ਦਾ ਐਡੀਟਰ ਨਿਊਜ…ਹੁਸ਼ਿਆਰਪੁਰ —— ਸਥਾਨਕ ਟਾਂਡਾ ਚੌਂਕ ਨਜਦੀਕ ਲਾਜਵੰਤੀ ਸਟੇਡੀਅਮ ਦੇ ਬਾਹਰ ਇੱਕ ਰੇਹੜੀ ਨੁਮਾ ਦੁਕਾਨ ਉੱਪਰ ਘਟੀਆ ਕਵਾਲਿਟੀ ਦੇ ਵੱਖ-ਵੱਖ ਫਲਾਂ ਨੂੰ ਇੱਕ ਥਾਂ ਮਿਲਾ ਕੇ 50 ਰੁਪਏ ਪ੍ਰਤੀ ਗਿਲਾਸ ਜੂਸ ਵੇਚਣ ਵਾਲੇ ਦੁਕਾਨਦਾਰ ਖਿਲਾਫ ਸੇਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ, ਜਿਲ੍ਹਾ ਸੇਹਤ ਅਫਸਰ ਡਾ. ਲਖਵੀਰ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ਉੱਪਰ ਪਹੁੰਚ ਕੇ 35-40 ਲੀਟਰ ਦੇ ਲੱਗਭੱਗ ਜੂਸ ਨੂੰ ਨਸ਼ਟ ਕਰਵਾਇਆ ਗਿਆ ਜੋ ਕਿ ਗ੍ਰਾਹਕਾਂ ਨੂੰ ਵੇਚਿਆ ਜਾਣਾ ਸੀ, ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਇਸ ਜਗ੍ਹਾਂ ਤੇ ਸੜੇ ਹੋਏ ਫਲਾਂ ਦਾ ਰਸ ਕੱਢ ਕੇ ਤੇ ਉਸ ਵਿੱਚ ਰੰਗ ਵਗੈਰਾ ਪਾ ਕੇ ਵੇਚਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ ਤੇ ਅੱਜ ਮੌਕੇ ਉੱਪਰ ਇਹੋ ਜਿਹੇ ਹਾਲਾਤ ਪਾਏ ਵੀ ਗਏ ਹਨ, ਉਨ੍ਹਾਂ ਜੂਸ ਤੇ ਗਲੇ-ਸੜੇ ਫਲ ਮੌਕੇ ਤੇ ਹੀ ਨਸ਼ਟ ਕਰਵਾ ਦਿੱਤੇ ਤੇ ਦੁਕਾਨਦਾਰ ਨੂੰ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਟਲ ਜਾਵੇ। ਇਸ ਮੌਕੇ ਵਿਭਾਗ ਦੀ ਟੀਮ ਨੇ ਸੈਂਪਲ ਵੀ ਭਰੇ।
ਗਲੇ-ਸੜੇ ਫਲਾਂ ਦਾ ਜੂਸ ਵੇਚਣ ਵਾਲੇ ’ਤੇ ਸੇਹਤ ਵਿਭਾਗ ਦੀ ਚੜ੍ਹਾਈ