ਚੰਡੀਗੜ੍ਹ, 30 ਅਗਸਤ 2023 – ਸਰਕਾਰ ਦੇ ਐਸਮਾ ਲਾਗੂ ਕਰਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੀ ਪਟਵਾਰ ਯੂਨੀਅਨ ਨੇ ਆਪਣੇ ਐਲਾਨ ਨੂੰ ਬਰਕਰਾਰ ਰੱਖਦਿਆਂ ਇਹ ਐਲਾਨ ਕੀਤਾ ਕੀਤਾ ਹੈ ਇਕ ਸਰਕਾਰ ਭਾਵੇਂ ਐਸਮਾ ਦੀ ਥਾਂ ਟਾਡਾ, NSA ਲਗਾ ਦੇਵੇ, ਸਾਨੂੰ ਜਿਹੜੇ ਅਖਤਿਆਰ ਸੰਵਿਧਾਨ ਨੇ ਦਿੱਤੇ ਹੋਏ ਹਨ, ਉਸ ਦਾਇਰੇ ‘ਚ ਰਹਿ ਕੇ 1 ਸਤੰਬਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਹ ਐਲਾਨ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਢੀਂਡਸਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਧਰਨਿਆਂ ‘ਚੋਂ ਉੱਠੀ ਹੈ, ਓਹੀ ਪਾਰਟੀ ਅੱਜ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।
ਉਨ੍ਹਾਂ ਕਿਹਾ ਕਿ 16 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1090 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਇਹ ਐਲਾਨ ਕੀਤਾ ਸੀ ਕਿ ਪਟਵਾਰੀਆਂ ਦਾ ਟਰੇਨਿੰਗ ਸਮਾਂ ਡੇਢ ਸਾਲ ਤੋਂ ਘਟਾ ਕੇ ਇੱਕ ਸਾਲ ਕਰਨ, ਟ੍ਰੇਨਿੰਗ ਦੌਰਾਨ ਪੂਰੀ ਤਨਖਾਹ ਦੇਣ ਅਤੇ ਤਿੰਨ ਹਾਜ਼ਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ। ਲੇਕਿਨ ਇਹ ਤਿੰਨੇ ਮੰਗਾਂ ਅੱਜ ਤੱਕ ਮੰਨੀਆਂ ਨਹੀਂ ਗਈਆਂ, ਇਸ ਸੰਬੰਧੀ ਉਹ ਪੰਜਾਬ ਦੇ ਰੈਵੀਨਿਊ ਮਿਨਿਸਟਰ ਤੋਂ ਵੀ ਸਮਾਂ ਮੰਗਿਆ ਪਰ ਉਨ੍ਹਾਂ ਨੇ ਸਮਾਂ ਨਹੀਂ ਦਿੱਤਾ। ਇਸ ਦੌਰਾਨ ਅਸੀਂ ਛੁੱਟੀ ਵਾਲੇ ਦਿਨ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਕੀਤਾ।
ਪਹਿਲਾਂ ਸਾਨੂੰ 30 ਅਗਸਤ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ, ਇਹ ਕਹਿ ਕੇ 30 ਨੂੰ ਰੱਦ ਕਰ ਦਿੱਤੀ ਗਈ ਇਕ ਉਸ ਦਿਨ ਰੱਖੜੀ ਦਾ ਤਿਓਹਾਰ ਅਤੇ ਫੇਰ ਇਸ ਮੀਟਿੰਗ ਦਾ ਸਮਾਂ 31 ਅਗਸਤ ਰੱਖਿਆ ਗਿਆ ਸੀ, ਜਿਹੜੀ ਕਿ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨਾਲ ਹੋਣੀ ਸੀ, ਉਨ੍ਹਾਂ ਅੱਗੇ ਕਿਹਾ ਇਕ ਲੇਕਿਨ ਅੱਜ ਸਵੇਰੇ ਹੀ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਸਾਰੇ ਮੁਲਾਜ਼ਮਾਂ ਨੂੰ ਧਕਮੀ ਦੇ ਦਿੱਤੀ, ਤੇ ਸ਼ਾਮ ਨੂੰ 6:30 ਵਜੇ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ‘ਚ ਇਹ ਜਾਣਕਾਰੀ ਦਿੱਤੀ ਗਈ ਕਿ ਐਸਮਾ ਲਾਗੂ ਕਰ ਦਿੱਤਾ ਗਿਆ ਹੈ ਅਤੇ 31 ਅਗਸਤ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।
ਢੀਂਡਸਾ ਨੇ ਕਿਹਾ ਇਸ ਤੋਂ ਪਹਿਲਾਂ ਜਿਹੜੇ ਪ੍ਰੋਟੈਸਟ ਕੀਤੇ ਗਏ ਹਨ ਉਨ੍ਹਾਂ ‘ਚ ਅਸੀਂ ਉਨ੍ਹਾਂ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਨੂੰ ਸ਼ਾਮਿਲ ਕੀਤਾ ਸੀ ਜਿਹੜੇ ਜ਼ਿਲ੍ਹਿਆਂ ‘ਚ ਹੜ੍ਹਾਂ ਦਾ ਪ੍ਰਕੋਪ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਲੜਾਈ ਨਤੀਜੇ ਵਾਲੀ ਹੋਵੇਗੀ।