ਚੰਡੀਗੜ੍ਹ, 30 ਅਗਸਤ 2023 – ਪੰਜਾਬ ਸਰਕਾਰ ਨੇ ਪੰਜਾਬ ‘ਚ ਐਸਮਾ (Essential Services Maintenance Act (ESMA) ਲਾਗੂ ਕਰ ਦਿੱਤਾ ਹੈ। ਜੋ ਕਿ 31 ਅਕਤੂਬਰ ਤੱਕ ਲਾਗੂ ਰਹੇਗਾ। ਇਸ ਦੌਰਾਨ ਪੰਜਾਬ ਦਾ ਕੋਈ ਵੀ ਮੁਲਾਜ਼ਮ ਹੜਤਾਲ ‘ਤੇ ਨਹੀਂ ਜਾ ਸਕੇਗਾ। ਇਸ ਤੋਂ ਪਹਿਲਾਂ ਪਟਵਾਰ ਯੂਨੀਅਨ ਅਤੇ ਡੀ ਸੀ ਦਫਤਰ ‘ਚ ਤਾਇਨਾਤ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਦੀ ਧਮਕੀ ਦਿੱਤੀ ਸੀ। ਜਿਸ ‘ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਧਮਕੀ ਦੇ ਦਿੱਤੀ ਸੀ, ਕਿ ਜਿਹੜਾ ਕਰਮਚਾਰੀ ਹੜਤਾਲ ‘ਤੇ ਜਾਏਗਾ, ਫੇਰ ਸਰਕਾਰ ਦੇਖਗੀ ਕਿ ਕਿਸ ਨੂੰ ਕਲਮ ਦੇਣੀ ਹੈ ਜਾ ਨਹੀਂ,…..ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ…….ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ…..
ਮੁੱਖ ਮੰਤਰੀ ਦੀ ਧਮਕੀ ਤੋਂ ਬਾਅਦ ਵੀ ਇਸ ‘ਤੇ ਪਟਵਾਰ ਯੂਨੀਅਨ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਹੜਤਾਲ ‘ਤੇ ਜਾਣਗੇ, ਪਰ ਸ਼ਾਮ ਹੁੰਦੇ-ਹੁੰਦੇ ਹੀ ਸਰਕਾਰ ਨੇ ESMA ਲਾਗੂ ਕਰ ਦਿੱਤਾ ਹੈ। ਸਰਕਾਰ ਦਾ ਤਰਕ ਇਹ ਹੈ ਇਕ ਸੂਬੇ ‘ਚ ਹੜ੍ਹਾਂ ਹਾਲਾਤ ਬਣੇ ਹੋਏ ਹਨ ਅਤੇ ਇਸ ਗੱਲ ਕਰਕੇ ਇਸ ਸਮੇਂ ਇਹ ਹੜਤਾਲ ਦੀ ਵਜ੍ਹਾ ਕਰਕੇ ਜਿਹੜਾ ਰਿਲੀਫ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਪ੍ਰਭਾਵਿਤ ਹੋ ਸਕਦਾ ਹੈ। ਪੰਜਾਬ ਦੇ ਸਪੈਸ਼ਲ ਸੈਕਟਰੀ KAP ਸਿਨ੍ਹਾ ਦੇ ਦਸਤਖਾ ਹੇਠ ਜਾਰੀ ਇਹ ਆਡਰ ਪਟਵਾਰੀ, ਕਾਨੂੰਗੋ, ਸਰਕਰਲ ਰੈਵੀਨਿਊ ਅਫਸਰ ਅਤੇ ਡਿਪਟੀ ਦਫਤਰ ‘ਚ ਤਾਇਨਾਤ ਕਰਚਾਰੀਆਂ ‘ਤੇ ਇਹ ਹੁਕਮ ਲਾਗੂ ਰਹਿਣਗੇ।
ਪੰਜਾਬ ਦੇ ਇਨ੍ਹਾਂ ਨਵੇਂ ਹੁਕਮਾਂ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਅਤੇ ਇਨ੍ਹਾਂ ਕਰਮਚਾਰੀਆਂ ‘ਚ ਟਕਰਾ ਦੇ ਹਾਲਾਤ ਪੈਦਾ ਹੋ ਗਏ ਹਨ।