ਕੋਵਿਡ-19 ਦੇ ਮਰੀਜ਼ਾਂ ਲਈ ਜਲੰਧਰ ਪ੍ਰਸ਼ਾਸ਼ਨ ਲਵੇਗਾ 137 ਹੋਰ ਪ੍ਰਾਈਵੇਟ ਹਸਪਤਾਲਾਂ ਦੀ ਮਦਦ
ਜਲੰਧਰ-ਜ਼ਿਲੇ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਹੋਰ 137 ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਕੋਵਿਡ ਪ੍ਰਬੰਧਨ ਨੀਤੀ ਤਹਿਤ ਕੋਵਿਡ ਦੇ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬਿਹਤਰ ਇਲਾਜ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਉਪ ਮੰਡਲ ਮੈਜਿਸਟਰੇਟਾਂ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ,ਜਲੰਧਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ ਅਪਣੇ-ਅਪਣੇ ਅਧਿਕਾਰ ਖੇਤਰ ਵਿੱਚ ਨਿੱਜੀ ਹਸਪਤਾਲਾਂ ਵਿੱਚ ਮੌਜੂਦ ਬੈਡਾਂ ਅਤੇ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਅਤੇ ਸਮਰੱਥਾ ਬਾਰੇ ਵਿਆਪਕ ਰਿਪੋਰਟ ਪੇਸ਼ ਕਰਨਗੇ ਤਾਂ ਜੋ ਇਨਾਂ ਨੂੰ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾ ਸਕੇ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਐਸ.ਡੀ.ਐਮ.ਨਕੋਦਰ ਅਧਿਕਾਰੀਆਂ ਦੀ ਟੀਮ ਨਾਲ ਏ.ਐਨ.ਆਰ.ਨਿਊਰੋ ਹਸਪਤਾਲ, ਆਰਤੀ ਫਰਟਿਲਟੀ ਸੈਂਟਰ, ਆਸਥਾ ਨਿਊਰੋ ਸੈਂਟਰ, ਏਕਮ ਹਸਪਤਾਲ, ਅਕਾਲ ਆਈ ਹਸਪਤਾਲ, ਅਲਟਿਸ ਹਸਪਤਾਲ, ਅਰਮਾਨ ਹਸਪਤਾਲ, ਅਰਮਾਨ ਈ.ਐਨ.ਟੀ. ਹਸਪਤਾਲ, ਅਮਰਜੀਤ ਸਕੈਨਿੰਗ ਅਤੇ ਡਾਇਗਨੌਸਟਿਕ ਸੈਂਟਰ, ਆਨੰਦ ਸਰਜੀਕਲ ਹਸਪਤਾਲ,ਆਨੰਦ ਈ.ਐਨ.ਟੀ.ਹਸਪਤਾਲ ਅਤੇ ਨਰਸਿੰਗ ਹੋਮ, ਅੰਕੁਰ ਹਸਪਤਾਲ, ਅਪੈਕਸ ਹਸਪਤਾਲ, ਅਰੋੜਾ ਆਈ ਹਸਪਤਾਲ, ਅਸ਼ੀਰਵਾਦ ਹਸਪਤਾਲ, ਅਸ਼ੋਕਾ ਨਿਊਰੋ ਹਸਪਤਾਲ, ਏ.ਵੀ.ਐਮ. ਲੇਜ਼ਰ ਕੇਅਰ, ਬੱਲ ਹਸਪਤਾਲ, ਬੱਗਾ ਹਸਪਤਾਲ, ਬਾਠ ਹਸਪਤਾਲ, ਬਵੇਜਾ ਹਸਪਤਾਲ, ਬਵੇਜਾ ਮੈਡੀਕਲ ਹਸਪਤਾਲ, ਬੀ.ਬੀ.ਸੀ.ਹਾਰਟ ਕੇਅਰ, ਬੇਰੀ ਹਸਪਤਾਲ, ਭਾਰਗਵ ਐਡਵਾਂਸ ਗਾਇਨੀ ਸਰਜਰੀ ਸੈਂਟਰ, ਭੁਟਾਨੀ ਚਿਲਡਰਨ ਹਸਪਤਾਲ, ਬੌਹਰੀ ਹਸਪਤਾਲ, ਕਾਰਡੀਨੋਵਾ ਹਸਪਤਾਲ, ਸੈਂਟਰਲ ਹਸਪਤਾਲ ਅਤੇ ਚਾਵਲਾ ਹਸਪਤਾਲ ਵਿਖੇ ਬੈਡਾਂ ਅਤੇ ਸਿਹਤ ਬੁਨਿਆਦੀ ਢਾਂਚੇ ਦੀ ਸਮਰੱਥਾ ਬਾਰੇ ਜਾਂਚ ਕਰਨਗੇ। ਇਸੇ ਤਰਾਂ ਐਸ.ਡੀ.ਐਮ.ਫਿਲੌਰ ਅਧਿਕਾਰੀਆਂ ਦੀ ਟੀਮ ਨਾਲ ਚਾਵਲਾ ਨਰਸਿੰਗ ਹੋਮ ਅਤੇ ਮੈਟਰਨਿਟੀ ਹਸਪਤਾਲ, ਛਾਬੜਾ ਮੈਟਰਨਿਟੀ ਅਤੇ ਸਕਿਨ ਹਸਪਤਾਲ, ਚਿੱਤਰਾ ਹਸਪਤਾਲ, ਚੋਡਾ ਹਸਪਤਾਲ, ਸਿਟੀ ਹਸਪਤਾਲ, ਕੋਸਮੋ ਹਸਪਤਾਲ, ਡੀ.ਐਮ.ਸੀ. ਹਸਪਤਾਲ, ਡਾ.ਰਵੀ ਪਾਲ ਚਿਲਡਰਨ ਹਸਪਤਾਲ, ਦਾਦਾ ਹਸਪਤਾਲ, ਡਾਂਗ ਹਸਪਤਾਲ, ਢੀਂਗਰਾ ਹਸਪਤਾਲ, ਦੋਆਬਾ ਹਸਪਤਾਲ, ਦੁੱਗਲ ਆਈ ਹਸਪਤਾਲ, ਗੰਗਾ ਆਰਥੋ ਕੇਅਰ ਹਸਪਤਾਲ, ਜੈਨਿੰਸੀ ਫਰਟਿੱਲਟੀ ਅਤੇ ਸਰਜੀਕਲ ਸੈਂਟਰ, ਘਈ ਹਸਪਤਾਲ, ਗੋਇਲ ਕਿਡਨੀ ਕਲੀਨਿਕ, ਗਾਰਡੀਅਨ ਹਸਪਤਾਲ, ਗੋਲਡਨ ਹਸਪਤਾਲ, ਗੁੱਡਵਿਲ ਹਸਪਤਾਲ, ਗੁਰੂ ਨਾਨਕ ਮੈਡੀਕਲ ਸੈਂਟਰ, ਐਚ.ਪੀ. ਹਸਪਤਾਲ, ਹਾਂਡਾ ਨਿਊਰੋ ਹਸਪਤਾਲ, ਹੀਲਿੰਗ ਟਚ ਹਸਪਤਾਲ,ਹੌਲੀ ਫੈਮਿਲੀ ਹਸਪਤਾਲ, ਜਲੰਧਰ ਨਰਸਿੰਗ ਹੋਮ, ਜੰਮੂ ਹਸਪਤਾਲ, ਜਸਵਿੰਦਰਪਾਲ ਹਸਪਤਾਲ, ਜਸਵੰਤ ਹਸਪਤਾਲ ਅਤੇ ਕਾਹਲੋਂ ਹਸਪਤਾਲ ਦੀ ਜਾਂਚ ਕਰਨਗੇ। ਇਸੇ ਤਰਾਂ ਐਸ.ਡੀ.ਐਮ.ਸ਼ਾਹਕੋਟ ਵਲੋਂ ਅਧਿਕਾਰੀਆਂ ਦੀ ਟੀਮ ਨਾਲ ਕੇ.ਐਮ.ਹਸਪਤਾਲ, ਕਮਲ ਹਸਪਤਾਲ(ਕਿਸ਼ਨਪੁਰਾ), ਕਮਲ ਹਸਪਤਾਲ ਨਕੋਦਰ, ਕਪਿਲ ਹਸਪਤਾਲ , ਕਪੂਰ ਬੋਨ ਅਤੇ ਚਿਲਡਰਨ ਹਸਪਤਾਲ, ਕਰਨ ਹਸਪਤਾਲ, ਕਟਾਰੀਆ ਆਈ ਅਤੇ ਈ.ਐਨ.ਟੀ.ਹਸਪਤਾਲ, ਕੇ.ਜੀ.ਐਮ. ਹਸਪਤਾਲ, ਖੋਸਲਾ ਹਸਪਤਾਲ, ਕੁਲਦੀਪ ਹਸਪਤਾਲ, ਕੁਮਾਰ ਹਸਪਤਾਲ, ਲਾਜਵੰਤੀ ਹਸਪਤਾਲ, ਲਾਲ’ਸ ਆਰਥੋਕੇਅਰ ਸੈਂਟਰ, ਲੋਟਸ ਪਲਾਸਟਿਕ ਸਰਜਰੀ ਸੈਂਟਰ, ਐਮ.ਕੇ.ਅਰੋੜਾ ਹਸਪਤਾਲ, ਐਮ.ਐਮ.ਹਸਪਤਾਲ, ਮਹਾਜਨ ਹਸਪਤਾਲ, ਮਹਾਜਨ ਆਈ ਹਸਪਤਾਲ, ਮੱਕੜ ਹਸਪਤਾਲ, ਮਲਹੋਤਰਾ ਚਿਲਡਰਨ ਅਤੇ ਜਨਰਲ ਹਸਪਤਾਲ, ਮਲਹੋਤਰਾ ਹਸਪਤਾਲ, ਮਲਹੋਤਰਾ ਨਰਸਿੰਗ ਹੋਮ, ਮਾਨ ਮੈਟਰਨਿਟੀ ਹਸਪਤਾਲ, ਮਾਨ ਮੈਡੀਸਿਟੀ, ਮਾਨ ਸਕੈਨਿੰਗ ਸੈਂਟਰ, ਮੰਨਤ ਹਸਪਤਾਲ, ਮਰਕੰਡਾ ਹਸਪਤਾਲ, ਮਾਇਓ ਕਲੀਨਿਕ ਅਤੇ ਮੈਟਰੋ ਹਸਪਤਾਲ ਵਿਖੇ ਉਪਲਬੱਧ ਬੈਡਾਂ ਅਤੇ ਬੁਨਿਆਦੀ ਢਾਂਚੇ ਦੀ ਜਾਂਚ ਕਰਨਗੇ। ਇਸੇ ਤਰਾਂ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਲੋਂ ਮਾਡਰਨ ਹਸਪਤਾਲ, ਨਿਊ ਲਾਈਫ ਹਸਪਤਾਲ, ਨਿਊ ਰੂਬੀ ਹਸਪਤਾਲ, ਨਿਪੁੰਦਰਾ ਹਸਪਤਾਲ, ਓਬਰਾਏ ਆਰਥੋ ਅਤੇ ਗਾਇਨੀ ਹਸਪਤਾਲ, ਪਾਲ ਹਸਪਤਾਲ, ਪਨਸੀਆ ਵੂਮੈਨ ਅਤੇ ਹਾਰਟ ਕੇਅਰ ਸੈਂਟਰ, ਪਸਰੀਚਾ ਹਸਪਤਾਲ, ਪਵਨ ਹਸਪਤਾਲ ਅਤੇ ਮੈਟਰਨਿਟੀ ਹੋਮ, ਪਰਲ ਹਸਪਤਾਲ, ਪੀ.ਐਮ.ਜੀ. ਚਿਲਡਰਨ ਹਸਪਤਾਲ, ਪ੍ਰਾਕਿਰਤੀ ਹਸਪਤਾਲ, ਗਾਂਧੀ ਹਸਪਤਾਲ, ਰਾਜ ਕਮਲ ਹਸਪਤਾਲ, ਰਾਣਾ ਹਸਪਤਾਲ, ਰੰਧਾਵਾ ਚਿਲਡਰਨ ਹਸਪਤਾਲ, ਰਣਜੀਤ ਹਸਪਤਾਲ,ਰਿਆਨ ਹਸਪਤਾਲ, ਸੱਚਰ ਹਸਪਤਾਲ, ਸੈਣੀ ਨਿਊਰੋ ਸਾਈਕੈਟਰੀ ਹਸਪਤਾਲ, ਸੰਜੀਵਨੀ ਹਸਪਤਾਲ, ਸਰੀਨ ਹਸਪਤਾਲ, ਸਰਤਾਜ ਹਸਪਤਾਲ, ਸਵਿੱਤਰੀ ਹਸਪਤਾਲ ਅਤੇ ਮੈਟਰਨਿਟੀ ਹੋਮ ਅਤੇ ਸੁਕੰਤਲਾ ਦੇਵੀ ਵਿੱਜ ਹਸਪਤਾਲ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਸਟੇਟ ਟੈਕਸ ਜਲੰਧਰ-2 ਸ਼ਰਨਜੀਤ ਹਸਪਤਾਲ, ਸ਼ਰਮਾ ਆਈ ਅਤੇ ਮੈਟਰਨਿਟੀ ਹੋਮ, ਸਿਗਮਾ ਹਸਪਤਾਲ, ਸਿੱਕਾ ਹਸਪਤਾਲ, ਸਪਾਈਨ ਅਤੇ ਆਰਥੋ ਕੇਅਰ ਘੁੰਮਣ ਹਸਪਤਾਲ, ਸੁਮਨ ਮੈਡੀਕਲ ਸੈਂਟਰ ਅਤੇ ਹਸਪਤਾਲ, ਸਨਰਾਈਸ ਓਹਰੀ ਹਸਪਤਾਲ, ਤਲਵਾੜ ਹਸਪਤਾਲ, ਥਿੰਦ ਆਈ ਹਸਪਤਾਲ, ਵਰਦਾਨ ਹਸਪਤਾਲ, ਵੇਦਾਂਤਾ ਹਸਪਤਾਲ, ਵਰਮਾ ਹਸਪਤਾਲ, ਵਿਕਰਮ ਹਸਪਤਾਲ, ਵਿਰਕ ਇਨਫਰਟਿਲਟੀ ਹਸਪਤਾਲ, ਇਨੋਸੈਂਟ ਹਾਰਟ ਹਸਪਤਾਲ, ਮਿਗਲਾਨੀ ਹਸਪਤਾਲ, ਟ੍ਰਿਨਿਟੀ ਹਸਪਤਾਲ, ਅਤੁੱਲ ਮਹਾਜਨ ਚਿਲਡਰਨ ਹਸਪਤਾਲ,ਅਰਦਾਸ ਹਸਪਤਾਲ, ਜੂਲਕਾ ਆਈ ਕਲੀਨਿਕ, ਸਟਾਰ ਸੁਪਰ ਸਪੈਸ਼ਿਲਟੀ ਅਤੇ ਸਵਾਸਤਿਕ ਮੈਡੀਕਲ ਸੈਂਟਰ ਦੀ ਜਾਂਚ ਕਰਕੇ ਵਿਸਥ੍ਰਿਤ ਰਿਪੋਰਟ ਪੇਸ਼ ਕਰਨਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਜਲੰਧਰ-1 ਅਤੇ ਉਪ ਮੰਡਲ ਮੈਜਿਸਟਰੇਟ ਜਲੰਧਰ-2 ਪਹਿਲਾਂ ਹੀ 26 ਪ੍ਰਾਈਵੇਟ ਹਸਪਤਾਲਾਂ ਨਾਲ ਸੰਪਰਕ ਵਿੱਚ ਹਨ ਜਿਨਾਂ ਵਲੋਂ ਜ਼ਿਲਾ ਪ੍ਰਸ਼ਾਸਨ ਨਾਲ ਇਕ ਜੁੱਟ ਹੋ ਕੇ ਕੋਵਿਡ-19 ਖਿਲਾਫ਼ ਜੰਗ ਲੜੀ ਜਾ ਰਹੀ ਹੈ।