ਨਕਲੀ ਸ਼ਰਾਬ ਤ੍ਰਾਸਦੀ, ਯੂਥ ਅਕਾਲੀ ਦਲ ਵੱਲੋਂ ਧਰਨਾ ਦੇਣ ਮਗਰੋਂ ਪੁਲਿਸ ਹਰਕਤ ਵਿਚ ਆਈ
ਤਰਨਤਾਰਨ-ਯੂਥ ਅਕਾਲੀ ਦਲ ਵੱਲੋਂ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਐਸਐਸਪੀ ਤਰਨਤਾਰਨ ਦੇ ਦਫਤਰ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਦਿੱਤਾ ਜਿਸ ਤੋਂ ਮਜਬੂਰ ਹੋ ਕੇ ਤਰਨਤਾਰਨ ਪੁਲਿਸ ਨੇ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਜਿਸ ਵਿਚ ਉਹਨਾਂ ਤ੍ਰਾਸਦੀ ਲਈ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਉਹਨਾਂ ਦੇ ਪੀਏ ਜਰਮਨਜੀਤ ਸਿੰਘ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਜਦੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਤੇ ਹਰਮੀਤ ਸਿੰਘ ਸੰਧੂ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਐਸ ਐਸ ਪੀ ਦਫਤਰ ਮੂਹਰੇ ਧਰਨਾ ਦੇਣ ਪੁੱਜੇ ਤਾਂ ਪ੍ਰਬੰਧਕਾਂ ਨੇ ਮਿੰਨੀ ਸਕੱਤਰੇਤ ਦਾ ਗੇਟ ਬੰਦ ਕਰ ਲਿਆ। ਇਸ ਮਗਰੋਂ ਧਰਨਾ ਸ਼ੁਰੂ ਹੋਇਆ ਤਾਂ ਐਸ ਐਸ ਪੀ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕ ੇ’ਤੇ ਪੁੱਜੇ। ਸਾਰੀ ਗੱਲਬਾਤ ਸੁਣਨ ਮਗਰੋਂ ਉਹਨਾਂ ਨੇ ਐਸ ਐਚ ਓ ਪੁਲਿਸ ਥਾਣਾ ਸਦਰ ਨੂੰ ਮੌਕੇ ‘ਤੇ ਸੱਦ ਲਿਆ ਤੇ ਉਹਨਾਂ ਨੂੰ ਪੀੜ•ਤ ਪਰਿਵਾਰਾਂ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਇਸ ਉਪਰੰਤ ਸੀਨੀਅਰ ਲੀਡਰਸ਼ਿਪ ਸਮੇਤ ਯੂਥ ਅਕਾਲੀ ਦਲ ਨੇਤਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਪੁਲਿਸ ਥਾਣਾ ਸਦਰ ਪੁੱਜੇ ਜਿਥੇ ਐਸਐਚਓ ਫਿਰ ਨਾਂਹ ਨੁੱਕਰ ਕਰਨ ਲੱਗ ਪਿਆ ਤਾਂ ਅਕਾਲੀ ਲੀਡਰਸ਼ਿਪ ਤੇ ਪਰਿਵਾਰਾਂ ਨੇ ਜੀ. ਟੀ ਰੋਡ ‘ਤੇ ਧਰਨਾ ਲਾਉਣ ਦੀ ਧਮਕੀ ਦਿੱਤੀ ਤਾਂ ਜਾ ਕੇ ਬਿਆਨ ਦਰਜ ਕੀਤੇ ਗਏ। ਬਿਆਨਾਂ ਵਿਚ ਪਰਿਵਾਰਾਂ ਨੇ ਸਪੱਸ਼ਟ ਲਿਖਵਾਇਆ ਹੈ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਉਹਨਾਂ ਦੇ ਪੀਏ ਜਰਮਨਜੀਤ ਸਿੰਘ ਨਕਲੀ ਸ਼ਰਾਬ ਦਾ ਇਹ ਸਾਰੇ ਧੰਦਾ ਚਲਾਉਂਦੇ ਹਨ ਤੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਹੀ ਘਰ ਘਰ ਇਹ ਸ਼ਰਾਬ ਪਹੁੰਚਦੀ ਹੈ ਜਿਸ ਕਾਰਨ 112 ਮੌਤਾਂ ਹੋਈਆਂ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਤ੍ਰਾਸਦੀ ਵਿਚ 112 ਜਣਿਆਂ ਦੀ ਮੌਤ ਗਈ ਹੈ ਤੇ ਪੁਲਿਸ ਨੇ ਆਬਕਾਰੀ ਐਕਟ ਦੀਆਂ ਮਾਮੂਲੀ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਹੈ ਤੇ ਮੁੱਖ ਦੋਸ਼ੀਆਂ ਦੇ ਨਾਂ ਵੀ ਕੇਸ ਵਿਚ ਨਹੀਂ ਪਾਏ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਸਪੱਸ਼ਟ ਆਖ ਰਹੇ ਹਨ ਕਿ ਨਕਲੀ ਸ਼ਰਾਬ ਦੇ ਇਸ ਗੋਰਖਧੰਦੇ ਵਿਚ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਡਾ. ਧਰਮਬੀਰ ਅਗਨੀਹੋਤਰੀ, ਸੁਖਵਿੰਦਰ ਸਿੰਘ ਡੈਨੀ, ਸੁਖਪਾਲ ਸਿੰਘ ਭੁੱਲਰ ਅਤੇ ਹਰਮਿੰਦਰ ਗਿੱਲ ਦੇ ਨਾਂ ਲਏ ਜਾ ਰਹੇ ਹਨ ਕਿ ਇਹਨਾਂ ਦੀ ਸਰਪ੍ਰਸਤੀ ਹੇਠ ਨਕਲੀ ਸ਼ਰਾਬ ਦਾ ਇਹ ਧੰਦਾ ਚਲਦਾ ਸੀ ਤੇ ਇਹਨਾਂ ਕੇਸ ਖਿਲਾਫ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਕਾਨੂੰਨ ਇਹ ਹੈ ਕਿ ਪੀੜਤਾਂ ਦੇ ਬਿਆਨ ਦੇ ਆਧਾਰ ‘ਤੇ ਮੁਲਜਿਮਾਂ ਖਿਲਾਫ ਕੇਸ ਦਰਜ ਹੁੰਦੇ ਹਨ ਤੇ ਪੁਲਿਸ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਪਰ ਪੁਲਿਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਯਤਨ ਕਰ ਰਹੀ ਹੈ।
ਦੋਹਾਂ ਆਗੂਆਂ ਨੇ ਮੁੱਖ ਮੰਤਰੀ ਵੱਲੋਂ ਐਲਾਨੀ ਮੈਜਿਸਟਰੇਟੀ ਜਾਂਚ ਰੱਦ ਕਰਦਿਆਂ ਸਵਾਲ ਕੀਤਾ ਕਿ ਇਕ ਸਰਕਾਰ ਮੁਲਾਜ਼ਮ ਮੰਤਰੀਆਂ ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਖਿਲਾਫ ਜਾਂਚ ਕਿਵੇਂ ਕਰ ਸਕਦਾ ਹੈ ? ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਾਂਚ ਦੇ ਦਾਇਰੇ ਵਿਚ ਰਾਣਾ ਗੁਰਜੀਤ ਸਿੰਘ ਤੇ ਪਰਮਜੀਤ ਸਿੰਘ ਸਰਨਾ ਦੀਆਂ ਉਹ ਡਿਸਟੀਲਰੀਆ ਵੀ ਲਿਆਂਦੀਆਂ ਜਾਣ ਜਿਹਨਾਂ ਨੇ ਨਕਲੀ ਸ਼ਰਾਬ ਬਣਾਉਣ ਵਾਸਤੇ ਈ ਐਨ ਏ ਸਪਲਾਈ ਕੀਤਾ ਤੇ ਇਹਨਾਂ ‘ਤੇ ਕੇਸ ਵੀ ਦਰਜ ਹੋਣਾ ਚਾਹੀਦਾ ਹੈ।