀ ਪਰ ਬਦਕਿਸਮਤੀ ਨਾਲ ਆਪਣੇ ਹੀ ਟਰੈਕਟਰ ਦੇ ਟਾਇਰਾਂ ਦੀ ਲਪੇਟ ‘ਚ ਆ ਗਿਆ ਅਤੇ ਟਾਇਰਾਂ ਹੇਠ ਦਰੜਿਆ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।