ਹੁਸ਼ਿਆਰਪੁਰ, 8 ਸਤੰਬਰ 2023: ਆਈਵੀਵਾਈ ਹਸਪਤਾਲ ਹੁਸ਼ਿਆਰਪੁਰ ਨੇ ਆਪਣੇ ਕਾਰਡੀਓਲੋਜੀ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਹੈ। ਡਾ ਰਵੀ ਕੁਮਾਰ ਅਤੇ ਡਾ ਗੌਰਵ ਅਗਰਵਾਲ ਆਈਵੀਵਾਈ ਹਸਪਤਾਲ ਹੁਸ਼ਿਆਰਪੁਰ ਵਿਖੇ ਕੰਸਲਟੈਂਟ ਕਾਰਡੀਓਲੋਜੀ ਵਜੋਂ ਆਪਣੀਆਂ ਸੇਵਾਵਾਂ ਦੇਣਗੇ।
ਸ਼ੁੱਕਰਵਾਰ ਨੂੰ ਹਸਪਤਾਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਵੀਵਾਈ ਹਸਪਤਾਲ, ਹੁਸ਼ਿਆਰਪੁਰ ਦੇ ਫੈਸਿਲਿਟੀ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ, “ਦੋਵੇਂ ਡਾਕਟਰਾਂ ਦੀ ਮੁਹਾਰਤ ਅਤੇ ਕੁਸ਼ਲਤਾ ਦਾ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ।”
ਡਾ. ਸਚਿਨ ਸੂਦ, ਹੈੱਡ ਮੈਡੀਕਲ ਅਪਰੇਸ਼ਨਜ਼ ਨੇ ਕਿਹਾ ਕਿ ਆਈਵੀ ਗਰੁੱਪ ਆਫ਼ ਹਸਪਤਾਲ ਹਮੇਸ਼ਾ ਹੀ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ ਅਤੇ ਡਾ. ਰਵੀ ਕੁਮਾਰ ਅਤੇ ਡਾ. ਗੌਰਵ ਅਗਰਵਾਲ ਦੇ ਆਉਣ ਨਾਲ ਸਾਡਾ ਕਾਰਡੀਓਲਾਜੀ ਵਿਭਾਗ ਹੋਰ ਮਜ਼ਬੂਤ ਹੋਵੇਗਾ।
ਡਾ. ਰਵੀ ਕੁਮਾਰ ਨੇ ਆਈਜੀਐਮਸੀ, ਸ਼ਿਮਲਾ ਤੋਂ ਐਮਡੀ ਮੈਡੀਸਨ ਅਤੇ ਡੀਐਮ ਕਾਰਡੀਓਲੋਜੀ ਪੂਰੀ ਕੀਤੀ ਹੈ ਅਤੇ ਉਨ੍ਹਾਂ ਕੋਲ ਵਿਆਪਕ ਤਜਰਬਾ ਹੈ। ਡਾ. ਗੌਰਵ ਅਗਰਵਾਲ, ਜਿਸ ਨੇ ਐਮ.ਐਮ.ਆਈ.ਐਮ.ਐਸ., ਮੁਲਾਣਾ ਤੋਂ ਐਮ.ਡੀ. ਮੈਡੀਸਨ ਅਤੇ ਡੀ.ਐਮ ਕਾਰਡੀਓਲੋਜੀ ਪੂਰੀ ਕੀਤੀ ਹੈ, ਕੋਲ ਵੀ ਕਾਰਡੀਓਲੋਜੀ ਵਿੱਚ ਬਹੁਤ ਤਜਰਬਾ ਅਤੇ ਮੁਹਾਰਤ ਹੈ।
ਇਸ ਦੌਰਾਨ ਆਈਵੀਵਾਈ ਹਸਪਤਾਲ ਹੁਣ ਕੋਰੋਨਰੀ ਐਂਜੀਓਗ੍ਰਾਫੀ, ਕੋਰੋਨਰੀ ਐਂਜੀਓਪਲਾਸਟੀ (ਸਟੈਂਟ/ਪੀਟੀਸੀਏ), ਪ੍ਰਾਇਮਰੀ ਪੀਸੀਆਈ, ਰੇਨਲ ਐਂਜੀਓਗ੍ਰਾਫੀ ਅਤੇ ਸਟੈਂਟਿੰਗ, ਪੇਸਮੇਕਰ ਇਮਪਲਾਂਟੇਸ਼ਨ, ਪੈਰੀਫਿਰਲ ਐਂਜੀਓਗ੍ਰਾਫੀ, ਏਆਈਸੀਡੀ, ਸੀਆਰਟੀ, ਹੋਲਟਰ, ਈਸੀਜੀ, ਈਸੀਐਚਓ, ਟੀਐਮਟੀ , ਬੈਲੂਨ ਮਿਟਰਲ ਵਾਲਵੂਲੋਪਲਾਸਟੀ ਅਤੇ ਡਿਵਾਈਸ ਕਲੋਜ਼ਰ ਸ਼ਾਮਲ ਹਨ।