ਦਾ ਐਡੀਟਰ ਨਿਊਜ. ਹੁਸ਼ਿਆਰਪੁਰ ——– ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਰਵਜੋਤ ਸਿੰਘ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜੀ ਸੁਰਿੰਦਰ ਕੌਰ (76) ਸੰਖੇਪ ਬਿਮਾਰੀ ਪਿੱਛੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਆਪਣੀ ਮਾਂ ਦੇ ਵਿਛੋੜੇ ਦੇ ਅਸਹਿ ਦੁੱਖ ਵਿੱਚ ਡਾ. ਰਵਜੋਤ ਸਿੰਘ ਵੱਲੋਂ ‘ ਮੇਰੀ ਮਾਂ ਮੇਰਾ ਰੱਬ ’ ਸ਼ਬਦ ਬੋਲ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਦੁਪਹਿਰ 12 ਵਜੇ ਹਰਿਆਣਾ ਰੋਡ ਸਥਿਤ ਸ਼ਿਵਪੁਰੀ ਵਿਖੇ ਅੰਤਿਮ ਸਸਕਾਰ ਦੀ ਰਸਮ ਅਦਾ ਕੀਤੀ ਜਾਵੇਗੀ। ਵਿਧਾਇਕ ਡਾ. ਰਵਜੋਤ ਸਿੰਘ ਦੀ ਮਾਤਾ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣਨ ਪਿੱਛੋ ਜਿੱਥੇ ਹਲਕੇ ਨਾਲ ਸਬੰਧਿਤ ਪਾਰਟੀ ਵਰਕਰਾਂ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਸਵੇਰ ਤੋਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸਖਸ਼ੀਅਤਾਂ ਲਗਾਤਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਨਿਵਾਸ ਅਸਥਾਨ ਉੱਪਰ ਪੁੱਜ ਰਹੀਆਂ ਹਨ।