ਚੰਡੀਗੜ੍ਹ 7 ਅਕਤੂਬਰ 2023 – ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ 79ਵੀਂ ਵਰ੍ਹੇਗੰਢ ਬੀਤੇ ਦਿਨੀ ਜਲੰਧਰ ਵਿਖੇ ਮਨਾਈ ਸੀ ਜਿਸ ਵਿੱਚ ਨੌਜਵਾਨ ਅਕਾਲੀ ਆਗੂ ਸ੍ਰ ਗੁਰਜੀਤ ਸਿੰਘ ਤਲਵੰਡੀ ਨੂੰ ਪੰਜਾਬ ਅਤੇ ਪੰਚਾਇਤੀ ਰਾਜ ਦਾ ਪਹਿਰੇਦਾਰ ਐਲਾਨਿਆ। ਇਸ ਮੌਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਜਮਹੂਰੀਅਤ ਦਾ ਗਲਾ ਘੁੱਟ ਕੇ ਪੰਜਾਬ ਅੰਦਰ ਸਮੁੱਚੀਆਂ 13,276 ਪੰਚਾਇਤਾ ਬਲਾਕ ਸੰਮਤੀਆਂ ਜਿਲਾ ਪ੍ਰੀਸ਼ਦਾ ਭੰਗ ਕਰ ਦਿੱਤੀਆ ਸਨ ਜੋ ਕਿ ਬਿਲਕੁੱਲ ਕਨੂੰਨ ਦੀ ਉਲੰਘਣਾ ਸੀ ਇਸ ਸਬੰਧ ਵਿੱਚ ਸ੍ ਗੁਰਜੀਤ ਸਿੰਘ ਤਲਵੰਡੀ ਨੇ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀਆ ਹਿਦਾਇਤਾ ਤੇ ਚੱਲਦਿਆ ਭੰਗ ਹੋਈਆ ਪੰਚਾਇਤਾ ਸਬੰਧੀ ਪੰਜਾਬ ਐਡ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਹੁਕਮ ਨੂੰ ਚਣੌਤੀ ਦਿੱਤੀ ਸੀ ਮਾਨਯੋਗ ਅਦਾਲਤ ਨੇ ਫੈਸਲਾ ਦਿੰਦਿਆ ਪੰਜਾਬ ਸਰਕਾਰ ਦੇ ਫੈਸਲੇ ਨੂੰ ਰੱਦ ਕਰਦਿਆ ਪੰਚਾਇਤਾ ਬਹਾਲ ਕਰ ਦਿੱਤੀਆ ਸਨ ।
ਭਗਵੰਤ ਮਾਨ ਸਰਕਾਰ ਨੇ ਇਸ ਨਮੋਸ਼ੀ ਕਰਕੇ ਆਪਣੇ ਦੋ ਆਈ ਏ ਐਸ ਅਫਸਰ ਸਸਪੈਂਡ ਕਰ ਦਿੱਤੇ ਤੇ ਬੀਤੇ ਦਿਨੀ ਐਡਵੋਕੇਟ ਜਰਨਲ ਵੀ ਹਟਾ ਦਿੱਤਾ। ਫੈਡਰੇਸ਼ਨ ਨੇਤਾਵਾ ਨੇ ਇਸ ਸਲਾਘਾਯੋਗ ਕਾਰਜ ਲਈ ਗੁਰਜੀਤ ਸਿੰਘ ਤਲਵੰਡੀ ਨੂੰ ਪੰਚਾਇਤਾ ਦਾ ਪਹਿਰੇਦਾਰ ਐਲਾਨਿਆ ਹੈ । ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਭਾਈ ਮਨਜੀਤ ਸਿੰਘ ਭੂਰਕੌਨਾ, ਸ੍ ਗੁਰਚਰਨ ਸਿੰਘ ਚੰਨੀ ਸ੍ ਕੁਲਵੰਤ ਸਿੰਘ ਮੰਨਣ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਹੀਦ ਭਾਈ ਅਮਰੀਕ ਸਿੰਘ ਦੇ ਪ੍ਰਧਾਨ ਕੰਵਰਚੜਤ ਸਿੰਘ, ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਸ੍ ਗੁਰਮੁੱਖ ਸਿੰਘ ਸੰਧੂ ਗਗਨਦੀਪ ਸਿੰਘ ਰਿਆੜ ਸੁਖਵਿੰਦਰ ਸਿੰਘ ਦੀਨਾਨਗਰ ਗੁਰਨਾਮ ਸਿੰਘ ਸੈਣੀ ਸਮੇਤ ਅਨੇਕਾ ਪ੍ਰਮੁੱਖ ਸਖਸੀਅਤਾ ਹਾਜਰ ਸਨ।