– ਪਿੰਡ ਖਿੱਚੀਆ ਵਿੱਚ ਕਰਵਾਇਆ ਗਿਆ ਛਿੰਝ ਮੇਲਾ
ਮੁਕੇਰੀਆ ——— ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵਿੱਚ ਖੇਡਾਂ ਸਦਾ ਸਹਾਈ ਹੁੰਦੀਆਂ ਰਹੀਆਂ ਹਨ ਤੇ ਇਹੀ ਕਾਰਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਆਪਣੇ ਕਾਜਰਕਾਲ ਵਿੱਚ ਜਿੱਥੇ ਹੋਰ ਖੇਡਾਂ ਨੂੰ ਤਰਜੀਹ ਦਿੱਤੀ ਗਈ ਉੱਥੇ ਹੀ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਲਿਜਾਇਆ ਗਿਆ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੁਕੇਰੀਆ ਤੋਂ ਅਕਾਲੀ ਦਲ ਦੇ ਇੰਚਾਰਜ ਤੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਵੱਲੋਂ ਹਲਕੇ ਦੇ ਪਿੰਡ ਖਿੱਚੀਆ ਵਿਖੇ ਚੱਲ ਰਹੇ ਛਿੰਝ ਮੇਲੇ ਵਿੱਚ ਪੁੱਜ ਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕੀਤਾ।
ਸਰਬਜੋਤ ਸਾਬੀ ਨੇ ਕਿਹਾ ਕਿ ਖੇਡਾਂ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਤੇ ਤੁਦਰੁਸਤ ਵਿਅਕਤੀ ਹੀ ਚੰਗੇ ਸਮਾਜ ਦੀ ਸਿਰਜਣਾ ਕਰਦੇ ਹਨ ਇਸ ਲਈ ਨੌਜਵਾਨ ਨੂੰ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਖੇਡ ਨਾਲ ਜਰੂਰ ਜੁੜਨ। ਉਨ੍ਹਾਂ ਕਿਹਾ ਕਿ ਪਿੰਡ ਖਿੱਚੀਆ ਵਿੱਚ ਇਹ ਛਿੰਝ ਮੇਲਾ ਕਰਾਉਣ ਲਈ ਪ੍ਰਬੰਧਕ ਵਧਾਈ ਦਾ ਪਾਤਰ ਹਨ ਜਿਨ੍ਹਾਂ ਵੱਲੋਂ ਪਹਿਲਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਵੱਡਾ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ ਕਿਉਂਕਿ ਅਜਿਹੇ ਖੇਡ ਮੇਲਿਆਂ ਤੋਂ ਨਿੱਕਲੇ ਨੌਜਵਾਨ ਹੀ ਅੱਗੇ ਜਾ ਕੇ ਦੇਸ਼ ਤੇ ਵਿਦੇਸ਼ ਵਿੱਚ ਆਪਣੇ ਖਿੱਤੇ ਦਾ ਨਾਮ ਰੌਸ਼ਨ ਕਰਦੇ ਹਨ।
ਸਰਬਜੋਤ ਸਾਬੀ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡ ਨੀਤੀ ਤੇ ਖਿਡਾਰੀਆਂ ਨੂੰ ਸਹੂਲਤਾਂ ਦੇਣ ਪ੍ਰਤੀ ਵਾਅਦੇ ਤਾਂ ਬਹੁਤ ਕੀਤੇ ਜਾ ਰਹੇ ਹਨ ਲੇਕਿਨ ਜਮੀਨੀ ਪੱਧਰ ’ਤੇ ਹਕੀਕਤ ਇਸਦੇ ਉਲਟ ਹੈ ਕਿਉਂਕਿ ਇੱਕ ਤਾਂ ਖੇਡਾਂ ਲਈ ਪੂਰਾ ਮਾਹੌਲ ਨਹੀਂ ਬਣਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਪਿੰਡਾਂ-ਕਸਬਿਆਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਉੱਪਰ ਗੈਂਗਸਟਰਾਂ ਦਾ ਸਾਇਆ ਪੈਣ ਕਾਰਨ ਖਿਡਾਰੀ ਮੈਂਦਾਨ ਵਿੱਚ ਜਾਣ ਤੋਂ ਝਿਜਕਦੇ ਹਨ ਜਿਸ ਨਾਲ ਖੇਡਾਂ ਦਾ ਨੁਕਸਾਨ ਹੋ ਰਿਹਾ ਹੈ ਲੇਕਿਨ ਇਸ ਪਾਸੇ ਸਰਕਾਰ ਦਾ ਧਿਆਨ ਨਹੀਂ ਹੈ, ਉਨ੍ਹਾਂ ਕਿਹਾ ਕਿ ਜਿਹੜੇ ਟੂਰਨਾਮੈਂਟ ਪਹਿਲਾ ਪੰਜਾਬ ਦੀ ਧਰਤੀ ਉੱਪਰ ਹੁੰਦੇ ਸਨ ਅੱਜ ਉਹ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਖਿਡਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜਿਹੜੇ ਆਪਣੀ ਖੇਡ ਦੇ ਸ਼ੁਰੂਆਤੀ ਦੌਰ ਵਿੱਚ ਹੁੰਦੇ ਹਨ। ਇਸ ਸਮੇਂ ਪਿੰਡ ਵਾਸੀਆਂ ਵੱਲੋਂ ਸਰਬਜੋਤ ਸਿੰਘ ਸਾਬੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਬਰਜਿੰਦਰ ਸਿੰਘ, ਬਿੱਲਾ ਚਿੱਬ, ਰਣਧੀਰ ਮਿਨਹਾਸ, ਦਵਿੰਦਰ ਸਿੰਘ, ਸੁਰਿੰਦਰ ਠਾਕੁਰ, ਰੋਹਿਤ ਐਨਐਸਜੀ, ਸਤਨਾਮ ਸਿੰਘ, ਰਜਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ।