ਦਾ ਐਡੀਟਰ ਨਿਊਜ.ਚੰਡੀਗੜ੍ਹ ——— ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਖਹਿਰਾ ਦਾ ਮਾਮਲਾ ਇੱਕ ਦਿਨ ਲਈ ਫਿਰ ਲਟਕ ਗਿਆ ਹੈ ਕਿਉਂਕਿ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਲੀ ਤੋਂ ਹਾਇਰ ਕੀਤੇ ਗਏ ਐਡਵੋਕੇਟ ਸੁਥਾਰਥ ਲੁਥਰਾ ਦਾ ਮਾਇਕ ਨਹੀਂ ਚੱਲਿਆ, ਇਸ ’ਤੇ ਹਾਈਕੋਰਟ ਦੇ ਮਾਣਯੋਗ ਜਸਟਿਸ ਅਨੂਪ ਚਿਤਕਾਰਾ ਨੇ ਇਸ ਦੀ ਸੁਣਵਾਈ ਕੱਲ੍ਹ 11 ਅਕਤੂਬਰ ਨੂੰ ਤੈਅ ਕਰ ਦਿੱਤੀ ਹੈ ਤੇ ਨਾਲ ਹੀ ਹਾਈਕੋਰਟ ਨੇ ਖਹਿਰਾ ਦੇ ਵਕੀਲ ਬਿਕਰਮ ਚੌਧਰੀ ਨੂੰ ਇਹ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੀ ਜਮਾਨਤ ਦੀ ਅਰਜੀ ਹੇਠਲੀ ਅਦਾਲਤ ਵਿੱਚ ਰੱਖਣ ਦੀ ਬਜਾਏ ਸਿੱਧੀ ਉਨ੍ਹਾਂ ਦੀ ਕੋਰਟ ਦੇ ਵਿੱਚ ਦਾਇਰ ਕਰ ਸਕਦੇ ਹਨ, ਇਸ ਤੋਂ ਪਹਿਲਾ ਇਸ ਮਾਮਲੇ ਦੀ ਕੱਲ੍ਹ ਸੁਣਵਾਈ ਹੋਈ ਸੀ ਜਿਸ ’ਤੇ ਸਰਕਾਰ ਨੇ ਇੱਕ ਹਫਤੇ ਦਾ ਸਮਾਂ ਮੰਗਿਆ ਸੀ ਪਰ ਹਾਈਕੋਰਟ ਨੇ ਸਰਕਾਰ ਦੀ ਦਲੀਲ ਨੂੰ ਰੱਦ ਕਰਦਿਆ ਅੱਜ ’ਤੇ ਸੁਣਵਾਈ ਰੱਖ ਲਈ ਸੀ। ਉੱਥੇ ਇਸ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ.ਨੇ ਸੁਖਪਾਲ ਖਹਿਰਾ ਦਾ ਰਿਮਾਂਡ ਹਾਸਿਲ ਕਰਨ ਲਈ ਹੇਠਲੀ ਇੱਕ ਅਦਾਲਤ ਤੋਂ ਅਰਜੀ ਵੀ ਮਨਜੂਰ ਕਰਵਾ ਲਈ ਹੈ, ਦੱਸਿਆ ਜਾ ਰਿਹਾ ਹੈ ਕਿ ਐਸ.ਐਈ.ਟੀ. ਹਾਈਕੋਰਟ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦੀ ਇਸ ਮਾਮਲੇ ਵਿੱਚ ਅਜੇ ਤੱਕ ਜਾਂਚ ਚੱਲ ਰਹੀ ਹੈ ਜਿਸ ਲਈ ਸੁਖਪਾਲ ਖਹਿਰਾ ਤੋਂ ਪੁੱਛਗਿੱਛ ਕਰਨਾ ਜਰੂਰੀ ਹੈ।
ਸੁਖਪਾਲ ਖਹਿਰਾ ਮਾਮਲਾ, ਐਡਵੋਕੇਟ ਲੁਥਰਾ ਦਾ ਨਹੀਂ ਚੱਲਿਆ ਮਾਇਕ, ਹੁਣ ਭਲਕੇ ਹੋਵੇਗੀ ਸੁਣਵਾਈ