ਦਾ ਐਡੀਟਰ ਨਿਊਜ਼, ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੇ ਪੰਜਾਬ ਪੁਲਿਸ ਦੇ ਆਈਜੀ ਰਾਕੇਸ਼ ਅਗਰਵਾਲ ਸੀਆਰਪੀਐਫ ਵਿੱਚ ਡੈਪੂਟੇਸ਼ਨ ਤੇ ਚਲੇ ਗਏ ਹਨ। ਇੱਥੇ ਇਹ ਗੱਲ ਜਿਕਰਯੋਗ ਹੈ ਪਿੱਛਲੇ ਕੁੱਝ ਸਮੇਂ ਤੋਂ ਪੰਜਾਬ ਸਰਕਾਰ ਦੇ ਕਈ ਸਿਵਲ ਅਤੇ ਪੁਲਿਸ ਅਧਿਕਾਰੀ ਪੰਜਾਬ ਛੱਡ ਕੇ ਲਗਾਤਾਰ ਡੈਪੂਟੇਸ਼ਨ ਤੇ ਜਾ ਰਹੇ ਹਨ। ਹਾਲਾਂਕਿ ਆਈਜੀ ਰਾਕੇਸ਼ ਅਗਰਵਾਲ ਕਿਸ ਵਜ੍ਹਾ ਕਰਕੇ ਡੈਪੂਟੇਸ਼ਨ ਤੇ ਗਏ ਹਨ ਇਹ ਗੱਲ ਅਜੇ ਸਪਸ਼ਟ ਨਹੀਂ ਹੋ ਸਕੀ ਹੈ। ਇਹਨਾਂ ਦੇ ਆਰਡਰ ਕਰੀਬ ਇੱਕ ਮਹੀਨਾ ਪਹਿਲਾਂ 23 ਅਗਸਤ ਨੂੰ ਹੋ ਗਏ ਸਨ ਲੇਕਿਨ ਇਹ ਕੁੱਝ ਦਿਨ ਪਹਿਲਾਂ ਹੀ ਇੱਥੋਂ ਰਲੀਵ ਹੋਏ ਹਨ। ਇਹਨਾਂ ਦੀ ਇਹ ਡੈਪੂਟੇਸ਼ਨ ਪੰਜ ਸਾਲ ਲਈ ਹੋਵੇਗੀ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਵਿਵਾਦਤ ਰਹੇ ਆਈਜੀ ਅਤੇ ਆਪ ਦੇ ਮੌਜੂਦਾ ਐਮਐਲਏ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਦੇ ਆਦੇਸ਼ ਤੇ ਹੀ ਦੁਬਾਰਾ ਐਸਆਈਟੀ ਬਣਾਈ ਸੀ, ਜਿਸ ਵਿੱਚ ਅਗਰਵਾਲ ਪ੍ਰਮੁੱਖ ਮੈਂਬਰ ਸਨ। ਪਿਛਲੇ ਕੁਝ ਦਿਨਾਂ ਤੋਂ ਇਸ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਤੇ ਵੀ ਉਂਗਲ ਉੱਠ ਰਹੀ ਹੈ ਕਿ ਇਸ ਨੇ ਵੀ ਇੱਕ ਤਰਫਾ ਜਾਂਚ ਕੀਤੀ ਹੈ, ਕਿਉਂਕਿ ਐਸਆਈਟੀ ਨੇ ਪ੍ਰਦਰਸ਼ਨਕਾਰੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਵੱਲੋਂ 40 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਗਿਆ ਸੀ ਅਤੇ ਪੁਲਿਸ ਦੀਆਂ ਦੋ ਐਸਐਲਆਰ ਵੀ ਖੋਹੀਆਂ ਸੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਗੋਲੀ ਅਜੀਤ ਸਿੰਘ ਦੇ ਲਗੀ ਹੈ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਆਈ ਹੈ। ਇੱਥੇ ਇਹ ਵੀ ਦੱਸਣਾ ਵੀ ਵਾਜਿਬ ਹੋਵੇਗਾ ਕਿ ਆਈ ਜੀ ਰਾਕੇਸ਼ ਕੁਮਾਰ ਅਗਰਵਾਲ ਦੇ ਖਿਲਾਫ਼ ਕਈ ਵਿਭਾਗੀ ਜਾਂਚਾਂ ਵੀ ਚੱਲ ਰਹੀਆਂ ਹਨ।
ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੇ ਆਈ ਜੀ ਰਾਕੇਸ਼ ਕੁਮਾਰ ਅਗਰਵਾਲ ਪੰਜਾਬ ਛੱਡ, ਸੀਆਰਪੀਐਫ ਵਿੱਚ ਗਏ ਡੈਪੂਟੇਸ਼ਨ ਤੇ।