ਹੁਸ਼ਿਆਰਪੁਰ, 1 ਸਤੰਬਰ 2023 – ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਸਰਤਾਜ ਸਿੰਘ ਚਾਹਲ IPS ਨੇ ਜ਼ਿਲ੍ਹੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸਰਬਜੀਤ ਸਿੰਘ ਮਾਇਆ SP (INV) ਹੁਸ਼ਿਆਰਪੁਰ ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।
ਜੋ ਮਿਤੀ 31-08-2023 ਨੂੰ ਏ ਐਸ.ਆਈ ਮਨਿੰਦਰ ਕੋਰ ਥਾਂਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੰਡੀਗੜ ਕਲੋਨੀ ਮੋੜ ਟਾਂਡਾ ਮੌਜੂਦ ਸੀ ਤਾਂ ਕਲੋਨੀ ਵਾਲੇ ਪਾਸੇ ਤੇ ਦੋ ਨੋਜਵਾਨ ਐਕਟੀਵਾ ਪਰ ਆਉਦੇ ਦਿਖਾਈ ਦਿਤੇ ਜਿਹਨਾ ਨੂੰ ਕਾਬੂ ਕਰਕੇ ਉਹਨਾ ਪਾਸੋ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਸ ਤੇ ਤੁਰੰਤ ਮੁਕੱਦਮਾ ਦਰਜ ਰਜਿਸਟਰ ਕਰਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਦੋਰਾਨੇ ਤਫਤੀਸ਼ ਡੂੰਘਾਈ ਨਾਲ ਪੁੱਛ ਗਿੱਛ ਕਰਨ ਤੇ ਜਿੰਨਾ ਪਾਸੋ ਨਸ਼ਾ ਖਰੀਦ ਕਰਦਾ ਸੀ ਉਸ ਨੂੰ ਮੁਕੱਦਮਾ ਵਿਚ ਨਾਮਯਦ ਕੀਤਾ ਗਿਆ । ਦੋਸੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀਅਤੇ ਨਾਮਯਦ ਦੋਸ਼ੀ ਦੀ ਭਾਲ ਜਾਰੀ ਹੈ।
ਦਰਜ ਮੁਕੱਦਮਾ :- 1. ਮੁਕੱਦਮਾ ਨੰਬਰ 248 ਮਿਤੀ 31-08-23 ਜੇਰ ਧਾਰਾ 22-61-85 NDPS Act ਥਾਣਾ ਟਾਂਡਾ ਜਿਲਾ ਹੁਸਿਆਰਪੁਰ
ਗ੍ਰਿਫਤਾਰ ਦੋਸ਼ੀ 1. ਸੂੰਜ ਪੁੱਤਰ ਵਿਜੇ ਕੁਮਾਰ ਵਾਸੀ ਚੰਡੀਗੜ ਕਲੋਨੀ ਟਾਡਾ ਹੁਸ਼ਿਆਰਪੁਰ
2. ਸਾਹਿਲ ਪੁੱਤਰ ਸੁਰਜੀਤ ਵਾਸੀ ਫਿਲੋਰ ਨੇੜੇ ਰੇਲਵੇ ਫਾਟਕ ਜਲੰਧਰ ਦਿਹਾਤੀ ਹਾਲ ਵਾਸੀ ਕ੍ਰਿਸ਼ਨਾ ਪਤਨੀ ਮੰਗੂ ਨੇੜੇ ਲੱਕੀ ਸਿਨਮਾ ਟਾਡਾ ਹੁਸ਼ਿਆਰਪੁਰ
ਬ੍ਰਾਮਦਗੀ :- 350 ਗ੍ਰਾਮ ਨਸ਼ੀਲਾ ਪਦਾਰਥ ਐਕਟਿਵਾ ਨੰਬਰੀ PB 07 BX 2025