ਦਾ ਐਡੀਟਰ ਨਿਊਜ.ਜਲੰਧਰ ———- ਜਲੰਧਰ ਦੇ ਦੋ ਢਿੱਲੋ ਭਰਾਵਾਂ ਨੂੰ ਦਰਿਆ ਵਿੱਚ ਖੁਦਕੁਸ਼ੀ ਲਈ ਛਾਲ ਮਾਰਨ ਲਈ ਮਜਬੂਰ ਕਰਨ ਸਬੰਧੀ ਚਰਚਾ ਵਿੱਚ ਆਏ ਪੁਲਿਸ ਇੰਸਪੈਕਟਰ ਨਵਦੀਪ ਸਿੰਘ ਨੂੰ ਪੰਜਾਬ ਪੁਲਿਸ ਨੇ ਸਰਕਾਰੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ, ਇਸ ਤੋਂ ਪਹਿਲਾ ਇਨ੍ਹਾਂ ਭਰਾਵਾਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਇੰਸਪੈਕਟਰ ਨਵਦੀਪ ਸਿੰਘ ਨੂੰ ਗਿ੍ਰਫਤਾਰ ਕਰਨ ਦੀ ਮੰਗ ਕਰਦਿਆ ਇੱਕ ਭਰਾ ਜਸ਼ਨਪ੍ਰੀਤ ਦੀ ਲਾਸ਼ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਦਫਤਰ ਅੱਗੇ ਲਿਜਾ ਕੇ ਧਰਨਾ ਲਗਾਉਣ ਬਾਰੇ ਕਿਹਾ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੇਕਰ ਗਿ੍ਰਫਤਾਰੀ ਨਹੀਂ ਹੁੰਦੀ ਤਾਂ ਨਵਦੀਪ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਜਾਵੇ ਜਿਸ ਪ੍ਰਤੀ ਜਲੰਧਰ ਦੇ ਸੀ.ਪੀ. ਕੁਲਦੀਪ ਸਿੰਘ ਚਾਹਲ ਨੇ ਇਸ ਦੀ ਜਾਣਕਾਰੀ ਡੀ.ਜੀ.ਪੀ.ਗੌਰਵ ਯਾਦਵ ਨੂੰ ਦਿੱਤੀ ਸੀ ਲੇਕਿਨ ਪੁਲਿਸ ਫਿਰ ਵੀ ਹਰਕਤ ਵਿੱਚ ਨਹੀਂ ਆਈ ਪਰ ਜਦੋਂ ਅੱਜ ਜਸ਼ਨਪ੍ਰੀਤ ਦੀ ਲਾਸ਼ ਲੈ ਕੇ ਪਹਿਲਾ ਤੋਂ ਕੀਤੇ ਐਲਾਨ ਮੁਤਾਬਿਕ ਪਰਿਵਾਰਕ ਮੈਂਬਰ ਸੁਲਤਾਨਪੁਰ ਤੋਂ ਜਲੰਧਰ ਨੂੰ ਤੁਰਨ ਲੱਗੇ ਤਦ ਪੁਲਿਸ ਨੇ 15 ਮਿੰਟ ਦਾ ਸਮਾਂ ਮੰਗਿਆ ਤੇ 15 ਮਿੰਟ ਦੇ ਅੰਦਰ ਹੀ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਗਈ ਕਿ ਨਵਦੀਪ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ, ਇੱਥੇ ਜਿਕਰਯੋਗ ਹੈ ਕਿ ਜਿਸ ਦਿਨ ਜਸ਼ਨਪ੍ਰੀਤ ਦੀ ਲਾਸ਼ ਮਿਲੀ ਸੀ ਉਸੇ ਦਿਨ ਹੀ ਕਪੂਰਥਲਾ ਜਿਲ੍ਹੇ ਅੰਦਰ ਪੈਂਦੇ ਥਾਣਾ ਤਲਵੰਡੀ ਚੌਂਧਰੀਆਂ ਵਿਖੇ ਧਾਰਾ-306, 506 ਤੇ 34 ਤਹਿਤ ਨਵਦੀਪ ਸਿੰਘ, ਮਹਿਲਾ ਪੁਲਿਸ ਅਧਿਕਾਰੀ ਜਗਜੀਤ ਕੌਰ ਤੇ ਥਾਣੇ ਦੇ ਮੁਨਸ਼ੀ ਬਲਵਿੰਦਰ ਕੁਮਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਲੇਕਿਨ ਇਹ ਸਭ ਉਸੇ ਦਿਨ ਤੋਂ ਫਰਾਰ ਚੱਲੇ ਆ ਰਹੇ ਹਨ, ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਢਿੱਲੀ ਹੀ ਰਹੀ ਹੈ ਜਿਸ ਕਰਕੇ ਪੁਲਿਸ ਦੀ ਹਰ ਪੱਧਰ ’ਤੇ ਖੂਬ ਕਿਰਕਿਰੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੁਖਪਾਲ ਸਿੰਘ ਖਹਿਰਾ ਸਮੇਤ ਤਮਾਮ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖੇ ਤੰਜ ਕੱਸੇ ਸਨ।
ਢਿੱਲੋ ਭਰਾ ਖੁਦਕੁਸ਼ੀ ਮਾਮਲਾ, ਇੰਸਪੈਕਟਰ ਨਵਦੀਪ ਦਾ ਜੁੱਲੀ-ਬਿਸਤਰਾ ਗੋਲ, ਡਿਸਮਿਸ