ਚੰਡੀਗੜ੍ਹ, 6 ਅਕਤੂਬਰ 2023 – ਪੰਜਾਬ ਦੀ ਭਗਵੰਤ ਮਾਨ ਸਰਕਾਰ ਐਸ ਵਾਈ ਐਲ ਮੁੱਦੇ ‘ਤੇ ਪੂਰੀ ਤਰ੍ਹਾਂ ਘਿਰ ਗਈ ਹੈ ਇਸ ਮਾਮਲੇ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇੱਕ ਵਫਦ ਪੰਜਾਬ ਦੇ ਗਵਰਨਰ ਨੂੰ ਮਿਲਿਆ ਉਥੇ ਹੀ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਦੀਆਂ ਉਨ੍ਹਾਂ ਦੋ ਕੋਠੀਆਂ ਕੋਲ ਪਹੁੰਚ ਗਏ ਜਿਥੇ ਕੱਲ੍ਹ ਇੱਕ ਕੋਠੀ ‘ਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਐਸ ਵਾਈ ਐਲ ਦੇ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕੀਤੀ ਹੀ ਉੱਥੇ ਨਾਲ ਦੀ ਕੋਠੀ ‘ਚ ਆਮ ਆਦਮੀ ਪਾਰਟੀ ਹਰਿਆਣਾ ਦੇ ਨੇਤਾਵਾਂ ਨੇ ਪੰਜਾਬ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਸੰਬੰਧੀ ਗਵਰਨਰ ਨੂੰ ਮਿਲ ਕੇ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਦੀ ਨਿਗ੍ਹਾ ਪੰਜਾਬ ਦੇ ਪਾਣੀਆਂ ‘ਤੇ ਹੈ ਅਤੇ ਭਗਵੰਤ ਮਾਨ ਸਰਕਾਰ ਨੇ ਐਸ ਵਾਈ ਐਲ ਸੰਬੰਧੀ ਸੁਪਰੀਮ ਕੋਰਟ ‘ਚ ਰੱਖੇ ਗਏ ਢਿੱਲੇ ਪੱਖ ਕਰਕੇ ਪੰਜਾਬ ਦੇ ਪਾਣੀ ਨੂੰ ਹਰਿਆਣਾ ਨੂੰ ਦੇਣ ਦਾ ਮੁੱਢ ਬੰਨ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਇਹ ਗੱਲ ਬਰਦਾਸ਼ਤ ਨਹੀਂ ਕਰੇਗਾ ਕਿ ਪੰਜਾਬ ਦੇ ਪਾਣੀ ਦੇ ਇੱਕ ਬੂੰਦ ਵੀ ਹਰਿਆਣਾ ਨੂੰ ਦਿੱਤੀ ਜਾਵੇ।
ਸਰਵੇ ਨਹੀਂ ਹੋਣ ਦੇਵਾਂਗੇ, ਲਾਵਾਂਗੇ ਮੋਰਚਾ – ਮਜੀਠੀਆ
ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਸਰਕਾਰ ਦੀਆਂ ਉਨ੍ਹਾਂ ਦੋ ਕੋਠੀਆਂ ਕੋਲ ਪਹੁੰਚ ਗਏ, ਜਿਥੇ ਪੰਜਾਬ ਸਰਕਾਰ ਅਤੇ ਹਰਿਆਣਾ ਦੇ ਆਪ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ ‘ਤੇ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੁਆਰਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਚੁਣੇ ਗਏ ਸਾਰੇ ਦੇ ਸਾਰੇ ਐਮ ਐਲ ਏ ਕੇਜਰੀਵਾਲ ਦੀਆਂ ਕਠਪੁਤਲੀਆਂ ਬਣ ਕੇ ਦੂਜੇ ਰਾਜਾਂ ਵਿੱਚ ਕੇਜਰੀਵਾਲ ਨੂੰ ਚਮਕਾਉਣ ਲਈ ਪੰਜਾਬ ਵਿਰੋਧੀ ਫੈਸਲਿਆਂ ਵਿੱਚ ਸ਼ਾਮਿਲ ਹਨ। ਪੰਜਾਬ ਦੇ ਲੋਕਾਂ ਨੂੰ ਇੱਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਕਿ ਇਹ ਪੰਜਾਬ ਦੇ ਰਾਖੇ ਨਹੀਂ ਪੰਜਾਬ ਦੇ ਹਿਤ ਕੁਰਬਾਨ ਕਰਨ ਵਾਲੇ ਹਨ।

ਅੱਗੇ ਮਜੀਠੀਆ ਨੇ ਕਿਹਾ ਕੇ ਇਹ ਕੋਠੀਆਂ ਜਿਸ ਦੀ ਪੰਜਾਬ ‘ਚ ਸਰਕਾਰ 5 ਸਾਲ ਲਈ ਚੁਣੀ ਜਾਂਦੀ ਹੈ ਉਸ ਨੂੰ ਅਲਾਟ ਹੁੰਦੀਆਂ ਹਨ, ਪਰ ਜੇ ਇਨ੍ਹਾਂ ‘ਚ ਬੈਠ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ ਤਾਂ ਉਸ ਇਸ ਨਾਲ ਕੋਈ ਦਿੱਕਤ ਨਹੀਂ ਹੈ ਪਰ ਜੇ ਇਸ ਤਰ੍ਹਾਂ ਨਾਲ ਇਨ੍ਹਾਂ ‘ਚ ਬੈਠ ਕੇ ਪੰਜਾਬ ਵਿਰੋਧੀ ਫੈਸਲੇ ਲਏ ਜਾਣਗੇ ਤਾਂ ਉਨ੍ਹਾਂ ਨੂੰ ਇਸ ਨਾਲ ਪ੍ਰੋਬਲਮ ਹੈ। ਕੱਲ੍ਹ ਪੰਜਾਬ ਮਾਰੂ ਫੈਸਲਾ ਇਨ੍ਹਾਂ ਕੋਠੀਆਂ ‘ਚ ਹੀ ਹੋਇਆ ਹੈ। ਅੱਗੇ ਉਨ੍ਹਾਂ ਨੇ ਲੋਕਾਂ ਨੂੰ ਆਪ ਪਾਰਟੀ ਤੋਂ ਸੁਚੇਤ ਹੋਣ ਅਤੇ ਡੱਟ ਕੇ ਵਿਰੋਧ ਕਰਨ ਦੀ ਅਪੀਲ ਕੀਤੀ। ਮਜੀਠੀਆ ਨੇ ਕਿਹਾ ਕੇ ਕੱਲ੍ਹ ਸੁਪਰੀਮ ਕੋਰਟ ‘ਚ ਆਪ ਨੇ ਕਿਹਾ ਕਿ ਅਸੀਂ ਤਾਂ ਐਸ ਵਾਈ ਐਲ ਬਣਾਉਣ ਲਈ ਰਾਜੀ ਹਾਂ ਪਰ ਵਿਰੋਧੀ ਧਿਰਾਂ ਬਣਾਉਣ ਨਹੀਂ ਦੇ ਰਹੀਆਂ ਅਤੇ ਅਸੀਂ ਬਣਨ ਵੀ ਨਹੀਂ ਦੇਵਾਂਗੇ।
ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਐਡਵੋਕੇਟ ਜਨਰਲ ਦਾ ਅਸਤੀਫਾ ਲੈ ਲੈਣਾ ਅਤੇ ਪੰਜਾਬ ਲਈ ਪਾਣੀਆਂ ਦੇ ਮੁੱਦੇ ਤੋਂ ਜ਼ਿਆਦਾ ਕੋਈ ਹੋਰ ਜ਼ਰੂਰੀ ਮੁੱਦਾ ਨਹੀਂ ਹੈ, ਪਰ ਐਡਵੋਕੇਟ ਜਨਰਲ ਉਸ ਦਿਨ ਅਸਤੀਫਾ ਦੇ ਕੇ ਘਰ ਬੈਠਾ ਸੀ ਐਸ ਵਾਈ ਐਲ ਦੀ ਲੜਾਈ ‘ਚ ਕੋਈ ਵਕੀਲ ਗਿਆ ਨਹੀਂ ਜੋ ਗਿਆ ਉਹ ਸਰੰਡਰ ਕਰ ਕੇ ਆ ਗਿਆ।
ਅੱਗੇ ਮਜੀਠੀਆ ਨੇ ਕਿਹਾ ਕਿ ਜਦੋਂ ਕੇਂਦਰੀ ਟੀਮਾਂ ਐਸ ਵਾਈ ਐਲ ਨਹਿਰ ਦਾ ਸਰਵੇਖਣ ਕਰਨ ਸੂਬੇ ਵਿਚ ਆਉਣਗੀਆਂ ਤਾਂ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ, ਉਹ ਸਰਵੇ ਨਹੀਂ ਹੋਣ ਦੇਣਗੇ, ਕਿਉਂਕਿ ਸੂਬੇ ਦੇ 128 ਬਲਾਕਾਂ ਵਿਚੋਂ 109 ਡਾਰਕ ਜ਼ੋਨ ਬਣ ਗਏ ਹਨ ਕਿਉਂਕਿ ਉਹਨਾਂ ਵਿਚ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਬਹੁਤ ਖ਼ਤਰਨਾਕ ਪੱਧਰ ਤੱਕ ਹੋ ਗਈ ਹੈ ਅਤੇ ਪਾਣੀ ਦਾ ਪੱਧਰ ਬਿਲਕੁਲ ਥੱਲੇ ਚਲਾ ਗਿਆ ਹੈ। ਪੰਜਾਬ ਦੇ ਕੋਲ ਪਾਣੀ ਨਹੀਂ ਹੈ ਦੇਣ ਲਈ। ਇਸ ਦੇ ਨਾਲ ਹੀ ਐਸ ਵਾਈ ਐਲ ਨਹਿਰ ਦੀ ਐਕਵਾਇਰ ਕੀਤੀ 4500 ਏਕੜ ਜ਼ਮੀਨ ਇਸਦੇ 21000 ਅਸਲ ਮਾਲਕਾਂ ਨੂੰ ਮੁਫਤ ਵਿਚ ਵਾਪਸ ਕਰ ਦਿੱਤੀ ਗਈ ਹੈ।
ਐਸ ਵਾਈ ਐਲ ਮੁੱਦੇ ‘ਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਇੱਕ ਵਫਦ ਨੇ ਪੰਜਾਬ ਦੇ ਗਵਰਨਰ ਨਾਲ ਕੀਤੀ ਮੁਲਾਕਾਤ
ਐਸ ਵਾਈ ਐਲ ਮੁੱਦੇ ‘ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇੱਕ ਵਫਦ ਪੰਜਾਬ ਦੇ ਗਵਰਨਰ ਨੂੰ ਮਿਲਿਆ, ਇਸ ਦੌਰਾਨ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜੋ ਸੁਪਰੀਮ ਕੋਰਟ ‘ਚ ਹੋਇਆ ਉਹ ਸਭ ਨੇ ਦੇਖਿਆ। ਸੁਖਬੀਰ ਨੇ ਕਿਹਾ ਕਿ ਸਾਰਾ ਪੰਜਾਬ ਕਹਿੰਦਾ ਹੈ ਕਿ ਪੰਜਾਬ ‘ਚ ਨਾ ਹੀ ਜ਼ਿਆਦਾ ਪਾਣੀ ਹੈ ਅਤੇ ਜਿਹੜਾ ਸਾਡਾ ਪਾਣੀ ਹੈ ਨਾ ਹੀ ਕਿਸੇ ਨੂੰ ਦੇਣ ਦੇਵਾਂਗੇ, ਭਾਂਵੇ ਸਾਡੀਆਂ ਜਾਨਾਂ ਚਲੀਆਂ ਜਾਣ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਜਦੋਂ 1996-97 ‘ਚ ਸਰਕਾਰ ਬਣੀ ਸੀ ਤਾਂ ਉਨ੍ਹਾਂ ਨੇ ਅਸੈਬਲੀ ‘ਚ ਐਕਟ ਪਾਸ ਕਰਕੇ ਜਿਹੜੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਸੀ ਉਹ ਡੀ-ਨੋਟੀਫਾਈ ਕਰਕੇ ਕਿਸਾਨਾਂ ਨੂੰ ਵਾਪਿਸ ਦੇ ਦਿੱਤੀਆਂ ਸੀ, ਤੇ 191 ਕਰੋੜ ਦਾ ਚੈੱਕ ਹਰਿਆਣਾ ਨੂੰ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਤੁਸੀਂ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ‘ਤੇ ਨਿਗ੍ਹਾ ਨਾ ਰੱਖਿਓ।
ਅਸੈਬਲੀ ‘ਚ ਪ੍ਰਕਾਸ਼ ਬਾਦਲ ਨੇ ਇਹ ਵੀ ਕਿਹਾ ਸੀ ਕਿ ਪਾਣੀ ਤੋਂ ਬਗੈਰ ਪੰਜਾਬ ਕੁਛ ਵੀ ਨਹੀਂ ਹੈ, ਤੇ ਅਸੀਂ ਕਿਸੇ ਹਾਲਤ ‘ਚ ਪੰਜਾਬ ਦਾ ਪਾਣੀ ਨਹੀਂ ਦੇਣ ਦੇਵਾਂਗੇ, ਇਹ ਅਕਾਲੀ ਦਲ ਦਾ ਇਸ ‘ਤੇ ਮਾਮਲੇ ਪੱਕਾ ਸਟੈਂਡ ਸੀ ਅਤੇ ਹੈ।