– ਪਾਰਟੀ ਪ੍ਰਧਾਨ ਬਾਦਲ ਪੁੱਜੇ ਲਾਲੀ ਬਾਜਵਾ ਦੇ ਗ੍ਰਹਿ, ਆਗੂਆਂ-ਵਰਕਰਾਂ ਵੱਲੋਂ ਭਰਵਾ ਸਵਾਗਤ
ਹੁਸ਼ਿਆਰਪੁਰ ——– ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜਿਸ ਵਫਾਦਾਰੀ ਤੇ ਮੇਹਨਤ ਨਾਲ ਕੰਮ ਕੀਤਾ ਜਾਂਦਾ ਰਿਹਾ ਹੈ ਉਸ ਲਈ ਪੂਰੀ ਪਾਰਟੀ ਹਮੇਸ਼ਾ ਲਈ ਇਨ੍ਹਾਂ ਦੀ ਰਿਣੀ ਰਹੇਗੀ ਤੇ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਲਾਲੀ ਬਾਜਵਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਅਕਾਲੀ ਦਲ ਦਾ ਭਵਿੱਖ ਤੈਅ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕੀਤਾ ਗਿਆ, ਇਸ ਸਮੇਂ ਜਤਿੰਦਰ ਸਿੰਘ ਲਾਲੀ ਬਾਜਵਾ, ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜਿਸ ਸਮੇਂ ਮੇਰੇ ਵੱਲੋਂ ਸਿਆਸਤ ਵਿੱਚ ਸ਼ੁਰੂਆਤ ਕੀਤੀ ਗਈ ਸੀ ਤਦ ਮੇਰੇ ਕਰੀਬੀ ਸਹਿਯੋਗੀਆਂ ਵਿੱਚੋ ਲਾਲੀ ਬਾਜਵਾ ਇੱਕ ਹਨ ਜੋ ਕਿ ਸਿਆਸਤ ਦੇ ਮੇਰੇ ਸਹਿਯੋਗੀ ਹੋਣ ਦੇ ਨਾਲ-ਨਾਲ ਮੇਰੇ ਛੋਟੇ ਭਰਾ ਵੀ ਹਨ ਤੇ ਇਨ੍ਹਾਂ ਵੱਲੋਂ ਹਰ ਚੰਗੇ-ਬੁਰੇ ਸਮੇਂ ਵਿੱਚ ਪਾਰਟੀ ਤੇ ਬਾਦਲ ਪਰਿਵਾਰ ਦਾ ਹਿੱਕ ਡਾਹ ਕੇ ਸਾਥ ਦਿੱਤਾ ਗਿਆ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਨ੍ਹਾਂ ਦਾ ਧੰਨਵਾਦੀ ਰਹੇਗਾ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਲਾਲੀ ਬਾਜਵਾ ਅਕਾਲੀ ਦਲ ਦਾ ਅਨਿੱਖੜਵਾ ਅੰਗ ਹਨ ਤੇ ਇਨ੍ਹਾਂ ਵੱਲੋਂ ਜਿਲ੍ਹੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਸਮੇਂ-ਸਮੇਂ ਉੱਪਰ ਦਿੱਤੇ ਗਏ ਸਹਿਯੋਗ ਕਾਰਨ ਹੀ ਪਾਰਟੀ ਜਮੀਨੀ ਪੱਧਰ ’ਤੇ ਮਜਬੂਤ ਹੈ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਲਾਲੀ ਬਾਜਵਾ ਦਾ ਮਾਣ-ਸਤਿਕਾਰ ਪਹਿਲਾ ਨਾਲੋ ਵੀ ਵੱਧ ਗਿਆ ਹੈ ਤੇ ਨੌਜਵਾਨ ਪਾਰਟੀ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਸਰਵਪੱਖੀ ਸਖਸ਼ੀਅਤ ਤੋਂ ਸੇਂਧ ਲੈ ਕੇ ਰਾਜਨੀਤੀ ਵਿੱਚ ਅੱਗੇ ਵੱਧਣ ਤਾਂ ਹੀ ਕਾਮਯਾਬੀ ਸੰਭਵ ਹੈ।
ਇਸ ਮੌਕੇ ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਣ ’ਤੇ ਸਵਾਗਤ ਕੀਤਾ ਗਿਆ ਤੇ ਨਾਲ ਹੀ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਬਜੋਤ ਸਿੰਘ ਸਾਬੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਬਾਬਾ ਰਜਿੰਦਰ ਸਿੰਘ ਚੱਕ ਸੰਘਾ, ਰਾਣਾ ਰਣਵੀਰ ਸਿੰਘ, ਮਨਰਾਜ ਸਿੰਘ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਹਰਜਾਪ ਸਿੰਘ ਰਾਜਪੁਰ ਭਾਈਆ, ਰੂਪ ਲਾਲ ਥਾਪਰ, ਹਰਜੀਤ ਸਿੰਘ ਮਠਾਰੂ, ਰਣਧੀਰ ਭਾਰਜ, ਸਿਮਰਜੀਤ ਸਿੰਘ ਗਰੇਵਾਲ, ਲਖਵਿੰਦਰ ਸਿੰਘ ਠੱਕਰ, ਸਤਪਾਲ ਸਿੰਘ ਭੁਲਾਣਾ, ਸੰਤ ਸਿੰਘ ਜੰਡੌਰ, ਸੁਖਜਿੰਦਰ ਸਿੰਘ ਔਜਲਾ, ਸੁਖਵਿੰਦਰ ਸਿੰਘ ਰਿਆੜ, ਭੁਪਿੰਦਰ ਸਿੰਘ ਮਹਿੰਦੀਪੁਰ, ਦਵਿੰਦਰ ਸਿੰਘ ਬੈਂਸ, ਹਰਿੰਦਰਪਾਲ ਸਿੰਘ ਝਿੰਗੜ, ਭੁਪਿੰਦਰ ਸਿੰਘ, ਅਜਮੇਰ ਸਿੰਘ, ਸਤਵਿੰਦਰ ਸਿੰਘ ਆਹਲੂਵਾਲੀਆ, ਹਰਭਜਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬੱਬੂ ਬਜਵਾੜਾ, ਪ੍ਰਭਪਾਲ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੋਹਲੀ, ਪਰਮਜੀਤ ਸਿੰਘ ਰੱਕੜ, ਰਵਿੰਦਰਪਾਲ ਸਿੰਘ ਮਿੰਟੂ, ਮੁਕੇਸ਼ ਸੂਰੀ ਆਦਿ ਵੀ ਮੌਜੂਦ ਸਨ।